ਨਵੀਂ ਦਿੱਲੀ - ਭੋਪਾਲ ਗੈਸ ਕਾਂਡ ਜਾਂ ਭੋਪਾਲ ਗੈਸ ਤ੫ਾਸਦੀ, ਇਤਿਹਾਸ 'ਚ ਦੁਨੀਆ ਦਾ ਸਭ ਤੋਂ ਵੱਡਾ ਉਦਯੋਗਿਕ ਹਾਦਸਾ ਮੰਨਿਆ ਜਾਂਦਾ ਹੈ। ਇਸ ਹਾਦਸੇ ਨੂੰ ਬੀਤਿਆਂ ਭਾਵੇਂ ਹੀ 34 ਸਾਲ ਹੋ ਚੱੁਕੇ ਹਨ ਪਰ ਇਥੋਂ ਦੇ ਲੋਕ ਅੱਜ ਵੀ ਇਸ ਹਾਦਸੇ ਨੂੰ ਯਾਦ ਕਰ ਕੇ ਖੌਫ ਨਾਲ ਕੰਬ ਉੱਠਦੇ ਹਨ। ਅੱਜ ਵੀ ਇਥੇ ਜ਼ਹਿਰੀਆਂ ਗੈਸਾਂ ਦਾ ਖ਼ਤਰਾ ਬਰਕਰਾਰ ਹੈ। ਉਸ ਤ੫ਾਸਦੀ ਦਾ 346 ਟਨ ਜ਼ਹਿਰੀਲਾ ਕਚਰਾ ਦਾ ਨਿਪਟਾਰਾ ਅੱਜ ਵੀ ਇਕ ਚੁਣੌਤੀ ਬਣਿਆ ਹੋਇਆ ਹੈ। ਇਹ ਕਚਰਾ ਅੱਜ ਵੀ ਹਾਦਸੇ ਦੀ ਵਜ੍ਹਾ ਬਣੇ ਯੂਨੀਅਨ ਕਾਰਬਾਈਡ ਕਾਰਖਾਨੇ 'ਚ ਕਵਰ ਸ਼ੈੱਡ 'ਚ ਮੌਜੂਦ ਹੈ। ਇਸ ਦੇ ਖ਼ਤਰੇ ਨੂੰ ਦੇਖਦਿਆਂ ਇਥੇ ਆਮ ਲੋਕਾਂ ਦੇ ਦਾਖਲੇ ਦੀ ਅਜੇ ਵੀ ਮਨਜ਼ੂਰੀ ਨਹੀਂ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਕਾਰਖਾਨੇ ਦੇ 10 ਟਨ ਕਚਰੇ ਦਾ ਨਿਪਟਾਰਾ ਇੰਦੌਰ ਕੋਲ ਪੀਥਮਪੁਰ 'ਚ ਕੀਤਾ ਗਿਆ ਸੀ ਪਰ ਇਸ ਦਾ ਵਾਤਾਵਰਨ 'ਤੇ ਕੀ ਅਸਰ ਪਿਆ, ਇਹ ਅਜੇ ਵੀ ਭੁਲੇਖਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਕਚਰੇ ਅਤੇ 34 ਸਾਲ ਪਹਿਲਾਂ ਹੋਏ ਹਾਦਸੇ 'ਚ ਕਾਰਖਾਨੇ ਤੋਂ ਨਿਕਲੀਆਂ ਜ਼ਹਿਰੀਆਂ ਗੈਸਾਂ ਦਾ ਅਸਰ ਅੱਜ ਵੀ ਇਥੋਂ ਦੇ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਦਰਅਸਲ ਭਾਰਤ ਕੋਲ ਇਸ ਜ਼ਹਿਰੀਲੇ ਕਚਰੇ ਦੇ ਨਿਪਟਾਰੇ ਦੀ ਤਕਨੀਕ ਅੱਜ ਵੀ ਮੌਜੂਦ ਨਹੀਂ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ 13-18 ਅਗਸਤ 2015 ਤਕ ਪੀਥਮਪੁਰ 'ਚ 'ਰਾਮਕੇ' ਕੰਪਨੀ ਦੇ ਇੰਸੀਲੋਟਰ 'ਚ ਲਗਪਗ 10 ਟਨ ਜ਼ਹਿਰੀਲਾ ਕਚਰਾ ਜਲਾਇਆ ਗਿਆ ਸੀ। ਟ੫ੀਟਮੈਂਟ ਸਟੋਰਜ਼ ਡਿਪੋਜਲ ਫਸੀਲਟੀਜ਼ (ਟੀਐੱਸਡੀਐੱਫ) ਪਲਾਂਟ ਦੀ ਕਾਰਗੁਜ਼ਾਰੀ ਦਾ ਅਸਰ ਵਾਤਾਵਰਨ 'ਤੇ ਕਿੰਨਾ ਪਿਆ, ਇਸ ਦੀ ਰਿਪੋਰਟ ਕੇਂਦਰੀ ਜੰਗਲਾਤ ਮਹਿਕਮੇ ਨੂੰ ਚਲੀ ਗਈ ਹੈ। ਹਾਲਾਂਕਿ ਇਸ ਦਾ ਅਸਰ ਕੀ ਹੋਇਆ, ਇਹ ਵੀ ਇਕ ਭੁਲੇਖਾ ਹੀ ਬਣਿਆ ਹੋਇਆ ਹੈ। ਨਾਲ ਹੀ ਇਹ ਵੀ ਸਵਾਲ ਬਰਕਰਾਰ ਹੈ ਕਿ ਇਸ ਜ਼ਹਿਰੀਲੇ ਕਚਰੇ ਦਾ ਨਿਪਟਾਰਾ ਕਦੋਂ ਤਕ ਹੋਵੇਗਾ।