ਨਵੀਂ ਦਿੱਲੀ (ਏਜੰਸੀ) : ਰਿਲਾਇੰਸ ਇੰਡਸਟਰੀ ਨੇ ਦਸ ਸਾਲਾਂ 'ਚ ਬਾਂਡ ਦੀ ਵਿਕਰੀ ਰਾਹੀਂ 80 ਕਰੋੜ ਡਾਲਰ (5200 ਕਰੋੜ ਰੁਪਏ) ਇਕੱਠੇ ਕੀਤੇ ਹਨ। ਕੰਪਨੀ ਨੇ ਬਿਆਨ 'ਚ ਕਿਹਾ ਕਿ ਬਾਂਡ 'ਤੇ 3.66 ਫ਼ੀਸਦੀ ਵਿਆਜ ਦਿੱਤਾ ਜਾਵੇਗਾ। ਦਸ ਸਾਲਾਂ ਬਾਂਡ 'ਤੇ ਕਿਸੇ ਭਾਰਤੀ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਇਹ ਸਭ ਤੋਂ ਘੱਟ ਦਿੱਤੀ ਜਾਣ ਵਾਲੀ ਵਿਆਜ਼ ਦਰ ਹੈ। ਰਿਲਾਇੰਸ ਇਸ ਰਾਸ਼ੀ ਦੀ ਵਰਤੋਂ ਆਪਣੇ ਮੌਜੂਦਾ ਕਰਜ਼ੇ ਲਈ ਕਰੇਗਾ। ਰਿਲਾਇੰਸ ਨੂੰ ਸਟੈਂਡਰਡ ਐਂਡ ਪੂਅਰਸ ਨੇ ਬੀਬੀਬੀ ਪਲੱਸ ਤੇ ਮੂਡੀਸ ਇਨਵੈਸਟਰ ਸਰਵਿਸ ਨੇ ਬੀਏਏ2 ਰੇਟਿੰਗ ਦਿੱਤੀ ਹੈ। ਬਿਆਨ ਮੁਤਾਬਕ ਦਸ ਸਾਲਾਂ ਅਮਰੀਕੀ ਟ੫ੇਜਰੀ ਨੋਟ ਦੇ ਮੁਕਾਬਲੇ ਇਸ ਬਾਂਡ 'ਤੇ 1.33 ਫ਼ੀਸਦੀ ਵਿਆਜ ਜ਼ਿਆਦਾ ਹੈ। ਇਸ 'ਤੇ 3.66 ਫ਼ੀਸਦੀ ਦੇ ਸਥਿਰ ਦਰ ਨਾਲ ਵਿਆਜ ਤੈਅ ਕੀਤਾ ਗਿਆ ਹੈ। ਇਸ ਦਾ ਭੁਗਤਾਨ ਛੇ ਮਹੀਨੇ ਬਾਅਦ ਕੀਤਾ ਜਾਵੇਗਾ।