-ਟਾਟਾ ਕੰਪਨੀ ਦੇ ਮੁਲਾਜ਼ਮਾਂ ਨੇ ਆਪਣੀ ਤਨਖਾਹ ਵਿੱਚੋਂ 25 ਹਜ਼ਾਰ ਦਾ ਚੈੱਕ ਮਦਦ ਲਈ ਦਿੱਤਾ

ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਓਲੰਪੀਅਨ ਬਾਕਸਰ ਅਰਜਨ ਐਵਾਰਡ ਜੇਤੂ ਪਦਮ ਸ਼੍ਰੀ ਕੌਰ ਸਿੰਘ ਦੀ ਪਿਛਲੇ ਕਈ ਸਾਲਾਂ ਤੋਂ ਬਿਮਾਰੀ ਨਾਲ ਜੂਝਣ ਦੀ ਸੂਰਤੇਹਾਲ ਅਖਬਾਰ ਵਿੱਚ ਆਉਣ ਕਰਕੇ ਉਸ ਦੀ ਮਦਦ ਲਈ ਸਰਕਾਰਾਂ ਵੀ ਜਾਗ ਪਈਆਂ ਹਨ ਅਤੇ ਕਈ ਹੋਰ ਵਿਅਕਤੀ ਅਤੇ ਸੰਸਥਾਵਾਂ ਵੀ ਉਸ ਦੀ ਮਦਦ ਕਰਨ ਲਈ ਤਿਆਰ ਹੋ ਗਈਆਂ ਹਨ।

ਦਿੜ੍ਹਬਾ ਵਿਖੇ ਟਾਟਾ ਕੈਮੀਕਲਜ਼ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੇ ਡੀਕੇ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਨੀ ਦੇ ਅਫ਼ਸਰ ਬਗੀਚਾ ਸਿੰਘ ਨੇ ਸਾਰੇ ਮੁਲਾਜ਼ਮਾ ਦੀ ਤਨਖਾਹ ਵਿੱਚ ਇਕੱਠੇ ਕਰਕੇ 25 ਹਜ਼ਾਰ ਰੁਪਏ ਦਾ ਚੈੱਕ ਉਸ ਦੇ ਘਰ ਜਾ ਕੇ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਹਿਤੇਸ਼ ਕੁਮਾਰ ਗੁਪਤਾ, ਗੁਰਦੀਪ ਸਿੰਘ ਅਤੇ ਪੂਰਨ ਸਿੰਘ ਸ਼ਾਮਿਲ ਸਨ। ਜਿਕਰਯੋਗ ਹੈ ਕਿ ਮੀਡੀਏ ਦੁਆਰਾ ਉਸ ਦੀ ਹਾਲਤ ਨੂੰ ਬਿਆਨ ਕੀਤੇ ਜਾਣ ਤੋਂ ਬਾਅਦ ਜਿੱਥੇ ਕੇਂਦਰੀ ਰਾਜ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਉਸ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ ਟਵੀਟ ਕੀਤਾ ਹੈ। ਉਥੇ ਹਲਕਾ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਕੋਸ਼ਿਸ਼ ਸਦਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਦੀ ਇਲਾਜ ਲਈ 2 ਲੱਖ ਦੇਣ ਦਾ ਵੀ ਟਵੀਟ ਰਾਹੀਂ ਐਲਾਨ ਕਰ ਦਿੱਤਾ ਹੈ। ਕੌਰ ਸਿੰਘ ਨੂੰ ਮਦਦ ਕਰਨ ਦਾ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੁੰਦਾ, ਹੋਰ ਵੀ ਕਈ ਸਮਾਜਿਕ ਸੰਸਥਾਵਾਂ ਉਸ ਦੀ ਮਦਦ ਲਈ ਅੱਗੇ ਆਉਣ ਲਈ ਤਿਆਰ ਹੋ ਰਹੀਆਂ ਹਨ ।

ਫੋਟੋ;17

ਕੈਪਸ਼ਨ; ਪਿੰਡ ਖਨਾਲ ਖੁਰਦ ਵਿਖੇ ਟਾਟਾ ਕੰਪਨੀ ਦੇ ਅਫ਼ਸਰ ਬਗੀਚਾ ਸਿੰਘ ਕੌਰ ਸਿੰਘ ਨੂੰ 25 ਹਜ਼ਾਰ ਦਾ ਚੈੱਕ ਦਿੰਦੇ ਹੋਏ।

-----------------------