ਕੈਪਸਨ : ਵਿਸ਼ਵ ਏਡਜ਼ ਦਿਵਸ ਮਨਾਉਣ ਮੌਕੇ ਪੋਸਟਰ ਦਿਖਾਉਂਦੀਆਂ ਹੋਈਆਂ ਵਿਦਿਆਰਥਣਾ।

ਨੰਬਰ : 1 ਮੋਗਾ 6 ਪੀ

ਲਖਵੀਰ ਸਿੰਘ, ਮੋਗਾ : ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਮੋਗਾ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਫਾਰਮਾਸਿਸਟ ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਜਾਗਰੂਕਤਾ ਹੀ ਏਡਜ਼ ਤਂੋਂ ਬਚਾਅ ਹੈ। ਉਨ੍ਹਾਂ ਕਿਹਾ ਕਿ ਸਾਨੰੂ ਸਮੇਂ ਸਮੇਂ ਸਿਰ ਆਪਣੇ ਟੈਸਟ ਐਚ.ਆਈ.ਵੀ. ਕਰਵਾਉਣਾ ਜ਼ਰੂਰੀ ਹੈ। ਇਹ ਟੈਸ਼ਟ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।

ਉਨਾਂ ਦੱਸਿਆ ਕਿ ਸਾਨੰੂ ਜਦਂੋ ਕਿਤੇ ਆਪਰੇਸ਼ਨ ਵੇਲੇ, ਐਕਸੀਡੈਂਟ ਜਾਂ ਕਿਸੇ ਕਾਰਨ ਕਰਕੇ ਖੂਨ ਦੀ ਲੋੜ ਪੈਂਦੀ ਹੈ ਤਾਂ ਐਚ.ਆਈ.ਵੀ. ਟੈਸਟ ਕੀਤਾ ਪ੫ਵਾਨਤ ਲੈਬਾਰਟਰੀ ਤੋਂ ਹੀ ਲੈਣਾ ਚਾਹੀਦਾ ਹੈ। ਟੀਕਾ ਲਗਵਾਉਣਾ ਵੇਲੇ ਨਵੀਂ ਸੂਈ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਏਡਜ਼ ਦੇ ਕਾਰਨਾ ਬਾਰੇ ਦੱਸਿਆ ਕਿ ਐਚ.ਆਈ.ਵੀ. ਵਾਲਾ ਖੂਨ ਜੇਕਰ ਕਿਸੇ ਵਿਅਕਤੀ ਨੰੂ ਲੱਗ ਜਾਵੇ, ਇੱਕ ਸੂਈ ਨਾਲ ਬਹੁਤੇ ਮਰੀਜਾਂ ਨੰੂ ਟੀਕਾ ਲਗਾਉਣਾ, ਟੈਟੂ ਬਨਾਉਣਾ ਆਦਿ ਹਨ। ਇਸ ਮੌਕੇ ਰਾਜੇਸ਼ ਭਾਰਦਵਾਜ, ਪਰਮਿੰਦਰ ਸਿੰਘ, ਰੁਪੇਸ਼ ਮਜੀਠੀਆਂ ਅਤੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਤੋ ਇਲਾਵਾ ਸਿਹਤ ਵਿਭਾਗ ਦਾ ਸਟਾਫ ਹਾਜ਼ਰ ਸਨ।