ਮੁੰਬਈ (ਏਜੰਸੀ) : ਦੇਸ਼ ਦੇ ਸਭ ਤੋਂ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੇ ਮੁਲਾਜ਼ਮਾਂ ਲਈ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਠਇਸ ਨਾਲ ਬੈਂਕ ਦੇ ਮੁਲਾਜ਼ਮ ਆਪਣੇ ਘਰ ਤੋਂ ਕੰਮ (ਵਰਕ ਫਰਾਮ ਹੋਮ) ਕਰ ਸਕਦੇ ਹਨ। ਬੈਂਕ ਦੇ ਡਾਇਰੈਕਟਰ ਮੰਡਲ ਨੇ ਹਾਲ 'ਚ ਆਪਣੇ ਮੁਲਾਜ਼ਮਾਂ ਲਈ ਵਰਕ ਫਰਾਮ ਹੋਮ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਰਾਹੀਂ ਬੈਂਕ ਦੇ ਮੁਲਾਜ਼ਮ ਮੋਬਾਈਲ ਉਪਕਰਨਾਂ ਰਾਹੀਂ ਘਰ ਤੋਂ ਕੰਮ ਕਰ ਸਕਦੇ ਹਨ ਜਿਸ ਨਾਲ ਕਿਸੇ ਫੌਰੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ।

ਬੈਂਕ ਨੇ ਬਿਆਨ 'ਚ ਕਿਹਾ ਕਿ ਉਹ ਮੋਬਾਈਲ ਕੰਪਿਊਟਿੰਗ ਤਕਨੀਕ ਦੀ ਵਰਤੋਂ ਕਰੇਗਾ ਅਤੇ ਉਸ ਦਾ ਸਾਰੇ ਉਪਕਰਨਾਂ 'ਤੇ ਕਾਬੂ ਰਹੇਗਾ ਜਿਸ ਨਾਲ ਮੋਬਾਈਲ ਉਪਕਰਨਾਂ 'ਤੇ ਡਾਟਾ ਅਤੇ ਐਪਲੀਕੇਸ਼ਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਉਨ੍ਹਾਂ ਦਾ ਪ੍ਰਬੰਧਨ ਕੀਤਾ ਜਾ ਸਕੇ।