* ਨੀਤੀ ਆਯੋਗ ਨੂੰ ਕਰਨਾ ਪਿਆ ਆਲੋਚਨਾ ਦਾ ਸਾਹਮਣਾ

ਜਾਗਰਣ ਬਿਊਰੋ, ਨਵੀਂ ਦਿੱਲੀ : ਜੀਡੀਪੀ ਦੇ ਬੈਂਕ ਸੀਰੀਜ਼ ਅੰਕੜਿਆਂ 'ਤੇ ਿਛੜੇ ਸਿਆਸੀ ਵਿਵਾਦ ਨਾਲ ਨੀਤੀ ਆਯੋਗ ਦੀ ਸਾਖ ਨੂੰ ਠੇਸ ਪੁੱਜੀ ਹੈ। ਸੂਤਰਾਂ ਦਾ ਮੰਨਣਾ ਹੈ ਕਿ ਆਯੋਗ ਨੂੰ ਖ਼ੁਦ ਆਪਣੀ ਤੇ ਸੈਂਟਰਲ ਸਟੈਟਿਸਟੀਕਲ ਆਫਿਸ ਭਾਵ ਸੀਐੱਸਓ ਦੀ ਭਰੋਸੇਯੋਗਤਾ ਖਾਤਰ ਇਸ ਪੂਰੇ ਮਾਮਲੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਸੀ।

ਨੀਤੀ ਆਯੋਗ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਤੇ ਅੰਕੜਾ ਤੇ ਪ੍ਰੋਗਰਾਮ ਸੰਚਾਲਨ ਮੰਤਰਾਲੇ ਦੇ ਸਕੱਤਰ ਪ੍ਰਵੀਨ ਕੁਮਾਰ ਨੇ ਇਸ ਸਾਂਝੀ ਪ੍ਰੈੱਸ ਕਾਨਫਰੰਸ ਬੁਲਾ ਕੇ ਆਧਾਰ ਸਾਲ 2011-12 'ਤੇ ਜੀਡੀਪੀ ਦੇ ਬੈਂਕ ਸੀਰੀਜ਼ ਅੰਕੜੇ ਜਾਰੀ ਕੀਤੇ ਸਨ। ਇਨ੍ਹਾਂ ਅੰਕੜਿਆਂ 'ਚ ਪਿਛਲੀ ਯੂਪੀਏ ਸਰਕਾਰ ਦੇ ਕਾਰਜਕਾਲ 'ਚ ਵਿਕਾਸ ਦਲ ਨੂੰ ਰਾਸ਼ਟਰੀ ਅੰਕੜਾ ਕਮਿਸ਼ਨ ਦੀ ਇਕ ਕਮੇਟੀ ਦੇ ਅਨੁਮਾਨਾਂ ਦੀ ਤੁਲਨਾ 'ਚ ਘੱਟ ਵਿਖਾਇਆ ਗਿਆ ਸੀ, ਜਿਸ ਮਗਰੋਂ ਇਸ ਮਾਮਲੇ ਨੇ ਸਿਆਸੀ ਤੂਲ ਫੜ ਲਿਆ। ਇਸ ਮਗਰੋਂ ਨੀਤੀ ਆਯੋਗ ਨੂੰ ਵੀ ਕੜੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।

ਸੂਤਰਾਂ ਨੇ ਕਿਹਾ ਕਿ ਨੀਤੀ ਆਯੋਗ ਨਵੀਂ ਸੰਸਥਾ ਤੇ ਬੀਤੇ ਤਿੰਨ ਸਾਲ 'ਚ ਹੋਲੀ-ਗੋਲੀ ਇਸ ਦੀ ਸਾਖ ਬਣ ਰਹੀ ਸੀ, ਪਰ ਜੀਡੀਪੀ ਦੇ ਬੈਂਕ ਸੀਰੀਜ਼ ਅੰਕੜਿਆਂ ਨੂੰ ਲੈ ਕੇ ਉਭਰੇ ਇਸ ਵਿਵਾਦ ਨਾਲ ਇਨ੍ਹਾਂ ਕੋਸ਼ਿਸ਼ਾਂ ਨੂੰ ਠੇਸ ਪੁੱਜੀ ਹੈ। ਸੂਤਰਾਂ ਨੇ ਕਿਹਾ ਕਿ ਨੀਤੀ ਆਯੋਗ ਕੋਲ ਨਾ ਤਾਂ ਅੰਕੜਾ ਮੁਹਾਰਤ ਹੈ ਤੇ ਨਾ ਹੀ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਵੇਖਣ ਦਾ ਤਜਰਬਾ, ਇਸ ਲਈ ਆਯੋਗ ਨੂੰ ਇਸ ਪੂਰੇ ਮਾਮਲੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਸੀ। ਆਯੋਗ ਨੂੰ ਇਹ ਪ੍ਰੈੱਸ ਕਾਨਫਰੰਸ ਵੀ ਨੀਤੀ ਆਯੋਗ 'ਚ ਬੁਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਨੀਤੀ ਆਯੋਗ ਦੀ ਪਛਾਣ ਇਕ ਆਜ਼ਾਦ ਸੋਚ ਟੈਂਕ ਦੇ ਰੂਪ 'ਚ ਬਣ ਰਹੀ ਸੀ, ਪਰ ਇਸ ਮਾਮਲੇ ਨਾਲ ਇਸ ਦਿਸ਼ਾ 'ਚ ਕੋਸ਼ਿਸ਼ਾਂ ਨੂੰ ਝਟਕਾ ਲੱਗੇਗਾ।

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਇਕ ਜਨਵਰੀ 2015 ਨੂੰ ਨੀਤੀ ਆਯੋਗ ਦਾ ਗਠਨ ਕੀਤਾ ਸੀ। ਆਯੋਗ ਨੂੰ ਇਕ ਥਿੰਕ ਟੈਂਕ ਦੇ ਰੂਪ 'ਚ ਵਿਕਸਿਤ ਕਰਨ ਦਾ ਟੀਚਾ ਸੀ। ਆਯੋਗ ਨੂੰ ਦੇਸ਼ ਦੇ ਵਿਕਾਸ ਦੀ ਸੱਤ ਸਾਲਾ ਤੇ 15 ਸਾਲਾਂ ਯੋਜਨਾਵਾਂ ਬਣਾਉਣੀਆਂ ਸਨ, ਪਰ ਇਹ ਕੰਮ ਹੁਣ ਤਕ ਨਹੀਂ ਹੋ ਪਾਇਆ ਹੈ। ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਤਾਂ ਜੀਡੀਪੀ ਬੈਕ ਸੀਰੀਜ਼ ਦੇ ਅੰਕੜਿਆਂ ਨੂੰ ਭੱਦਾ ਮਜ਼ਾਕ ਕਰਾਰ ਦਿੰਦੇ ਹੋਏ ਇੱਥੋਂ ਤਕ ਕਹਿ ਦਿੱਤਾ ਕਿ ਨੀਤੀ ਆਯੋਗ ਬਿਲਕੁਲ ਬੇਕਾਰ ਸੰਸਥਾ ਹੈ ਤੇ ਹੁਣ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸੂਤਰਾਂ ਨੇ ਕਿਹਾ ਕਿ ਆਯੋਗ ਦਾ ਇਸ ਮਾਮਲੇ ਮਗਰੋਂ ਆਤਮ ਮੰਥਨ ਕਰਨ ਦੀ ਜ਼ਰੂਰਤ ਹੈ।