ਨਵੀਂ ਦਿੱਲੀ (ਏਜੰਸੀ) : ਜਨਤਕ ਖੇਤਰ ਦੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐਨਜੀਸੀ) ਨੇ ਰੂਸ ਦੇ ਦੂਸਰੇ ਸਭ ਤੋਂ ਵੱਡੇ ਤੇਲ ਪ੍ਰਾਜੈਕਟ 'ਚ ਰੋਜਨੈਫਟ ਤੋਂ 15 ਫ਼ੀਸਦੀ ਹਿੱਸੇਦਾਰੀ ਖ਼ਰੀਦੀ ਹੈ। ਓਐਨਜੀਸੀ ਨੇ ਵੈਂਕੋਰ ਤੇਲ ਪ੍ਰਾਜੈਕਟ 'ਚ ਇਹ 15 ਫ਼ੀਸਦੀ ਹਿੱਸੇਦਾਰੀ 1.35 ਅਰਬ ਡਾਲਰ 'ਚ ਖ਼ਰੀਦੀ ਹੈ। ਸੂਤਰਾਂ ਨੇ ਦੱਸਿਆ ਕਿ ਤੇਲ ਡ੍ਰੀਲਿੰਗ ਕੰਪਨੀ ਓਐਨਜੀਸੀ ਦੀ ਵਿਦੇਸ਼ ਇਕਾਈ ਓਐਨਜੀਸੀ ਵਿਦੇਸ਼ (ਓਵੀਐਲ) ਨੇ ਵੈਂਕੋਰ ਤੇਲ ਪ੍ਰਾਜੈਕਟ 'ਚ 15 ਫ਼ੀਸਦੀ ਦੀ ਭਾਈਵਾਲੀ ਖ਼ਰੀਦਣ ਲਈ ਮਾਸਕੋ 'ਚ ਕਰਾਰ 'ਤੇ ਦਸਤਖ਼ਤ ਕੀਤੇ। ਇਸ 15 ਫ਼ੀਸਦੀ ਭਾਈਵਾਲੀ 'ਚ ਓਵੀਐਲ ਨੂੰ ਇਕ ਸਾਲ 'ਚ ਕਰੀਬ 35 ਲੱਖ ਟਨ ਤੇਲ ਮਿਲੇਗਾ।

ਕਰਾਰ ਦੇ ਨਿਯਮਾਂ ਤਹਿਤ ਓਵੀਐਲ ਨੂੰ ਰੋਜਨੈਫਟ ਦੀ ਭਾਈਵਾਲ ਵੈਂਕੋਰਨੈਫਟ ਦੇ ਡਾਇਰੈਕਟਰ ਮੰਡਲ 'ਚ ਦੋ ਸੀਟਾਂ ਮਿਲਣਗੀਆਂ। ਇਹ ਭਾਈਵਾਲੀ ਵੈਂਕੋਰ ਫੀਲਡ ਦਾ ਸੰਚਾਲਨ ਕਰਦੀ ਹੈ। ਰੋਜਨੈਫਟ ਵੈਂਕੋਰ ਕਲਸਟਰ ਦੇ ਢਾਂਚੇ 'ਤੇ ਪੂਰਾ ਕੰਟਰੋਲ ਬਣਾਈ ਰੱਖੇਗੀ। ਸਾਲ 2009 'ਚ ਉਤਪਾਦਨ 2009 'ਚ ਸ਼ੁਰੂ ਹੋਇਆ ਅਤੇ ਇਸ 'ਚ ਕਰੀਬ 50 ਕਰੋੜ ਟਨ ਤੇਲ ਦਾ ਭੰਡਾਰ ਹੋਣ ਨਾਲ ਅੰਦਾਜ਼ਾ ਹੈ। ਓਵੀਐਲ ਕੋਲ ਤੋਂ ਹੀ ਸਖਾਲਿਨ-1 ਤੇਲ ਤੇ ਗੈਸ ਫ਼ੀਲਡ 'ਚ 20 ਫ਼ੀਸਦੀ ਭਾਈਵਾਲੀ ਹੈ।