ਨਵੀਂ ਦਿੱਲੀ (ਏਜੰਸੀ) : ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓਐਨਜੀਸੀ) ਨੇ ਕਰੰਟ ਫਾਈਨੈਂਸ਼ੀਅਲ ਈਅਰ 'ਚ ਕੈਪੀਟਲ ਐਕਸਪੈਂਡੀਚਰ ਦੀ ਆਪਣੀ ਯੋਜਨਾ 'ਚ ਕਰੀਬ 15 ਫ਼ੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਪੂਰੀ ਦੁਨੀਆ 'ਚ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਾਰਨ ਤੇਲ ਉਤਪਾਦਕਾਂ ਨੂੰ ਨੁਕਸਾਨ ਹੋ ਰਿਹਾ ਹੈ। ਅਜਿਹੇ 'ਚ ਕੰਪਨੀ ਦੇ ਕੁਝ ਪ੍ਰਾਜੈਕਟ ਲਟਕ ਗਏ ਹਨ, ਜਿਸ ਕਾਰਨ ਉਨ੍ਹਾਂ ਨੇ ਪੂੰਜੀਗਤ ਖ਼ਰਚਿਆਂ 'ਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਬੋਰਡ ਨੇ ਹਾਲ 'ਚ ਵਿੱਤੀ ਵਰ੍ਹੇ 2015-16 ਲਈ ਕੈਪੀਟਲ ਐਕਸਪੈਂਡੀਚਰ (ਕੈਪੇਕਸ) ਨੂੰ 36,200 ਕਰੋੜ ਰੁਪਏ ਤੋਂ ਘਟਾ ਕੇ 31,400 ਕਰੋੜ ਰੁਪਏ ਕਰ ਦਿੱਤਾ ਹੈ। ਵਿੱਤੀ ਵਰ੍ਹੇ 2016-17 ਇਹ ਖ਼ਰਚਾ ਘਟਾ ਕੇ 29,300 ਕਰੋੜ ਰੁਪਏ ਰਹਿ ਜਾਵੇਗਾ। ਓਐਨਜੀਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਵਰ੍ਹੇ 'ਚ ਖ਼ਰਚਿਆਂ 'ਚ ਕਮੀ ਆਵੇਗੀ ਕਿਉਂਕਿ ਕੁਝ ਪ੍ਰਾਜੈਕਟਾਂ 'ਚ ਫਿਜੀਕਲ ਐਕਟੀਵਿਟੀ ਅਤੇ ਕੰਟਰੈਕਟ ਦੇਣ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਪ੍ਰਾਜੈਕਟਾਂ ਨੂੰ ਰੈਗੂਲੇਟਰ ਦੀ ਮਨਜ਼ੂਰੀ ਨਹੀਂ ਮਿਲ ਸਕੀ ਹੈ, ਇਸ ਕਾਰਨ ਵੀ ਕੰਮ 'ਚ ਦੇਰੀ ਹੋਵੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਮਟੀਰੀਅਲ ਅਤੇ ਆਇਲਫੀਲਡ ਸਰਵਿਸਿਜ ਦੀ ਲਾਗਤ ਘਟਣ ਨਾਲ ਅਸਰ ਕੰਪਨੀ 'ਤੇ ਇਸ ਸਾਲ ਹੀ ਰਹੇਗਾ ਕਿਉਂਕਿ ਅਗਲੇ ਸਾਲ ਕੰਪਨੀ ਦੇ ਕਈ ਕੰਟ੍ਰੈਕਟ ਰੀਨਿਊ ਹੋਣ ਵਾਲੇ ਹਨ। ਓਐਨਜੀਸੀ ਦੇ ਡਾਇਰੈਕਟਰ (ਫਾਈਨੈਂਸ) ਏਕੇ ਸ੍ਰੀਨਿਵਾਸਨ ਨੇ ਕਿਹਾ, 'ਅਸੀਂ ਉਨ੍ਹਾਂ ਸੰਸਥਾਵਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਲੋਅਰ ਕਾਸਟ 'ਤੇ ਹੈ। ਇਸ ਕਾਰਨ ਅਸੀਂ ਜਿਨ੍ਹਾਂ ਰਿਗਸ ਨੂੰ ਇਸ ਸਾਲ ਕਿਰਾਏ 'ਤੇ ਲਿਆ ਹੈ ਅਤੇ ਇਨ੍ਹਾਂ ਦੀ ਵਰਤੋਂ ਅਗਲੇ ਸਾਲ ਹੋਣੀ ਹੈ, ਉਸ ਨੇ ਅਗਲੇ ਸਾਲ ਸਾਡਾ ਕੈਪੇਕਸ ਘੱਟ ਹੋਵੇਗਾ।' ਉਨ੍ਹਾਂ ਕਿਹਾ ਕਿ ਇਸ ਸਾਲ ਸਰਵਿਸ ਕਾਸਟ 'ਚ ਅੌਸਤਨ 40 ਫ਼ੀਸਦੀ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਲੋਅਰ ਕਾਸਟ ਦਾ ਵੱਡਾ ਅਸਰ ਵਿੱਤੀ ਵਰ੍ਹੇ 2017-18 'ਚ ਨਜ਼ਰ ਆਵੇਗਾ ਕਿਉਂਕਿ ਉਸ ਵਕਤ ਕਈ ਸਰਵਿਸਿਜ ਰੀਨਿਊ ਹੋਣਗੀਆਂ।