ਨਵੀਂ ਦਿੱਲੀ (ਪੀਟੀਆਈ) : ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀ (ਆਰਆਈਐਲ) ਅਤੇ ਓਐਨਜੀਸੀ ਵਿਚਾਲੇ ਗੈਸ ਵਿਵਾਦ ਸੁਲਝਾਉਣ ਲਈ ਇਕ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਸਰਕਾਰੀ ਕੰਪਨੀ ਓਐਨਜੀਸੀ ਨੂੰ ਮੁਆਵਜ਼ੇ ਸਬੰਧ 'ਚ ਸਿਫਾਰਸ਼ ਕਰੇਗੀ। ਇਸ ਮਾਹਰ ਫਰਮ ਦੀ ਰਿਪੋਰਟ ਮੁਤਾਬਕ ਬੰਗਾਲ ਦੀ ਖਾੜੀ ਦੇ ਿਯਸ਼ਨਾ ਗੋਦਾਵਰੀ (ਕੇਜੀ) ਬੇਸਿਨ 'ਚ ਸਰਕਾਰੀ ਕੰਪਨੀ ਦਾ ਪ੍ਰਾਜੈਕਟ ਖੇਤਰ ਦੀ ਗੈਸ ਖਿਸਕਣ ਕਰਕੇ ਨਾਲ ਲੱਗੇ ਰਿਲਾਇੰਸ ਦੀ ਗੈਸ ਫੀਲਡ 'ਚ ਚਲੀ ਗਈ। ਇਹ ਵਿਵਾਦ ਇਸ ਦੇ ਬਾਰੇ 'ਚ ਹੈ। ਕਮੇਟੀ ਦਾ ਗਠਨ ਅਮਰੀਕੀ ਸਲਾਹਕਾਰ ਫਰਮਾ ਡੀਐਂਡਐਮ ਦੀ ਇਸ ਬਾਰੇ 'ਚ ਆਖ਼ਰੀ ਰਿਪੋਰਟ ਆਉਣ ਤੋਂ ਬਾਅਦ ਕੀਤਾ ਗਿਆ।

ਪੈਟ੫ੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ, 'ਅਸੀਂ ਲਾਅ ਕਮਿਸ਼ਨ ਦੇ ਚੇਅਰਮੈਨ ਏਪੀ ਸ਼ਾਹ ਦੀ ਪ੍ਰਧਾਨਗੀ 'ਚ ਕਮੇਟੀ ਗਿਠਤ ਕੀਤੀ ਹੈ। ਕਮੇਟੀ ਡੀਐਂਡਐਮ ਦੀ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਸਰਕਾਰ ਨੂੰ ਸਿਫਾਰਸ਼ ਕਰੇਗੀ। ਕਮੇਟੀ ਨੂੰ ਇਸ ਮਾਮਲੇ ਦੇ ਕਾਨੂੰਨੀ, ਵਿੱਤੀ ਅਤੇ ਸਮਝੌਤੇ ਦੀਆਂ ਤਜਵੀਜ਼ਾਂ ਦੇਖਣ ਲਈ ਕਿਹਾ ਗਿਆ ਹੈ। ਕਮੇਟੀ ਆਪਣੀ ਰਿਪੋਰਟ ਅਗਲੇ ਤਿੰਨ ਮਹੀਨਿਆਂ 'ਚ ਸੌਂਪੇਗੀ।

ਡੀਐਂਡਐਮ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 11,000 ਕਰੋੜ ਰੁਪਏ ਦੀ 11.12 ਅਰਬ ਘਣਮੀਟਰ ਕੁਦਰਤੀ ਗੈਸ ਓਐਨਜੀਸੀ ਦੇ ਕੇਜੀ ਬੇਸਿਨ ਨਾਲ ਲੱਗਦੇ ਰਿਲਾਇੰਸ ਦੇ ਕੇਜੀ ਡੀ6 ਬਲਾਕ 'ਚ ਚਲੀ ਗਈ। ਓਐਨਜੀਸੀ ਨੇ ਰਿਲਾਇੰਸ 'ਤੇ ਆਪਣੀ ਫੀਲਡ 'ਚ ਗੈਸ ਚੋਰੀ ਕਰਨ ਦਾ ਦੋਸ਼ ਲਗਾਇਆ।