ਮੰੁਬਈ : ਸਿਤਾਰੇ ਜਦੋਂ ਅਨੁਕੂਲ ਨਹੀਂ ਹੁੰਦੇ ਤਾਂ ਪਰੇਸ਼ਾਨੀ ਹੁੰਦੀ ਹੀ ਹੈ। ਇਸੇ ਤਰ੍ਹਾਂ ਹੀ ਪਰੇਸ਼ਾਨ ਹੋ ਰਹੇ ਹਨ ਅਭਿਨੇਤਾ ਰਣਬੀਰ ਕਪੂਰ। ਰਣਬੀਰ ਦੀ ਪਿਛਲੀਆਂ ਤਿੰਨ ਫਿਲਮਾਂ ਲਗਾਤਾਰ ਫਲਾਪ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਹੁਣ ਆਪਣੀ ਅਗਲੀ ਫਿਲਮ 'ਤਮਾਸ਼ਾ' 'ਤੇ ਟਿਕੀਆਂ ਹਨ।

ਰਣਬੀਰ ਕਪੂਰ ਕਹਿੰਦੇ ਹਨ ਕਿ ਨਿਸ਼ਚਿਤ ਤੌਰ 'ਤੇ ਮੇਰੀਆਂ ਪਿਛਲੀਆਂ ਤਿੰਨ ਫਿਲਮਾਂ 'ਬੇਸ਼ਰਮ', 'ਰਾਏ' ਅਤੇ 'ਬਾਂਬੇ ਵੈਲਵੈਟ' ਨਾਕਾਮ ਰਹੀਆਂ ਸਨ। ਇਸ ਲਈ ਮੇਰੇ ਉੱਪਰ ਹਾਲੇ ਦਬਾਅ ਹੈ। ਪਰ ਅਸੀਂ ਫਿਲਮਾਂ ਆਪਣੇ ਲਈ ਨਹੀਂ, ਦਰਸ਼ਕਾਂ ਲਈ ਬਣਾਉਂਦੇ ਹਾਂ। ਦਰਸ਼ਕ ਅਤੇ ਮੇਰੇ ਫੈਨਸ ਕਹਿੰਦੇ ਹਨ ਕਿ ਰਣਬੀਰ ਚੰਗੀਆਂ ਫਿਲਮਾਂ ਕਰਦਾ ਹੈ। ਪਰ ਜਦੋਂ ਉਹ ਥੀਏਟਰ ਪਹੁੰਚਦੇ ਹਨ, ਤਾਂ ਸ਼ਾਇਦ ਉਨ੍ਹਾਂ ਦੇ ਖਰਚੇ ਪੈਸਿਆਂ ਦੀ ਸਹੀ ਵਸੂਲੀ ਨਹੀਂ ਹੁੰਦੀ। ਅੱਠ ਸਾਲ ਪਹਿਲਾਂ 'ਸਾਂਵਰੀਆ' ਤੋਂ ਫਿਲਮੀ ਦੁਨੀਆ 'ਚ ਕਦਮ ਰੱਖਣ ਵਾਲੇ ਰਣਬੀਰ ਦੀ ਪਹਿਲੀ ਹਿੱਟ ਫਿਲਮ ਸੀ 'ਯੇ ਜਵਾਨੀ ਹੈ ਦੀਵਾਨੀ'। ਉਸ ਤੋਂ ਬਾਅਦ ਉਹ ਹਿੱਟ ਲਈ ਤਰਸ ਰਹੇ ਹਨ।

(ਆਈਏਐਨਐਸ)

-----------

ਕਾਜੋਲ ਨੂੰ ਅਜੈ ਨਾਲ ਮਿਲਿਆ ਅਸਲੀ ਰੋਮਾਂਸ

ਮੰੁਬਈ : ਪਰਦੇ 'ਤੇ ਭਾਵੇਂ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਰੋਮਾਂਟਿਕ ਜੋੜੀ ਨੂੰ ਕੋਈ ਟੱਕਰ ਨਾ ਦੇ ਸਕਿਆ ਹੋਵੇ, ਪਰ ਅਸਲੀ ਜ਼ਿੰਦਗੀ 'ਚ ਕਾਜੋਲ ਦਾ ਰੋਮਾਂਸ ਤਾਂ ਕਿਤੇ ਹੋਰ ਹੈ। ਪਿਛਲੇ ਦਿਨੀਂ ਆਪਣੀ ਨਵੀਂ ਫਿਲਮ 'ਦਿਲਵਾਲੇ' ਦੇ ਸਿਲਸਿਲੇ 'ਚ ਰੁੱਝੀ ਕਾਜੋਲ ਨੂੰ ਅਜਿਹੇ ਸਮੇਂ 'ਚ ਪਤੀ ਅਜੈ ਦੇਵਗਨ ਦਾ ਬੱਚਿਆਂ ਨੂੰ ਸੰਭਾਲਣਾ ਸਭ ਤੋਂ ਵੱਧ ਰੋਮਾਂਟਿਕ ਲੱਗਦਾ ਹੈ।

ਅਜੈ ਦੇਵਗਨ ਪਿਛਲੇ ਕੁਝ ਮਹੀਨਿਆਂ ਤੋਂ ਘਰ 'ਚ ਬੱਚੇ ਸੰਭਾਲ ਰਹੇ ਹਨ। ਜ਼ਿੰਦਗੀ ਦੇ ਸਭ ਤੋਂ ਰੋਮਾਂਟਿਕ ਪਲ ਬਾਰੇ ਪੁੱਛਣ 'ਤੇ ਕਾਜੋਲ ਨੇ ਕਿਹਾ ਕਿ ਅਜੈ ਘਰ 'ਚ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ। ਮੇਰੀ ਨਜ਼ਰ 'ਚ ਇਹ ਸਭ ਤੋਂ ਰੋਮਾਂਟਿਕ ਪਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੈਂ ਨਿਸ਼ਚਿੰਤ ਹੋ ਕੇ ਕੰਮ 'ਤੇ ਧਿਆਨ ਦੇ ਸਕੀ। ਕਾਜੋਲ ਰੋਹਿਤ ਸ਼ੈਟੀ ਦੇ ਨਿਰਦੇਸ਼ਨ 'ਚ ਬਣ ਰਹੀ 'ਦਿਲਵਾਲੇ' 'ਚ ਅਹਿਮ ਭੂਮਿਕਾ ਨਿਭਾ ਰਹੀ ਹੈ। ਫਿਲਮ 'ਚ ਉਨ੍ਹਾਂ ਦੇ ਅਪੋਜ਼ਿਟ ਸ਼ਾਹਰੁਖ ਖਾਨ ਦਿਖਾਈ ਦੇਣਗੇ। ਬੁੱਧਵਾਰ ਨੂੰ ਇਸ ਫਿਲਮ ਦਾ ਰੋਮਾਂਟਿਕ ਗਾਣਾ 'ਗੇਰੂਆ' ਲਾਂਚ ਕੀਤਾ ਗਿਆ ਹੈ।

ਪੀਟੀਆਈ

-------------

ਸੋਨਾਕਸ਼ੀ ਸਿਨਹਾ ਨੇ ਵੀ ਗਾਇਕੀ 'ਚ ਰੱਖਿਆ ਕਦਮ

ਮੰੁਬਈ : ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਪ੍ਰਸ਼ੰਸਕਾਂ ਨੂੰ ਆਪਣਾ ਇਕ ਹੋਰ ਰੂਪ ਦਿਖਾਉਣ ਦੀ ਤਿਆਰੀ 'ਚ ਹਨ। ਸੋਨਾਕਸ਼ੀ ਨੇ ਹਾਲੀਆ 'ਇਸ਼ਕੋਹਾਲਿਕ' ਗਾਣੇ ਦੀ ਰਿਕਾਰਡਿੰਗ ਪੂਰੀ ਕੀਤੀ ਹੈ। ਹਿਪ-ਹਾਪ ਸਟਾਈਲ ਦੇ ਇਸ ਗਾਣੇ ਨੂੰ ਤਿਆਰ ਕੀਤਾ ਹੈ ਕੰਪੋਜ਼ਰ ਮੀਤ ਬ੍ਰਦਰਜ਼ ਨੇ।

ਗਾਇਨ ਪ੍ਰਤੀ ਸੋਨਾਕਸ਼ੀ ਦਾ ਪ੍ਰੇਮ ਛੋਟੇ ਪਰਦੇ ਦੇ ਰਿਅਲਟੀ ਸ਼ੋਅ 'ਇੰਡੀਅਨ ਆਇਡਲ ਜੂਨੀਅਰ' 'ਚ ਦਿਖਿਆ ਸੀ। ਸ਼ੋਅ 'ਚ ਸੋਨਾਕਸ਼ੀ ਸਿਨਹਾ ਨੇ ਜੱਜ ਦੀ ਭੂਮਿਕਾ ਨਿਭਾਈ ਸੀ। ਟੀ ਸੀਰੀਜ਼ ਮੁਖੀ ਭੂਸ਼ਣ ਕੁਮਾਰ ਗਾਇਕੀ ਖੇਤਰ 'ਚ ਸੋਨਾਕਸ਼ੀ ਦੇ ਪ੍ਰਵੇਸ਼ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਆਵਾਜ਼ ਪਿਆਰੀ ਹੈ ਅਤੇ ਗਾਣਾ ਵੀ ਬਹੁਤ ਚੰਗਾ ਅਤੇ ਗੁਣਗੁਣਾਉਣ ਲਾਇਕ ਬਣਿਆ ਹੈ। ਇਸ਼ਕੋਹਾਲਿਕ ਸੋਨਾਕਸ਼ੀ ਦੇ ਫੈਨਸ ਨੂੰ ਉਨ੍ਹਾਂ ਦੇ ਅਣਦੇਖੇ ਅਤੇ ਅਣਸੁਣੇ ਪਹਿਲੂ ਤੋਂ ਰੂਬਰੂ ਕਰਾਏਗਾ। ਲੋਕ ਇਸ ਗਾਣੇ 'ਤੇ ਨੱਚ ਉਠਣਗੇ। ਸੋਨਾਕਸ਼ੀ ਨੇ ਕਿਹਾ ਕਿ ਇਸ ਗਾਣੇ ਲਈ ਵੀਡੀਓ ਦੀ ਸ਼ੂਟਿੰਗ ਇਸ ਮਹੀਨੇ ਦੇ ਅੰਤ ਤਕ ਕੀਤੀ ਜਾਏਗੀ। ਸੋਨਾਕਸ਼ੀ ਫਿਲਹਾਲ 'ਅਕੀਰਾ' ਅਤੇ 'ਫੋਰਸ 2' ਫਿਲਮਾਂ 'ਚ ਰੁੱਝੇ ਹਨ।

ਆਈਏਐਨਐਸ