ਫੋਟੋ - 04ਆਰਪੀਆਰ216ਪੀ, 217ਪੀ

ਕੈਂਪਸ਼ਨ

ਮਿ੫ਤਕ ਜਤਿੰਦਰ ਕੌਰ ਦੀ ਪੁਰਾਣੀ ਤਸਵੀਰ।

ਏਐੱਸਆਈ ਸੁਰਜੀਤ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ¢

ਦੁਖਾਂਤ

- ਮਿ੍ਰਤਕਾ ਦੇ ਪਿਤਾ ਨੇ ਲਾਏ ਸਹੁਰਾ ਪਰਿਵਾਰ 'ਤੇ ਦਾਜ ਖ਼ਾਤਿਰ ਤਸ਼ੱਦਦ ਦੇ ਦੋਸ਼

- ਪੁਲਿਸ ਨੇ ਪਰਚਾ ਦਰਜ ਕਰ ਕੇ ਪਤੀ, ਸੱਸ ਤੇ ਦੋ ਨਨਾਣਾਂ ਨੂੰ ਲਿਆ ਹਿਰਾਸਤ 'ਚ

ਅਭੀ ਰਾਣਾ, ਨੰਗਲ

ਪਿੰਡ ਭੱਲੜੀ 'ਚ ਐਤਵਾਰ ਨੂੰ ਇਕ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਦੀ ਸੋਮਵਾਰ ਨੂੰ ਹਸਪਤਾਲ 'ਚ ਜ਼ੇਰੇ ਇਲਾਜ ਮੌਤ ਹੋ ਗਈ। ਮਿ੍ਰਤਕਾ ਦੇ ਪੇਕੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਿ੍ਰਤਕਾ ਦੇ ਪਤੀ, ਸੱਸ ਤੇ ਦੋ ਨਨਾਣਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਭਲੱੜੀ ਦੀ ਵਸਨੀਕ ਜਤਿੰਦਰ ਕੌਰ ਨੇ ਐਤਵਾਰ ਨੂੰ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਦੀ ਸੋਮਵਾਰ ਨੂੰ ਨੰਗਲ ਦੇ ਬੀਬੀਐੱਮਬੀ ਹਸਪਤਾਲ 'ਚ ਮੌਤ ਹੋ ਗਈ ¢ ਇਸ ਮੌਕੇ ਮਿ੫ਤਕਾ ਜਤਿੰਦਰ ਕੌਰ ਦੇ ਪਿਤਾ ਜੁਝਾਰ ਸਿੰਘ, ਜੋ ਕਿ ਪੱਤਰਕਾਰ ਹਨ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰ ਕੌਰ ਦਾ ਵਿਆਹ ਪਿੰਡ ਮਾਨੂਵਾਲ, ਥਾਣਾ ਹਰੋਲੀ ਹਿਮਾਚਲ ਪ੫ਦੇਸ਼ ਵਿਚ ਦੋ ਸਾਲ ਪਹਿਲਾਂ ਫੌਜ ਵਿਚ ਨੌਕਰੀ ਕਰਦੇ ਨੌਜਵਾਨ ਨਾਲ ਕੀਤਾ ਗਿਆ ਸੀ। ਜਤਿੰਦਰ ਕੌਰ ਦੀ ਡੇਢ ਕੁ ਸਾਲ ਦੀ ਬੱਚੀ ਵੀ ਹੈ¢

ਜੁਝਾਰ ਸਿੰਘ ਨੇ ਦੋਸ਼ ਲਾਇਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਮੰਗ ਪੂਰੀ ਨਾ ਹੋਣ 'ਤੇ ਸਹੁਰਾ ਪਰਿਵਾਰ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਦਾ ਸੀ। ਉਨ੍ਹਾਂ ਕਿਹਾ ਕਿ ਉਸ ਦੀ ਧੀ ਨੇ ਉਸ 'ਤੇ ਹੁੰਦੇ ਤਸ਼ੱਦਦ ਬਾਰੇ ਉਨ੍ਹਾਂ ਨੂੰ ਕਈ ਵਾਰ ਦੱਸਿਆ ਸੀ ਪਰ ਉਨ੍ਹਾਂ ਹਮੇਸ਼ਾ ਧੀ ਨੂੰ ਦਿਲਾਸਾ ਦਿੱਤਾ ਕਿ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ¢

ਜੁਝਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਉਸ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਹਰੋਲੀ ਥਾਣਾ ਦੇ ਏਐੱਸਆਈ ਸੁਰਜੀਤ ਸਿੰਘ ਨੇ ਕਿਹਾ ਕਿ ਮਿ੫ਤਕਾ ਜਤਿੰਦਰ ਕੌਰ ਦੇ ਪਿਤਾ ਜੁਝਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਮਿ੍ਰਤਕਾ ਦੇ ਪਤੀ, ਸੱਸ ਤੇ ਦੋ ਨਨਾਣਾਂ 'ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।