ਸਟਾਫ ਰਿਪੋਰਟਰ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਕਰਨੀਖੇੜਾ ਨੇੜੇ ਸਾਈਕਲ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਸਿਵਲ ਹਸਪਤਾਲ ਫਾਜ਼ਿਲਕਾ 'ਚ ਮਿ੫ਤਕ ਓਮ ਪ੫ਕਾਸ਼ (40) ਵਾਸੀ ਜੱਟੀਆ ਮੁਹੱਲਾ ਫਾਜ਼ਿਲਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਓਮ ਪ੫ਕਾਸ਼ ਪਿੰਡ ਕਰਨੀਖੇੜਾ ਦੇ ਬੱਸ ਸਟੈਂਡ 'ਤੇ ਨਾਈ ਦਾ ਕੰਮ ਕਰਦਾ ਸੀ ਤੇ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਲਗਭਗ 8.30 ਵਜੇ ਜਦੋਂ ਓਮ ਪ੫ਕਾਸ਼ ਸਾਈਕਲ 'ਤੇ ਦੁਕਾਨ ਤੋਂ ਘਰ ਆ ਰਿਹਾ ਸੀ ਤਾਂ ਕੁਝ ਦੂਰੀ 'ਤੇ ਸਥਿਤ ਸੇਮ ਨਾਲੇ ਨੇੜੇ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨਾਲ ਉਸ ਦੀ ਟੱਕਰ ਹੋ ਗਈ ਤੇ ਉਹ ਸੜਕ 'ਤੇ ਡਿੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੫ਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ 'ਚ ਪੋਸਟ ਮਾਰਟਮ ਕੀਤਾ ਗਿਆ।