ਪੱਤਰ ਪ੍ਰੇਰਕ, ਧੂਰੀ : ਦਿ ਚੀਮਾ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਤੋਂ ਚੋਰਾਂ ਨੇ ਭਾਰੀ ਮਾਤਰਾ 'ਚ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਸੁਸਾਇਟੀ ਦੇ ਸਕੱਤਰ ਜਗਦੇਵ ਸਿੰਘ ਵੱਲੋਂ ਥਾਣਾ ਸਦਰ ਧੂਰੀ ਵਿਖੇ ਦਰਜ਼ ਕਰਵਾਏ ਗਏ ਮੁਕੱਦਮੇ ਅਨੁਸਾਰ ਲੰਘੀ ਰਾਤ ਚੋਰਾਂ ਨੇ ਸੁਸਾਇਟੀ ਤੋਂ 19 ਪੀਪੇ ਿਘਓ , 35 ਪੀਪੇ ਰਿਫਾਇੰਡ ਤੇਲ , 22 ਪੀਪਿਆਂ ਸਰੋਂ੍ਹ ਦੇ ਤੇਲ ਦੀਆਂ ਅਤੇ ਭਾਰੀ ਮਾਤਰਾ 'ਚ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਚੋਰੀ ਕਰ ਕੇ ਲੈ ਗਏ ਹਨ। ਪੁਲਿਸ ਵੱਲੋਂ ਉਕਤ ਸ਼ਿਕਾਇਤ ਦੇ ਆਧਾਰ ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।