ਅਵਤਾਰ ਸਿੰਘ ਧਾਲੀਵਾਲ, ਭਾਈਰੂਪਾ : ਸਮਰਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਵਿਖੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਕਰਨ ਲਈ ਨੁੱਕੜ ਨਾਟਕ 'ਸੁਲਘਦੀ ਧਰਤੀ' ਖੇਡਿਆ ਗਿਆ। ਜਾਣਕਾਰੀ ਦਿੰਦਿਆਂ ਲੈਕਚਰਾਰ ਜਸਵੀਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਲਾਇਫ ਆਨ ਸਟੇਜ ਥੀਏਟਰ ਗਰੁੱਪ ਮੋਗਾ ਦੇ ਕਲਾਕਾਰਾਂ ਨੇ ਹਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਅਤੇ ਬਲਰਾਜ ਸਾਗਰ ਵੱਲੋਂ ਲਿਖਿਆ ਨਾਟਕ 'ਸੁਲਘਦੀ ਧਰਤੀ' ਪੇਸ਼ ਕਰਕੇ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਨਸ਼ੇ, ਭਰੂਣ ਹੱਤਿਆ, ਅਨਪੜ੍ਹਤਾ ਆਦਿ ਦਾ ਖੰਡਨ ਕਰਦਿਆਂ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿ੍ਰੰਸੀਪਲ ਹਰਬੰਸ ਸਿੰਘ ਬਰਾੜ ਨੇ ਨਾਟਕ ਮੰਡਲੀ ਵੱਲੋਂ ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਨਾਟਕ ਦਾ ਸਕੂਲ ਵਿੱਚ ਮੰਚਨ ਕਰਨ 'ਤੇ ਨਾਟਕ ਮੰਡਲੀ ਦੇ ਡਾਇਰੈਕਟਰ ਹਰਦੀਪ ਸਿੰਘ, ਜਸਪ੍ਰੀਤ ਸਿੰਘ, ਬਲਰਾਜ ਅਤੇ ਟੀਪੂ ਸੁਲਤਾਨ ਦਾ ਧੰਨਵਾਦ ਕਰਦਿਆਂ ਨਾਟਕ ਟੀਮ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲਰ ਜਸਵੀਰ ਸਿੰਘ, ਲੈਕ: ਕੁਲਵੰਤ ਸਿੰਘ ਸਿੱਧੂ, ਸੁਪਰਵਾਈਜ਼ਰ ਹਰਪ੍ਰੀਤ ਸਿੰਘ ਬਰਾੜ, ਲੈਕਚਰਾਰ ਗੁਰਪ੍ਰੀਤ ਚੋਪੜਾ, ਜਸਵੀਰ ਸਿੰਘ ਸੈਣੀ, ਗੁਰਪ੍ਰੀਤ ਕੌਰ ਖੋਖਰ ਆਦਿ ਹਾਜ਼ਰ ਸਨ।

ਫੋਟੋ:ਬੀਟੀਆਈ-14ਪੀ।

ਕੈਪਸ਼ਨ:ਨਾਟਕ ਟੀਮ ਨੂੰ ਸਨਮਾਨਿਤ ਕਰਦੇ ਹੋਏ ਪਿ੍ਰੰ. ਹਰਬੰਸ ਸਿੰਘ ਬਰਾੜ ਤੇ ਅਧਿਆਪਕ।