ਪੱਤਰ ਪ੍ਰੇਰਕ, ਗੁਰਦਾਸਪੁਰ :

ਪੀਐਸਬੀ ਦੇ ਹੈਡ ਆਫਿਸ ਅਤੇ ਪੀਐਸਕੇ ਭਸੀਨ ਸਰਕਲ ਹੈਡ, ਕਪੂਰਥਲਾ ਸਰਕਲ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਖੇਤੀਬਾੜੀ ਕਰਜ਼ੇ ਵੰਡਣ ਲਈ ਵੱਖ-ਵੱਖ ਥਾਵਾਂ 'ਤੇ ਮੇਲਿਆਂ ਦਾ ਪ੫ਬੰਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਟਾਲਾ ਕਸਬੇ ਵਿਚ ਪੀਐਸਬੀ ਦੀ ਸਿੰਬਲ ਚੌਂਕ ਬ੫ਾਂਚ ਵਿਚ ਕਰਜ਼ਾ ਵੰਡ ਮੇਲੇ ਦਾ ਪ੫ਬੰਧ ਕੀਤਾ ਗਿਆ। ਜਿਸ ਵਿਚ ਆਸ-ਪਾਸ ਦੀਆਂ 14 ਬ੫ਾਂਚਾਂ ਨੇ ਹਿੱਸਾ ਲਿਆ। ਇਸ ਮੌਕੇ ਸਾਰੇ ਬ੫ਾਂਚ ਮੈਨੇਜਰ ਤੇ 54 ਕਿ ਕਿਸਾਨਾਂ ਨੇ ਹਿੱਸਾ ਲਿਆ। ਇਸ ਮੇਲੇ ਵਿਚ ਆਈਐਨ ਧਰ ਮੁੱਖ ਲੀਡ ਜ਼ਿਲ੍ਹਾ ਮੈਨੇਜਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਬੈਂਕ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਰੱਕੀ ਵਿਚ ਹਿੱਸੇਦਾਰ ਬਣ ਸਕਦੇ ਹਨ। ਇਸ ਮੌਕੇ ਅਮਨਦੀਪ ਸਿੰਘ ਨੇ ਬੈਂਕ ਦੀਆਂ ਖੇਤੀਬਾੜੀ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਕਰਜ਼ਾ ਸੈਂਕਸ਼ਨ ਲੈਟਰ ਤੇ ਕਰੰਸੀ ਸਕੀਮ ਦੇ ਲੈਟਰ ਵੀ ਵੰਡੇ ਗਏ। ਐਚਪੀ ਸਿੰਘ ਮੈਨੇਜਰ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਸਕੀਮਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਕਿਹਾ। ਆਏ ਹੋਏ ਸਾਰੇ ਕਿਸਾਨਾਂ ਅਤੇ ਗਾਹਕਾਂ ਨੇ ਬੈਂਕ ਦੀਆਂ ਸਕੀਮਾਂ ਦੀ ਤਾਰੀਫ ਕੀਤੀ।