ਸਿਟੀਪੀ15)

ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ।

ਐਲਾਨ

- ਜਲੰਧਰ ਦੇ ਡੀਸੀ ਦਫਤਰ ਅੱਗੇ ਰੋਸ ਮਾਰਚ ਕਰਨ ਦਾ ਐਲਾਨ

- ਕੱਚੇ ਮੁਲਾਜ਼ਮਾਂ 'ਤੇ ਕੀਤੇ ਜਾ ਰਹੇ ਸ਼ੋਸ਼ਣ ਖ਼ਿਲਾਫ਼ ਭੜਕਿਆ ਗੁੱਸਾ

ਤੇਜਿੰਦਰ ਕੌਰ ਥਿੰਦ, ਜਲੰਧਰ

ਪੰਜਾਬ ਸਰਕਾਰ ਵੱਲੋਂ ਆਸ਼ਾ, ਮਿਡ-ਡੇ-ਮੀਲ, ਜੰਗਲਾਤ ਵਰਕਰਾਂ, ਦਫ਼ਤਰੀ ਮੁਲਾਜ਼ਮਾਂ ਅਤੇ ਹੋਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ 9 ਦਸੰਬਰ ਨੂੰ ਜਲੰਧਰ ਦੇ ਡੀਸੀ ਦਫ਼ਤਰ ਸਾਹਮਣੇ 'ਮਾਣ ਭੱਤਾ, ਕੱਚਾ ਅਤੇ ਕੰਟਰੈਕਟ ਮੁਲਾਜ਼ਮ ਫਰੰਟ' ਵੱਲੋਂ ਰੋਸ ਮਾਰਚ ਕੀਤਾ ਜਾਵੇਗਾ। ਇਹ ਸੂਬਾਈ ਰੈਲੀ ਅਮਰਜੀਤ ਕੌਰ ਕੰਮੇਆਣਾ, ਲਖਵਿੰਦਰ ਕੌਰ ਫਰੀਦਕੋਟ, ਪ੫ਵੀਨ ਸ਼ਰਮਾ ਅਤੇ ਨਾਨਕ ਦਾਸ ਦੀ ਅਗਵਾਈ ਵਿਚ ਹੋਵੇਗੀ ਤੇ ਸ਼ਹਿਰ ਵਿਚ ਰੋਸ ਮਾਰਚ ਕੱਿਢਆ ਜਾਵੇਗਾ।

ਇਸ ਸਬੰਧੀ ਭੁਪਿੰਦਰ ਸਿੰਘ ਵੜੈਚ ਦੀ ਪ੫ਧਾਨਗੀ ਹੇਠ ਮੀਟਿੰਗ ਵਿਚ ਜਰਮਨਜੀਤ ਸਿੰਘ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਬਲਬੀਰ ਸਿੰਘ ਸਿਵੀਆਂ, ਸਰਬਜੀਤ ਕੌਰ ਮਚਾਕੀ ਅਤੇ ਸ਼ਕੁੰਤਲਾ ਨਵਾਂਸ਼ਹਿਰ ਨੇ ਪੰਜਾਬ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਮਾਣ ਭੱਤੇ 'ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਅਤੇ ਪਾਰਟ ਟਾਇਮ ਸਫਾਈ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲੇ ਨੋਟੀਫਿਕੇਸ਼ਨ ਵਿਚ ਲੋੜੀਂਦੀ ਸੋਧ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਸਾਰੇ ਠੇਕੇ ਵਾਲੇ ਤੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਸਕਣ। ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਆਪਣੇ ਚੋਣ ਵਾਅਦੇ ਤੋਂ ਮੁੱਕਰ ਕੇ ਪੱਕਾ ਕਰਨ ਦੇ ਨੋਟੀਫਿਕੇਸ਼ਨ ਨੂੰ ਖ਼ਤਮ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ।

ਪੰਜਾਬ ਅੰਦਰ 20-20 ਸਾਲ ਦੀ ਨੌਕਰੀ ਕਰ ਚੁੱਕੇ ਜੰਗਲਾਤ ਸਮੇਤ ਵੱਖ ਵੱਖ ਵਿਭਾਗਾਂ ਦੇ ਵਰਕਰ ਅਜੇ ਤਕ ਵੀ ਕੱਚੇ ਹੀ ਹਨ ਅਤੇ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਪਾਸੋਂ ਪਿਛਲੇ 9-9 ਸਾਲਾਂ ਤੋਂ ਕੰਟਰੈਕਟ 'ਤੇ ਕੰਮ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਤੋਂ ਮਿਡ-ਡੇ-ਮੀਲ, ਆਸ਼ਾ ਅਤੇ ਪਾਰਟ ਟਾਈਮ ਵਰਕਰਾਂ ਨੂੰ 8403 ਰੁਪਏ ਤੇ ਫੈਸਿਲੀਟੇਟਰਾਂ ਨੂੰ 18000 ਰੁਪਏ ਤਨਖਾਹ ਦੇਣ, ਜੰਗਲਾਤ ਵਰਕਰਾਂ, ਮਿਡ-ਡੇ-ਮੀਲ ਦੇ ਸਮੂਹ ਦਫ਼ਤਰੀ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਿਫਟ ਕਰ ਕੇ ਅਤੇ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਅਤੇ ਕੰਟਰੈਕਟ ਵਰਕਰਾਂ ਨੂੰ ਪੂਰੇ ਸਕੇਲਾਂ ਵਿਚ ਪੱਕਾ ਕਰਨ ਦੀ ਮੰਗ ਕੀਤੀ ਅਤੇ ਬੱਚਿਆਂ ਦੀ ਘੱਟ ਗਿਣਤੀ ਦੇ ਬਹਾਨੇ ਹੇਠ 800 ਪ੫ਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਨਿਖੇਧੀ ਕੀਤੀ।

ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਦਵਿੰਦਰ ਪੂਨੀਆ, ਹਰਿੰਦਰ ਦੁਸਾਂਝ, ਅਮਰਜੀਤ ਸ਼ਾਸਤਰੀ, ਪ੫ਕਾਸ਼ ਥੋਥੀਆਂ, ਜਸਵਿੰਦਰ ਝਬੇਲਵਾਲੀ, ਵਿਕਰਮ ਦੇਵ ਸਿੰਘ, ਪਵਨ ਮੁਕਤਸਰ, ਮੁਕੇਸ਼ ਹੁਸ਼ਿਆਰਪੁਰ, ਸੁਖਦੇਵ ਡਾਨਸੀਵਾਲ, ਹਰਜਿੰਦਰ ਸਿੰਘ ਗੁਰਦਾਸਪੁਰ, ਰਮਨਦੀਪ ਸੰਧੂ, ਕਰਮ ਸਿੰਘ ਕਪੂਰਥਲਾ ਅਤੇ ਰੁਪਿੰਦਰਪਾਲ ਲੁਧਿਆਣਾ ਨੇ ਮੋਰਚੇ ਵੱਲੋਂ ਕੀਤੀ ਜਾ ਰਹੀ 'ਜਲੰਧਰ ਰੈਲੀ' ਦੀ ਹਮਾਇਤ ਕੀਤੀ।