-ਟ੫ਾਈਸਿਟੀ ਦੇ ਸਕੂਲਾਂ ਨੇ ਕੀਤੀ ਸ਼ਿਰਕਤ

ਸਟਾਫ ਰਿਪੋਰਟਰ, ਐੱਸਏਐੱਸ ਨਗਰ : ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69 ਵੱਲੋਂ ਵਿਦਿਆਰਥੀਆਂ ਵਿਚਲੀਆਂ ਪ੫ਤਿਭਾਵਾਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਟ੫ਾਈਸਿਟੀ ਦੇ ਸਕੂਲਾਂ ਦਰਮਿਆਨ ਬੈਂਡ ਮੁਕਾਬਲੇ ਕਰਵਾਏ ਗਏ। ਸਕੂਲ ਵੱਲੋਂ ਲਗਾਤਾਰ ਚਾਰ ਸਾਲਾਂ ਤੋਂ ਕਰਵਾਏ ਜਾ ਰਹੇ ਮੁਕਾਬਲਿਆਂ 'ਚ ਇਸ ਵਾਰ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਸਕੂਲਾਂ ਨੇ ਵੀ ਸ਼ਿਰਕਤ ਕੀਤੀ। ਮੁਕਾਬਲਿਆਂ ਦੌਰਾਨ ਸੰਗੀਤਕਾਰ ਅਜੇ ਰੀਨੋਤ ਅਤੇ ਸ਼ਾਲਿਨੀ ਨੇ ਜੱਜ ਦੀ ਭੂਮਿਕਾ ਨਿਭਾਈ। ਵੱਖ-ਵੱਖ ਸੰਗੀਤਕ ਸਾਜ਼ਾਂ ਨਾਲ ਲੈਸ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਿਹਤਰੀਨ ਪ੫ਦਰਸ਼ਨ ਕੀਤਾ। ਹਾਲਾਂਕਿ ਇਨ੍ਹਾਂ ਮੁਕਾਬਲਿਆਂ ਵਿਚ ਕੁਝ ਸਕੂਲ ਪਹਿਲੀ ਵਾਰ ਹਿੱਸਾ ਲੈ ਰਹੇ ਸਨ ਪਰ ਉਨ੍ਹਾਂ ਦਾ ਪ੫ਦਰਸ਼ਨ ਵੀ ਬਹੁਤ ਬਿਹਤਰੀਨ ਨਜ਼ਰ ਆਇਆ। ਅਖੀਰ ਵਿਚ ਹੋਏ ਮੁਕਾਬਲਿਆਂ ਵਿਚ ਸੈਕਰਡ ਸਾਊਲ ਸਕੂਲ, ਘੜੂੰਆਂ ਅਤੇ ਸੈਕਰਡ ਸਾਊਲਜ਼ ਸਕੂਲ ਨੇ ਕ੫ਮਵਾਰ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਜਦਕਿ ਪਹਿਲੀ ਪੁਜ਼ੀਸ਼ਨ ਸ਼ੈਮਰਾਕ ਸਕੂਲ ਦੇ ਕੋਰ ਰੋਕਰਜ਼ ਬੈਂਡ ਨੇ ਹਾਸਲ ਕੀਤੀ। ਇਸ ਦੇ ਨਾਲ ਹੀ ਆਗਾਜ਼ ਬੈਂਡ ਦੀ ਮਨਅਤ, ਰਾਗ ਫਿਊਜ਼ਨ ਬੈਂਡ ਦੇ ਪਿਊਸ਼ ਅਤੇ ਸਾਊਲੀਅਨ ਫਿਊਜ਼ਨਰ ਦੇ ਅਭਿਸ਼ੇਕ ਮੋਦਗਿੱਲ ਨੂੰ ਉਨ੍ਹਾਂ ਦੀ ਬਿਹਤਰੀਨ ਪੇਸ਼ਕਾਰੀ ਲਈ ਖ਼ਾਸ ਇਨਾਮ ਤਕਸੀਮ ਕੀਤੇ ਗਏ।

ਸਕੂਲ ਦੇ ਡਾਇਰੈਕਟਰ ਐਜੂਕੇਸ਼ਨ ਏਅਰ ਕਮਾਂਡਰ (ਰਿਟਾ.) ਐੱਸ ਕੇ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਬੋਝ ਤੋਂ ਰਾਹਤ ਦਿੰਦਿਆਂ ਤਰੋ-ਤਾਜ਼ਾ ਕਰ ਦਿੰਦੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਕਲਾ ਉਜਾਗਰ ਕਰਨ ਦਾ ਮੌਕਾ ਵੀ ਮਿਲਦਾ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਸ਼ੈਮਰਾਕ ਸਕੂਲ ਮੈਨੇਜਮੈਂਟ ਵੱਲੋਂ ਕੀਤੇ ਉਪਰਾਲਿਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

4ਸੀਐਚਡੀ4ਪੀ

ਸ਼ੈਮਰਾਕ ਸਕੂਲ ਵਿਖੇ ਕਲਾ ਦਾ ਪ੫ਦਰਸ਼ਨ ਕਰਦੇ ਹੋਏ ਵਿਦਿਆਰਥੀ।