ਗੁਹਾਟੀ (ਏਜੰਸੀ) : ਪੁੂਰਬ ਉੱਤਰ ਸੂਬਿਆਂ 'ਚ ਗਲੋਬਲ ਅਡਲਟ ਟੋਬੈਕੋ ਸਰਵੇ ਦੀ ਖੇਤਰੀ ਰਿਪੋਰਟ 'ਚ ਇਹ ਪਤਾ ਲੱਗਿਆ ਹੈ ਕਿ ਦੇਸ਼ 'ਚ 2009 ਤੋਂ 2017 ਦਰਮਿਆਨ ਉਂਜ ਤਾਂ ਤੰਬਾਕੂ ਦੀ ਵਰਤੋਂ 'ਚ ਕਮੀ ਆਈ ਹੈ ਪਰ ਅਸਮ, ਤਿ੫ਪੁਰਾ ਤੇ ਮਣੀਪੁਰ 'ਚ ਤੰਬਾਕੂ ਦੀ ਵਰਤੋਂ ਵਧੀ ਹੈ। ਰਿਪੋਰਟ ਅਨੁਸਾਰ ਅਸਮ ਤੇ ਤਿ੫ਪੁਰਾ 'ਚ ਸਿਗਰਟ ਤੋਂ ਇਲਾਵਾ ਬੀੜੀ ਦੀ ਬਜਾਇ ਖੈੈਣੀ ਦਾ ਰੁਝਾਨ ਵੀ ਵਧਿਆ ਹੈ ਜਦੋਂਕਿ ਦੇਸ਼ ਭਰ 'ਚ ਖੈਣੀ ਦੀ ਵਰਤੋਂ 25.9 ਫ਼ੀਸਦੀ ਤੋਂ ਘਟ ਕੇ 21.4 ਫ਼ੀਸਦੀ 'ਤੇ ਆ ਗਈ ਹੈ।

ਸਿਕਿੱਮ 'ਚ ਇਸ 'ਚ ਕਾਫ਼ੀ ਗਿਰਾਵਟ ਆਈ ਹੈ ਉਥੇ ਮਿਜੋਰਮ, ਮੇਘਾਲਿਆ ਤੇ ਨਾਗਾਲੈਂਡ 'ਚ ਇਸ 'ਚ ਮਾਮੂਲੀ ਵਾਧਾ ਹੋਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਕਾਰਜ ਖੇਤਰਾਂ 'ਚ ਸੈਕਿੰਡ ਹੈਂਡ ਐਕਪੋਜਰ ਕਾਫ਼ੀ ਘੱਟ ਹੋਇਆ ਹੈ ਪਰ ਅਸਮ 'ਚ ਇਹ ਤਿੰਨ ਫ਼ੀਸਦੀ ਤਕ ਵਧਿਆ ਹੈ । ਜਦੋਂ ਕਿ ਸਾਰੇ ਸੂਬਿਆਂ 'ਚ ਤੰਬਾਕੂ ਦੀ ਵਰਤੋਂ 'ਚ ਕਮੀ ਆਈ ਹੈ ਤਾਂ ਅਸਮ 'ਚ ਤੰਬਾਕੂ ਦੀ ਵਰਤੋਂ 39.3 ਫ਼ੀਸਦੀ ਤੋਂ ਵਧ ਕੇ 48.2 ਫੀਸਦੀ ਹੋ ਗਈ।

ਤਿ੫ਪੁਰਾ 'ਚ 55.9 ਤੋਂ ਵਧ ਕੇ 64.5 ਫ਼ੀਸਦੀ ਤੇ ਮਣੀਪੁਰ 'ਚ 54.1 ਤੋਂ ਵਧ ਕੇ 55.1 ਫ਼ੀਸਦੀ ਹੋ ਗਿਆ ਹੈ। ਅਸਮ ਦੇ ਸਿਹਤ ਮੰਤਰੀ ਹੇਮੰਤ ਬਿਸਵ ਸ਼ਰਮਾ ਨੇ ਰਿਪੋਰਟ ਜਾਰੀ ਕਰਨ ਦੇ ਕੰਮਕਾਰ ਦੌਰਾਨ ਕਿਹਾ ਕਿ ਜੀਐੱਸਟੀ ਦੀ ਖੋਜ ਪੂਰਬਉੱਤਰ ਸੂਬਿਆਂ 'ਚ ਤੰਬਾਕੂ ਕੰਟਰੋਲ ਨੀਤੀ ਤੇ ਨਸ਼ੇ ਰੋਕੂ ਪ੫ੋਗਰਾਮਾਂ ਨੂੰ ਮਜ਼ਬੂਤ ਕਰਨ 'ਚ ਮਦਦ ਮਿਲੇਗੀ।