ਗੁਰਬਾਜ ਸਿੰਘ ਬੈਨੀਪਾਲ, ਅਮਰਗੜ੍ਹ : ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯੁਵਕ ਸੇਵਾਵਾਂ ਕਲੱਬ ਸਲਾਰ ਵੱਲੋਂ ਕਰਵਾਏ ਗਏ ਕਬੱਡੀ ਦੇ ਪਹਿਲੇ ਟੂਰਨਾਮੈਂਟ 'ਚ ਛਪਾਰ ਨੂੰ ਹਰਾ ਕੇ ਮੰਡੀਆਂ ਦੀ ਟੀਮ ਨੇ ਬਾਜ਼ੀ ਮਾਰੀ ਅਤੇ ਬੇਨੜਾ ਨੂੰ ਹਰਾ ਕੇ ਚੌਂਦੇ ਦੀ ਟੀਮ ਨੇ 65 ਕਿਲੋ ਵਜ਼ਨੀ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਕਬੱਡੀ ਕੱਪ 'ਚ ਧੰੁਮਾਂ ਪਾਉਣ ਵਾਲੇ ਜਾਫੀ ਸਨੀ ਆਦਮਵਾਲ ਅਤੇ ਰੇਡਰ ਜੱਜ ਮੰਡੀਆਂ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਸਨਮਾਨਿਤ ਕੀਤਾ ਗਿਆ।

ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਰਾਜੂ, ਪ੍ਰੈਸ ਸਕੱਤਰ ਗੁਰਦੀਪ ਸਿੰਘ ਅਤੇ ਸਰਪ੍ਰਸਤ ਬਲਦੇਵ ਸਿੰਘ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕੁਲਵੰਤ ਸਿੰਘ ਗੱਜਣਮਾਜਰਾ, ਜੱਗੂ ਸਰਪੰਚ ਕੈਨੇਡਾ, ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਦੱਦੀ, ਗੁਰਵੀਰ ਸਿੰਘ ਗੁਰੀ, ਪ੍ਰਧਾਨ ਹਰਸ਼ ਸਿੰਗਲਾ, ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ, ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ, ਜੈਲਦਾਰ ਅਵਤਾਰ ਸਿੰਘ ਬੁਰਜ, ਮਹੰਤ ਬਲਦੇਵ ਸਿੰਘ, ਨੌਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਦਲਵੀਰ ਸਿੰਘ ਕਾਕਾ ਲਸੋਈ, ਸੁਰਿੰਦਰ ਸਿੰਘ ਡੱੁਗੀ, ਜਗਦੇਵ ਸਿੰਘ ਜੱਗੀ ਸਰਪੰਚ ਬਡਲਾ, ਹਰਬੰਸ ਸਿੰਘ ਚੌਂਦਾ ਅਤੇ ਪਟਵਾਰੀ ਹਰਵੀਰ ਸਿੰਘ ਢੀਂਡਸਾ, ਪਟਵਾਰੀ ਦੀਦਾਰ ਸਿੰਘ ਛੋਕਰਾਂ ਨੇ ਸ਼ਿਰਕਤ ਕੀਤੀ। ਕੁਮੈਂਟੇਟਰ ਦੀ ਭੂਮਿਕਾ ਸੰਧੂ ਬ੍ਰਦਰਜ਼ ਨੇ ਅਤੇ ਸਟੇਜ ਸੈਕਟਰੀ ਦੀ ਜਿੰਮੇਵਾਰੀ ਗੁਰਦੀਪ ਸਿੰਘ ਟਿਵਾਣਾ ਨੇ ਨਿਭਾਈ।

ਫੋਟੋ;9

ਕੈਪਸ਼ਨ; ਖਿਡਾਰੀਆਂ ਨਾਲ ਕਲੱਬ ਦੇ ਮੈਂਬਰ ਅਤੇ ਮਹਿਮਾਨ।

-------------