=ਗਿਰਾਵਟ

-ਸੈਂਸੈਕਸ 135 ਅੰਕ ਟੁੱਟਾ

-ਨਿਫਟੀ 39 ਅੰਕ ਹੇਠਾਂ ਆਇਆ

ਮੁੰਬਈ (ਪੀਟੀਆਈ) : ਦਲਾਲ ਸਟਰੀਟ ਨੂੰ ਸੋਮਵਾਰ ਨੂੰ ਆਖ਼ਰੀ ਅੱਧੇ ਘੰਟੇ 'ਚ ਖ਼ੂਬ ਮੁਨਾਫ਼ਾ ਵਸੂਲੀ ਹੋਈ। ਇਸ ਕਾਰਨ ਨਾ ਸਿਰਫ ਸ਼ੁਰੂਆਤੀ ਕਾਰੋਬਾਰ ਦੀ ਚੰਗੀ ਖ਼ਾਸੀ ਚੜ੍ਹਤ ਚਲੀ ਗਈ, ਬਲਕਿ ਬਾਜ਼ਾਰ ਗਿਰਾਵਟ ਦਾ ਸ਼ਿਕਾਰ ਬਣ ਗਿਆ। ਜੀਐਸਟੀ ਸਮੇਤ ਸੁਧਾਰ ਸਬੰਧੀ ਬਿੱਲਾਂ ਦੇ ਮਾਨਸੂਨ ਸੈਸ਼ਨ 'ਚ ਪਾਸ ਨਾ ਹੋਣ ਨਾ ਹੋਣ ਦੇ ਖ਼ਦਸ਼ੇ 'ਚ ਨਿਵੇਸ਼ਕਾਂ ਨੇ ਆਖ਼ਰੀ ਕਾਰੋਬਾਰੀ ਘੰਟਿਆਂ 'ਚ ਬਿਕਵਾਲੀ ਕੀਤੀ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐਸਈ) ਦਾ ਸੈਂਸੈਕਸ 134 ਅੰਕ ਟੁੱਟ ਕੇ 28101.72 ਅੰਕ 'ਤੇ ਪਹੁੰਚ ਗਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵੀ 39 ਅੰਕ ਟੁੱਟ ਕੇ 8525.60 ਅੰਕ 'ਤੇ ਪਹੁੰਚ ਗਿਆ।

ਡਾਲਰ ਦੇ ਮੁਕਾਬਲੇ 'ਚ ਰੁਪਏ ਦੀ ਕੀਮਤ 'ਚ ਕਮਜ਼ੋਰੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਬਿਕਵਾਲੀ ਦਾ ਵੀ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਉਲਟਾ ਅਸਰ ਪਿਆ। ਸੰਸਦ 'ਚ ਜਾਰੀ ਅੜਿੱਕਾ ਕਾਰਨ ਇਸ ਗੱਲ ਦੀ ਖ਼ਦਸ਼ਾ ਵਧ ਗਿਆ ਹੈ ਕਿ ਹੁਣ ਸਾਰੇ ਸੁਧਾਰ ਸਬੰਧੀ ਬਿੱਲ ਚਾਲੂ ਸੈਸ਼ਨ 'ਚ ਪਾਸ ਨਹੀਂ ਹੋ ਸਕਣਗੇ। ਇਸ ਨਾਲ ਨਿਵੇਸ਼ਕਾਂ ਦਾ ਮਨੋਬਲ ਡਿੱਗੇਗਾ।

ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 28250.78 ਅੰਕ 'ਤੇ ਮਜ਼ਬੂਤ ਖੁੱਲ੍ਹਾ। ਇਹ ਉੱਚੇ 'ਚ 28417 ਅੰਕ ਤਕ ਗਿਆ। ਆਖ਼ਰੀ ਕਾਰੋਬਾਰੀ ਘੰਟਿਆਂ 'ਚ ਨਿਵੇਸ਼ਕਾਂ ਦੀ ਤੇਜ਼ ਬਿਕਵਾਲੀ ਦੇ ਬੁੱਲੇ 'ਚ ਸੈਂਸੈਕਸ ਨੇ 28017.85 ਅੰਕ ਦਾ ਹੇਠਲਾਂ ਪੱਧਰ ਛੋਹਿਆ।

ਬੀਐਸਈ ਦੇ ਸੂਚਕ ਅੰਕਾਂ 'ਚ ਮੈਟਲ, ਤੇਲ ਤੇ ਗੈਸ, ਕੰਜਿਊਮਰ ਡਿਊਰੇਬਲ ਅਤੇ ਐਫਐਮਸੀਜੀ ਸੈਕਸ਼ਨ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਬਿਕਵਾਲੀ ਦੀ ਜ਼ਿਆਦਾ ਮਾਰ ਸਹਿਣੀ ਪਈ। ਸੈਂਸੈਕਸ ਦੀਆਂ ਤੀਹ ਕੰਪਨੀਆਂ 'ਚ 20 ਦੇ ਸ਼ੇਅਰ ਟੁੱਟੇ, ਜਦਕਿ ਦਸ 'ਚ ਚੜ੍ਹਤ ਦਰਜ ਕੀਤੀ ਗਈ।