ਪੀਬੀਟੀਟੀ213-ਏ)-ਲਾਸ਼ 'ਤੇ ਵਿਰਲਾਪ ਕਰਦੀ ਦਾਦੀ।

ਬੀ-ਵਿਰਲਾਪ ਕਰਦੀ ਹੋਈ ਬੱਚੇ ਦੀ ਮਾਂ।

ਸੀ-ਮੌਕੇ 'ਤੇ ਪੁੱਜ ਕੇ ਕਾਰਵਾਈ ਕਰਦੇ ਪੁਲਿਸ ਮੁਲਾਜ਼ਮ।

-----------

=ਦੁਖਾਂਤ

-ਘਰੋਂ ਸਕੂਲ ਦੇ ਬੂਟ ਲੈਣ ਲਈ ਆਇਆ ਸੀ ਬਾਹਰ

-ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਜਾਂਚ

------------

ਕੁਲਦੀਪ ਗਿੱਲ/ਬੱਲੂ ਮਹਿਤਾ, ਕੈਰੋਂ/ਪੱਟੀ : ਪੱਟੀ ਦੇ ਪਿੰਡ ਕੈਰੋਂ ਨੇੜੇ ਸੋਮਵਾਰ ਨੂੰ ਇਕ ਅਛਪਛਾਤੇ ਵਾਹਨ ਨੇ ਇਕ ਬੱਚੇ ਨੂੰ ਟੱਕਰ ਮਾਰ ਦਿੱਤੀ ਤੇ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੌਰਾਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪੁਲਿਸ ਚੌਕੀ ਕੈਰੋਂ ਦੇ ਮੁਲਾਜ਼ਮਾਂ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ 'ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ ਉਰਫ਼ ਜੀਤਾ (11) ਵਾਸੀ ਪਿੰਡ ਲੋਹੁਕਾ ਜੋ ਕਿ ਸਰਕਾਰੀ ਸਕੂਲ ਦਾ ਵਿਦਿਆਰਥੀ ਹੈ ਤੇ ਘਰੋਂ ਸਕੂਲ ਦੇ ਬੂਟ ਲੈਣ ਲਈ ਬਾਹਰ ਆਇਆ ਸੀ। ਜਦੋਂ ਉਹ ਪੁਲਿਸ ਚੌਂਕੀ ਕੈਰੋਂ ਤੋਂ ਥੋੜ੍ਹਾ ਅੱਗੇ ਸੜਕ ਦੇ ਕਿਨਾਰੇ ਤੁਰਿਆ ਜਾ ਰਿਹਾ ਸੀ ਪੱਟੀ ਵਾਲੇ ਪਾਸਿਓਂ ਆਏ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ 'ਤੇ ਮਿ੫ਤਕ ਦੀ ਦਾਦੀ ਸੁਰਜੀਤ ਕੌਰ ਨੇ ਦੱਸਿਆ ਕਿ ਜੀਤੇ ਦਾ ਪਿਤਾ ਕਰਨੈਲ ਸਿੰਘ ਅਸਾਮ ਵਿਖੇ ਕੰਮ ਕਰਨ ਗਿਆ ਹੋਇਆ ਹੈ। ਜੀਤਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ 'ਤੇ ਥਾਣਾ ਸਦਰ ਦੇ ਇੰਸਪੈਕਟਰ ਰਾਜੇਸ਼ ਕੁਮਾਰ ਕੱਕੜ ਨੇ ਦੱਸਿਆ ਕਿ ਅਛਪਛਾਤੇ ਵਾਹਨ ਚਾਲਕ ਖ਼ਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਪੱਟੀ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਜਿਸ ਦਾ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕੈਰੋਂ ਚੌਕੀ ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ।