ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਐੱਸਬੀਐੱਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ 'ਰੁੱਖ ਲਗਾਓ ਵਾਤਾਵਰਨ ਬਚਾਓ' ਵਿਸ਼ੇ 'ਤੇ ਨਾਟਕ ਮੁਕਾਬਲੇ ਕਰਵਾਏ ਗਏ। ਇਹ ਮਕਾਬਲੇ ਤਿੰਨ ਹਾਊਸ ਵਿਰਾਟ ਕੋਹਲੀ, ਮੈਰੀ ਕਾਮ ਤੇ ਸਰਦਾਰ ਜੀ 'ਚ ਮੈਡਮ ਸੰਗੀਤਾ ਸ਼ਰਮਾ ਦੀ ਦੇਖ-ਰੇਖ 'ਚ ਕਰਵਾਏ ਗਏ, ਜਿਸ 'ਚ ਪੰਜਵੀਂ ਤੋਂ ਅੱਠਵੀਂ ਜਮਾਤ ਤਕ ਦੇ ਬੱਚਿਆਂ ਨੇ ਭਾਗ ਲਿਆ, ਜਿਸ 'ਚ ਵਿਰਾਟ ਕੋਹਲੀ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਆਪਣੇ-ਆਪਣੇ ਨਟਾਕਾਂ ਰਾਹੀਂ ਰੁੱਖਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਦਰਸਾਇਆ ਕਿ ਰੁੱਖ ਸਾਡੇ ਪ੫ਾਣਦਾਤਾ ਹਨ। ਇਨ੍ਹਾਂ ਤੋਂ ਸਾਡੀਆਂ ਹਰ ਪ੫ਕਾਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਪਰ ਮਨੁੱਖ ਇਨ੍ਹਾਂ ਨੰੂ ਕੱਟਣ 'ਚ ਬਿਲਕੁਲ ਦੇਰ ਨਹੀਂ ਲਗਾਉਂਦਾ¢ਜਦੋਂਕਿ ਇਕ ਰੁੱਖ ਨੰੂ ਵੱਡਾ ਹੋਣ 'ਚ ਦਸ ਸਾਲ ਲਗਦੇ ਹਨ¢ਪਰ ਇਨਸਾਨ ਇਨ੍ਹਾਂ ਰੁੱਖਾਂ ਨੰੂ ਆਪਣੇ ਲਾਭ ਲਈ ਦਸ ਮਿੰਟਾਂ 'ਚ ਕੱਟ ਸੁੱਟਦਾ ਹੈ। ਇਸ ਮੌਕੇ ਪਿ੫ੰਸੀਪਲ ਮੈਡਮ ਨੇ ਕਿਹਾ ਕਿ ਸਾਨੰੂ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੰੂ ਦੂਸ਼ਿਤ ਹੋ ਰਹੇ ਵਾਤਾਵਰਨ ਤੋਂ ਬਚਾਇਆ ਜਾ ਸਕੇ।

ਫੋਟੋ : 14-ਬੀਐਨਐਲ-ਪੀ-6

ਕੈਪਸ਼ਨ : 'ਰੁੱਖ ਲਗਾਓ, ਵਾਤਾਵਰਨ ਬਚਾਓ' ਵਿਸ਼ੇ 'ਤੇ ਨਾਟਕ ਖੇਡਦੇ ਬੱਚੇ।

-----------