ਮੁੰਬਈ (ਪੀਟੀਆਈ) : ਅਰਥਚਾਰੇ ਦੇ ਮੁੱਖ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਵਿਦੇਸ਼ੀ ਫੰਡਾਂ ਵੱਲੋਂ ਲਗਾਤਾਰ ਲਿਵਾਲੀ ਕਾਰਨ ਦਲਾਲ ਸਟਰੀਟ 'ਚ ਬੁੱਧਵਾਰ ਨੂੰ ਤੀਜੇ ਦਿਨ 'ਚ ਤੇਜ਼ੀ ਜਾਰੀ ਰਹੀ। ਇਸ ਦਿਨ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 109.16 ਅੰਕ ਚੜ੍ਹ ਕੇ 28452.17 ਅੰਕ 'ਤੇ ਬੰਦ ਹੋਇਆ। ਬੀਤੇ ਦੋ ਦਿਨਾਂ ਦੌਰਾਨ ਇਸ ਸੰਵੇਦੀ ਸੂਚਕਅੰਕ 'ਚ 560.76 ਅੰਕ ਦਾ ਉਛਾਲ ਆਇਆ ਸੀ। ਬਾਜ਼ਾਰ 'ਚ ਤੇਜ਼ੀ ਦਾ ਇਹ ਲਗਾਤਾਰ ਛੇਵਾਂ ਮਹੀਨਾ ਹੈ। ਅਗਸਤ 'ਚ ਮਹੀਨਾਵਾਰ ਆਧਾਰ 'ਤੇ ਸੈਂਸੈਕਸ 'ਚ ਲਗਪਗ 401 ਅੰਕ ਦੀ ਚੜ੍ਹਤ ਦਰਜ ਹੋਈ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਬੁੱਧਵਾਰ ਨੂੰ 41.85 ਅੰਕ ਸੁਧਰ ਕੇ 8786.20 'ਤੇ ਬੰਦ ਹੋਇਆ।

ਘਰੇਲੂ ਬਾਜ਼ਾਰ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਲਿਵਾਲ ਬਣ ਗਏ ਹਨ। ਰਿਜ਼ਰਵ ਬੈਂਕ ਦੀ ਰਿਪੋਰਟ 'ਚ ਬਿਹਤਰ ਵਿਕਾਸ ਦਰ ਦੀਆਂ ਸੰਭਾਵਨਾਵਾਂ ਨੇ ਘਰੇਲੂ ਨਿਵੇਸ਼ਕਾਂ ਨੂੰ ਹੁਲਾਰਾ ਦੇਣ ਵਾਲੇ ਤਾਜ਼ਾ ਫ਼ੈਸਲੇ ਨੇ ਵੀ ਬਾਜ਼ਾਰ ਦੀ ਕਾਰੋਬਾਰੀ ਧਾਰਨਾ ਨੂੰ ਮਜ਼ਬੂਤੀ ਦਿੱਤੀ। ਇਹੀ ਕਾਰਨ ਹੈ ਕਿ ਵਿਦੇਸ਼ੀ ਬਾਜ਼ਾਰ 'ਚ ਮਿਲੇ-ਜੁਲੇ ਰੁਝਾਨ ਦੇ ਬਾਵਜੂਦ ਦਲਾਲ ਸਟਰੀਟ 'ਚ ਲਿਵਾਲੀ ਜਾਰੀ ਰਹੀ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 28372.25 ਅੰਕ 'ਤੇ ਮਜ਼ਬੂਤੀ ਨਾਲ ਖੁੱਲਿ੍ਹਆ। ਹੇਠਲੇ 'ਚ ਇਹ 28363.10 ਅੰਕ ਤਕ ਗਿਆ। ਲਿਵਾਲੀ ਦੇ ਜ਼ੋਰ ਨਾਲ ਇਕ ਸਮੇਂ ਇਹ ਦਿਨ ਦੇ ਉੱਚੇ ਪੱਧਰ 28532.25 ਅੰਕ ਨੂੰ ਛੋਹ ਗਿਆ। ਬੀਐੱਸਈ 'ਚ ਕੈਪੀਟਲ ਗੁੱਡਸ, ਬੈਂਕਿੰਗ, ਕੰਜਿਊਮਰ ਡਿਊਰੇਬਲ ਅਤੇ ਆਟੋ ਕੰਪਨੀਆਂ ਨਾਲ ਜੁੜੇ ਸੂਚਕਅੰਕਾਂ ਨੂੰ ਖ਼ਰੀਦਦਾਰੀ ਦਾ ਜ਼ਿਆਦਾ ਲਾਭ ਮਿਲਿਆ। ਕੰਸਟ੫ਕਸ਼ਨ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਜ਼ੋਰਦਾਰ ਤੇਜ਼ੀ ਦਿਸੀ। ਇਸ ਦਿਨ ਹਿੰਦੁਸਤਾਨ ਕੰਸਟ੫ਕਸ਼ਨ ਕੰਪਨੀ ਦਾ ਸ਼ੇਅਰ 19.83 ਗੈਮਨ ਇੰਡੀਆ ਦਾ 16.55, ਪੁੰਜ ਲਾਇਡ ਦਾ 11.57 ਅਤੇ ਯੂਨਿਟੀ ਇੰਫਰਾ ਦਾ 11.14 ਫ਼ੀਸਦੀ ਉਛਲ ਗਿਆ। ਇਸ ਦੇ ਉਲਟ ਮੈਟਲ ਅਤੇ ਰੀਅਲ ਅਸਟੇਟ ਕੰਪਨੀਆਂ ਦੇ ਸ਼ੇਅਰਾਂ ਨੂੰ ਬਿਕਵਾਲੀ ਦੀ ਮਾਰ ਪਈ। ਸੈਂਸੈਕਸ ਦੀਆਂ ਤੀਹ ਕੰਪਨੀਆਂ 'ਚ 11 ਦੇ ਸ਼ੇਅਰ ਚੜ੍ਹੇ, ਜਦਕਿ 19 'ਚ ਕਮਜ਼ੋਰੀ ਦਾ ਰੁਖ਼ ਦਿਸਿਆ।

ਐਲਗੋ ਟਰੇਡ 'ਤੇ ਬੰਦਿਸ਼ਾਂ ਨਾਲ ਹੋਵੇਗਾ ਨੁਕਸਾਨ

ਨਵੀਂ ਦਿੱਲੀ : ਰੈਗੂਲੇਟਰ ਸੇਬੀ ਵੱਲੋਂ ਸੁਪਰ ਫਾਸਟ ਐਲਗੋਰੀਦਮਿਕ ਟ੫ੇਡਿੰਗ 'ਤੇ ਤਜਵੀਜ਼ਸ਼ੁਦਾ ਬੰਦਿਸ਼ਾਂ ਬਾਜ਼ਾਰ ਨੂੰ ਨੁਕਸਾਨ ਪੁੱਜੇਗਾ। ਸ਼ੇਅਰ ਬੋ੍ਰਕਰਾਂ ਨਾਲ ਜੁੜੇ ਇਕ ਸੰਗਠਨ ਐੱਨਮੀ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਐਲਗੋ ਟ੫ੇਡਿੰਗ 'ਚ ਐਡਵਾਂਸ ਗਣਿਤਕ ਮਾਡਲਾਂ ਦੀ ਵਰਤੋਂ ਕਰਦੇ ਹੋਏ ਸਭ ਤੋਂ ਜ਼ਿਆਦਾ ਤੇਜ਼ ਗਤੀ ਨਾਲ ਆਰਡਰ ਜਨਰੇਟ ਅਤੇ ਆਟੋਮੈਟਿਕ ਢੰਗ ਨਾਲ ਐਗਜ਼ੈਕਟਿਵ ਕੀਤੇ ਜਾਂਦੇ ਹਨ।

ਸੋਨਾ ਹੋਰ ਮੰਦਾ, ਚਾਂਦੀ ਜਿਉਂ ਦੀ ਤਿਉ

ਨਵੀਂ ਦਿੱਲੀ : ਵਿਦੇਸ਼ 'ਚ ਮੰਦੀ ਵਿਚਾਲੇ ਘਰੇਲੂ ਬਾਜ਼ਾਰ 'ਚ ਗਹਿਣੇ ਬਣਾਉਣ ਵਾਲਿਆਂ ਦੀ ਮੰਗ ਘਟਣ ਨਾਲ ਬੁੱਧਵਾਰ ਨੂੰ ਸੋਨਾ 60 ਰੁਪਏ ਹੋਰ ਟੁੱਟ ਗਿਆ। ਇਸ ਦਿਨ ਸਥਾਨਕ ਸਰਾਫਾ ਬਾਜ਼ਾਰ 'ਚ ਪੀਲੀ ਧਾਤੂ 31 ਹਜ਼ਾਰ 50 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਤਿੰਨ ਦਿਨਾਂ 'ਚ ਇਹ ਧਾਤੂ 200 ਰੁਪਏ ਟੁੱਟ ਚੁੱਕੀ ਹੈ। ਚਾਂਦੀ ਬੀਤੇ ਦਿਨ ਦੇ ਪੱਧਰ 44,800 ਰੁਪਏ ਕਿਲੋ 'ਤੇ ਜਿਉਂ ਦੀ ਤਿਉਂ ਬੰਦ ਹੋਈ।