ਟੋਕਿਓ : ਜਪਾਨੀ ਵਾਹਨ ਕੰਪਨੀ ਟਿਓਟਾ ਮੋਟਰ ਕਾਰਪੋਰੇਸ਼ਨ ਦੁਨੀਆਂ ਭਰ 'ਚ ਆਪਣੀ ਪ੍ਰੀਅਸ ਤੇ ਲੇਕਸਸ ਮਾਡਲ ਦੀਆਂ 2.42 ਲੱਖ ਹਾਈਬਿ੍ਰਡ ਕਾਰਾਂ ਵਾਪਸ ਲਵੇਗੀ। ਕੰਪਨੀ ਨੇ ਕਿਹਾ ਹੈ ਕਿ ਮਾਰਚ 2009 ਤੋਂ ਅਕਤੂਬਰ 2009 ਦੌਰਾਨ ਬਣਾਈਆਂ ਗਈਆਂ 2.33 ਲੱਖ ਪ੍ਰੀਅਸ ਵਾਪਸ ਲਈਆਂ ਜਾਣਗੀਆਂ। ਉਥੇ ਹੀ ਜੂਨ 2009 ਤੋਂ ਅਕਤੂਬਰ 2009 ਦੌਰਾਨ ਬਣੀਆਂ 9000 ਲੈਕਸਸ ਐਚਐਸ 250 ਐਚ ਕਾਰਾਂ ਵੀ ਵਾਪਸ ਲਈਆਂ ਜਾਣਗੀਆਂ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰੇਕ ਸਿਸਟਮ 'ਚ ਤਕਨੀਕ ਗੜਬੜੀ ਕਾਰਨ ਕਾਰ ਰੋਕਨ ਲਈ ਕਾਫੀ ਸਮਾਂ ਪਹਿਲਾਂ ਹੀ ਬ੍ਰੇਕ ਲਗਾਉਣੀ ਪੈਂਦੀ ਸੀ। ਜ਼ਿਕਰਯੋਗ ਹੈ ਕਿ ਕੰਪਨੀ ਨੂੰ 2009 ਤੇ 2010 'ਚ ਵੀ ਵੱਡੇ ਪੈਮਾਨੇ 'ਤੇ ਆਪਣੀਆਂ ਕਾਰਾਂ ਵਾਪਸ ਲੈਣੀਆਂ ਪਈਆਂ ਸਨ।