-ਅਫ਼ਸਰ ਇਕ-ਦੂਜੇ ਦੇ ਮਹਿਕਮੇ ਦੀ ਜ਼ਿੰਮੇਵਾਰੀ ਆਖ ਕੇ ਝਾੜ ਰਹੇ ਪੱਲਾ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ :

ਡੇਰਾਬੱਸੀ-ਰਾਮਗੜ੍ਹ ਮਾਰਗ 'ਤੇ ਉੱਡਦੀ ਧੂੜ ਨੇ ਲੋਕਾਂ ਦੀ ਬੱਸ ਕਰਾਈ ਪਈ ਹੈ। ਇਸ ਮਾਰਗ ਦੀ ਬਦਤਰ ਹਾਲਤ ਕਾਰਨ ਲਈ ਇੱਥੇ ਲੱਗੇ ਸਕਰੀਨਿੰਗ ਪਲਾਂਟ ਤੋਂ ਨਿਕਲਦੇ ਰੇਤ ਬਜਰੀ ਦੇ ਭਰੇ ਟਰੱਕ ਜ਼ਿੰਮੇਵਾਰ ਹਨ ਜਿਸ ਦੀ ਪ੫ਸ਼ਾਸਨ ਬਿਲਕੁਲ ਵੀ ਸਾਰ ਨਹੀਂ ਲੈ ਰਿਹਾ। ਜੇਕਰ ਪ੫ਸ਼ਾਸਨ ਸਖ਼ਤੀ ਵਿਖਾਏ ਤਾਂ ਇਨ੍ਹਾਂ ਸਕਰੀਨਿੰਗ ਪਲਾਂਟ ਦੇ ਮਾਲਕਾਂ ਤੋਂ ਹੀ ਸੜਕ 'ਤੇ ਪਈ ਮਿੱਟੀ ਸਾਈਡ 'ਤੇ ਕਰਵਾ ਸਕਦਾ ਹੈ ਪਰ ਮਹਿਕਮੇ ਦੇ ਅਫ਼ਸਰ ਇਕ-ਦੂਜੇ ਦੇ ਮਹਿਕਮੇ ਦੀ ਜ਼ਿੰਮੇਵਾਰੀ ਆਖ ਕੇ ਪੱਲਾ ਝਾੜ ਰਹੇ ਹਨ।

ਨਗਰ ਕੌਂਸਲ ਤਹਿਤ ਪੈਂਦੇ ਪਿੰਡ ਮੁਬਾਰਕਪੁਰ ਦੇ ਬੱਸ ਸਟੈਂਡ ਅਤੇ ਰਾਮਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਇਸ ਤੋਂ ਵੀ ਬਦਤਰ ਹੋਈ ਪਈ ਹੈ। ਮੁਬਾਰਕਪੁਰ ਪੁਲਿਸ ਚੌਕੀ ਨੇੜੇ ਸੜਕ ਦੇ ਦੋਵੇਂ ਕਿਨਾਰੇ ਮਿੱਟੀ ਨਾਲ ਭਰੇ ਪਏ ਹਨ ਜੋ ਕਿ ਵੱਡਾ ਧੂੜ ਪ੫ਦੂਸ਼ਣ ਦਾ ਕਾਰਨ ਬਣ ਰਹੀ ਹੈ। ਇਸ ਮਾਰਗ 'ਤੇ ਰੋਜ਼ਾਨਾ ਸੈਂਕੜੇ ਵਾਹਨ ਗੁਜ਼ਰਦੇ ਹਨ। ਜਦੋਂ ਵੱਡਾ ਵਾਹਨ ਲੰਘਦਾ ਹੈ ਤਾਂ ਸੜਕ 'ਤੇ ਪਈ ਮਿੱਟੀ ਬਰੌਲੇ ਦਾ ਰੂਪ ਧਾਰਨ ਕਰ ਕੇ ਅਸਮਾਨ ਵਿਚ ਚੜ੍ਹ ਜਾਂਦੀ ਹੈ ਜਿਸ ਦੀ ਲਪੇਟ ਵਿਚ ਬੱਸ ਸਟੈਂਡ 'ਤੇ ਖੜ੍ਹੇ ਲੋਕ ਅਤੇ ਇੱਥੋਂ ਗੁਜ਼ਰਦੇ ਦੋਪਹੀਆ ਵਾਹਨ ਚਾਲਕ ਆਉਂਦੇ ਹਨ। ਮੁਬਾਰਕਪੁਰ ਵਸਨੀਕ ਬਬਲੂ ਕੁਮਾਰ, ਜਗਤਾਰ ਸੈਣੀ, ਕਮਲ ਸ਼ਰਮਾ ਅਤੇ ਪ੫ਦੀਪ ਰਾਣਾ ਨੇ ਦੱਸਿਆ ਕਿ ਕਈ ਵਾਰ ਦੋਪਹੀਆ ਵਾਹਨ ਉੱਡਦੀ ਧੂੜ ਵਿਚ ਅੱਗੇ ਵਿਖਾਈ ਨਾ ਦੇਣ ਕਾਰਨ ਹਾਦਸੇ ਹੋਣ ਤੋਂ ਬਚੇ ਹਨ। ਬੱਸ ਸਟੈਂਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੀ ਸਫ਼ੈਦ ਇਮਾਰਤ ਉੱਡਦੀ ਮਿੱਟੀ ਨਾਲ ਲੱਥ ਪੱਥ ਹੋ ਕੇ ਮਿੱਟੀ ਰੰਗੀ ਹੋ ਚੁੱਕੀ ਹੈ। ਗੁਰਦੁਆਰਾ ਸਾਹਿਬ ਆਉਣ ਜਾਣ ਵਾਲੀ ਸੰਗਤ ਵੀ ਇਸ ਧੂੜ ਪ੫ਦੂਸ਼ਣ ਤੋਂ ਪ੫ੇਸ਼ਾਨ ਹੈ। ਇਸ ਤੋਂ ਇਲਾਵਾ ਰਾਮਗÎੜ੍ਹ ਰੋਡ 'ਤੇ ਨਦੀ 'ਤੇ ਬਣਿਆ ਪੁਲ ਅਤੇ ਸੜਕ ਮਿੱਟੀ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਪ੫ਸ਼ਾਸਨ ਨੂੰ ਇਸ ਤੋਂ ਰਾਹਤ ਦਿਵਾਉਣ ਲਈ ਤੁਰੰਤ ਠੋਸ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਅੱਖਾਂ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਸਬੰਧੀ ਪ੫ਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਲਵਨੀਤ ਦੁਬੇ ਨੇ ਕਿਹਾ ਕਿ ਜੇਕਰ ਕਿਸੇ ਥਾਂ 'ਤੇ ਧੂੜ ਦੀ ਜ਼ਿਆਦਾ ਸਮੱਸਿਆ ਹੋਵੇ ਤਾਂ ਉਹ ਨਗਰ ਕੌਂਸਲ ਜਾਂ ਬੀਡੀਪੀਓ ਨੂੰ ਲਿਖ ਕੇ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

---------

ਮਿੱਟੀ ਪਾਸੇ ਕਰਵਾਉਣਾ ਸਾਡੀ ਜ਼ਿੰਮੇਵਾਰੀ ਨਹੀਂ: ਐੱਸਡੀਓ

ਇਸ ਸੜਕ ਦਾ ਨਿਰਮਾਣ ਕਰਵਾਉਣ ਵਾਲੇ ਸੈਂਟਰਲ ਵਰਕਸ ਡਵੀਜ਼ਨ ਦੇ ਐੱਸਡੀਓ ਪਵਨ ਨਾਗਪਾਲ ਨੇ ਦੱਸਿਆ ਕਿ ਧੂੜ ਨੂੰ ਕਾਬੂ ਕਰਵਾਉਣਾ ਪ੫ਦੂਸ਼ਣ ਕੰਟਰੋਲ ਬੋਰਡ ਦਾ ਜ਼ਿੰਮਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਲਾਈਸੈਂਸ ਜਾਰੀ ਕੀਤੇ ਹਨ ਅਤੇ ਕੱਚੇ ਰਸਤਿਆਂ ਰਾਹੀਂ ਵਾਹਨ ਸੜਕ 'ਤੇ ਚੜ੍ਹਦੇ ਹਨ ਤੇ ਮਿੱਟੀ ਸੜਕ 'ਤੇ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਮਿੱਟੀ ਪਾਸੇ ਕਰਵਾਉਣਾ ਸਾਡੀ ਜ਼ਿੰਮੇਵਾਰੀ ਨਹੀਂ ਹੈ।

--------------

ਸÎੜਕਾਂ ਸਾਂਭਣਾ ਸਾਡਾ ਕੰਮ ਨਹੀਂ : ਬੀਡੀਪੀਓ

ਇਸ ਸਬੰਧੀ ਬੀਡੀਪੀਓ ਬਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੜਕਾਂ ਸਾਂਭਣਾ ਸਾਡਾ ਜ਼ਿੰਮਾ ਨਹੀਂ। ਜਿਨ੍ਹਾਂ ਨੇ ਸੜਕਾਂ ਬਣਵਾਈਆਂ ਹਨ, ਉਹ ਹੀ ਜ਼ਿੰਮੇਵਾਰ ਹਨ। ਅਸੀਂ ਪਿੰਡਾਂ ਦੀਆਂ ਗਲੀਆਂ ਅਤੇ ਿਲੰਕ ਸੜਕਾਂ ਤੇ ਬਰਮਾ ਜ਼ਰੂਰ ਬਣਵਾਉਂਦੇ ਹਾਂ।

----------------

'ਲੋਕਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਸਬੰਧਤ ਮਹਿਕਮੇ ਨੂੰ ਕਿਹਾ ਜਾਵੇਗਾ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਮੇਰੀ ਪਹਿਲ ਰਹੇਗੀ।

-ਪਰਮਦੀਪ ਸਿੰਘ ਖਹਿਰਾ, ਐੱਸਡੀਐੱਮ।

11ਸੀਐਚਡੀ900ਪੀ

ਡੇਰਾਬੱਸੀ ਰਾਮਗੜ੍ਹ ਰੋਡ ਦੇ ਵੱਡੇ ਹਿੱਸੇ 'ਤੇ ਪਈ ਮਿੱਟੀ ਜਿਸ ਨੂੰ ਸਾਫ਼ ਕਰਵਾਉਣ ਲਈ ਪ੫ਸ਼ਾਸਨ ਅਸਮਰੱਥ ਹੈ।