ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਨਗਰ ਪੰਚਾਇਤ ਦਿੜ੍ਹਬਾ ਦੀ 17 ਦਸੰਬਰ ਨੂੰ ਹੋ ਰਹੀ ਚੋਣ ਦੇ ਮੱਦੇਨਜ਼ਰ ਚੋਣ ਅਫ਼ਸਰ ਕਮ ਐੱਸਡੀਐੱਮ ਦਿੜ੍ਹਬਾ ਅਮਰੇਸ਼ਵਰ ਸਿੰਘ ਨੇ ਚੋਣ ਅਮਲੇ ਦੀਆਂ ਪਾਰਟੀਆਂ ਨਾਲ ਗੀਤਾ ਭਵਨ ਦਿੜ੍ਹਬਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ 'ਚ ਚੋਣ ਦੇ ਮਾਸਟਰ ਟ੫ੇਨਰ ਪ੍ਰੋਫੈਸਰ ਸੁਖਵੀਰ ਸਿੰਘ, ਲੱਖਾ ਸਿੰਘ ਅਤੇ ਹਰਸੰਤ ਸਿੰਘ ਵਿਸ਼ੇਸ਼ ਤੌਰ 'ਤੇ ਉਤੇ ਸ਼ਾਮਿਲ ਹੋਏ। ਪ੍ਰੋਫੈਸਰ ਸੁਖਵੀਰ ਸਿੰਘ ਨੇ ਚੋਣ ਅਮਲੇ ਨੂੰ ਈਵੀਐੱਮ ਮਸ਼ੀਨ ਦੀ ਵਰਤੋਂ ਕਰਨੀ ਉਸ ਨੂੰ ਕਿਵੇਂ ਖੋਲ੍ਹਣਾ ਅਤੇ ਸੀਲ ਕਰਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਐੱਸਡੀਐੱਮ ਅਮਰੇਸ਼ਵਰ ਸਿੰਘ ਨੇ ਚੋਣ ਅਮਲੇ ਨੂੰ ਬਿਨਾਂ ਕਿਸੇ ਡਰ ਦੇ ਅਜ਼ਾਦ ਤੌਰ ਉਤੇ ਚੋਣ ਜ਼ਾਬਤੇ ਵਿੱਚ ਰਹਿ ਕੇ ਚੋਣ ਕਰਵਾਉਣ ਲਈ ਕਿਹਾ ਗਿਆ। ਚੋਣ ਸਬੰਧੀ ਕੋਈ ਵੀ ਮੁਸ਼ਕਿਲ ਆਉਣ ਉਤੇ ਉਨ੍ਹਾਂ ਨਾਲ ਤੁਰੰਤ ਸੰਪਰਕ ਕਰਨ ਲਈ ਵੀ ਕਿਹਾ। 16 ਨੂੰ ਸਾਰੇ ਅਮਲੇ ਨੂੰ ਚੋਣ ਸਮੱਗਰੀ ਨਗਰ ਪੰਚਾਇਤ ਦੇ ਦਫਤਰ ਵਿਖੇ ਵੰਡੇ ਜਾਣ ਲਈ ਵੀ ਕਿਹਾ। 17 ਦਸੰਬਰ ਨੂੰ ਚੋਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਹੋਵੇਗਾ ਅਤੇ ਉਸੇ ਦਿਨ ਵੋਟਿੰਗ ਖਤਮ ਹੋਣ ਤੋਂ ਬਾਅਦ ਨਤੀਜੇ ਵੀ ਐਲਾਨੇ ਜਾਣਗੇ। ਇਸ ਮੌਕੇ ਬਲਜਿੰਦਰ ਸਿੰਘ ਤੇਜੇ, ਜਸਪਾਲ ਸਿੰਘ, ਅਜੀਤ ਪਾਲ ਸਿੰਘ, ਕਰਮਜੀਤ ਪਟਵਾਰੀ, ਭਗਵਾਨ ਦਾਸ ਅਤੇ ਹੋਰ ਮੁਲਾਜ਼ਮ ਵੀ ਹਾਜ਼ਿਰ ਸਨ।

ਫੋਟੋ;18

ਕੈਪਸ਼ਨ; ਦਿੜ੍ਹਬਾ 'ਚ ਐੱਸਡੀਐੱਮ ਅਮਰੇਸ਼ਵਰ ਸਿੰਘ ਚੋਣ ਅਮਲੇ ਨੂੰ ਸੰਬੋਧਨ ਕਰਦੇ ਹੋਏ।

-----------------