ਨਵੀਂ ਦਿੱਲੀ (ਏਜੰਸੀ) : ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਛੋਟੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਇਕ ਹਜ਼ਾਰ ਰੁਪਏ ਤਕ ਦੇ ਆਈਐੱਮਪੀਐੱਸ ਰਕਮ ਨੂੰ ਟਰਾਂਸਫਰ ਕਰਨ 'ਤੇ ਟੈਕਸ ਸਮਾਪਤ ਕਰ ਦਿੱਤਾ ਹੈ। ਇਸ ਤੋਂ ਪਹਿਲੇ ਇਕ ਹਜ਼ਾਰ ਰੁਪਏ ਤਕ ਦੇ ਆਈਐੱਮਪੀਐੱਸ ਲੈਣ-ਦੇਣ 'ਤੇ ਸੇਵਾ ਟੈਕਸ ਦੇ ਨਾਲ ਸਟੇਟ ਬੈਂਕ ਪ੍ਰਤੀ ਲੈਣ-ਦੇਣ 'ਤੇ 5 ਰੁਪਏ ਟੈਕਸ ਵਸੂਲ ਰਿਹਾ ਸੀ। ਜ਼ਿਕਰਯੋਗ ਹੈ ਕਿ ਆਈਐੱਮਪੀਐੱਸ ਸੇਵਾ ਦਾ ਮੋਬਾਈਲ ਫੋਨ ਤੇ ਇੰਟਰਨੈੱਟ ਬੈਂਕਿੰਗ ਦੋਵਾਂ ਰਾਹੀਂ ਕੀਤਾ ਜਾਂਦਾ ਹੈ। ਬੈਂਕ ਨੇ ਕਿਹਾ ਕਿ ਛੋਟੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਉਸ ਨੇ ਇਕ ਹਜ਼ਾਰ ਰੁਪਏ ਤਕ ਦੇ ਆਈਐੱਮਪੀਐੱਸ ਰਕਮ ਨੂੰ ਟਰਾਂਸਫਰ ਕਰਨ 'ਤੇ ਟੈਕਸ ਮਾਫ ਕਰ ਦਿੱਤਾ ਹੈ। ਜੀਐੱਸਟੀ ਲਾਗੂ ਹੋਣ ਦੇ ਬਾਅਦ ਵਿੱਤੀ ਲੈਣ-ਦੇਣ 'ਤੇ 18 ਫ਼ੀਸਦੀ ਦੀ ਦਰ ਨਾਲ ਟੈਕਸ ਲਗਾਏ ਜਾਣ ਦੀ ਸੂਚਨਾ ਦੇਣ ਦੌਰਾਨ ਉਸ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਇਕ ਹਜ਼ਾਰ ਰੁਪਏ ਤਕ ਦੇ ਆਈਐੱਮਪੀਐੱਸ ਟਰਾਂਸਫਰ 'ਤੇ ਟੈਕਸ ਮਾਫ ਹੋਵੇਗਾ ਜਦਕਿ ਇਕ ਹਜ਼ਾਰ ਤੋਂ 1,00,000 ਰੁਪਏ ਦੇ ਲੈਣ ਦੇਣ 'ਤੇ ਪੰਜ ਰੁਪਏ ਤੇ 1,00,000 ਰੁਪਏ 2,00,000 ਰੁਪਏ 'ਤੇ 15 ਰੁਪਏ ਟੈਕਸ ਦੇਣਾ ਹੋਵੇਗਾ।