ਨਵੀਂ ਦਿੱਲੀ (ਏਜੰਸੀ) : ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੀ ਬੰਗਾਲ ਦੀ ਖਾੜੀ ਵਿਖੇ ਆਪਣੇ ਕੇਜੀ-ਬੇਸਿਨ ਫੀਲਡ 'ਚ ਗੈਸ ਉਤਪਾਦਨ ਲਈ ਗੁਜਰਾਤ ਦੀ ਕੰਪਨੀ ਜੀਐੱਸਪੀਸੀ ਦੇ ਸਮੁੰਦਰੀ ਬੁਨਿਆਦੀ ਢਾਂਚੇ ਦੀ ਵਰਤੋਂ ਦੀ ਯੋਜਨਾ ਹੈ। ਓਐੱਨਜੀਸੀ ਨੇ ਪਿਛਲੇ ਸਾਲ ਗੁਜਰਾਤ ਰਾਜ ਪੈਟਰੋਲੀਅਮ ਨਿਗਮ (ਜੀਐੱਸਪੀਸੀ) ਦੀ ਕੇਜੀ-ਓਐੱਸਐੱਨ 2001-3 ਬਲਾਕ 'ਚ 80 ਫ਼ੀਸਦੀ ਹਿੱਸੇਦਾਰੀ ਖ਼ਰੀਦਣ 'ਤੇ ਸਹਿਮਤੀ ਪ੫ਗਟਾਈ ਸੀ। ਇਹ ਬਲਾਕ ਜਨਤਕ ਖੇਤਰ ਦੀ ਕੰਪਨੀ ਦੇ ਕੇਜੀ-ਡੀਡਬਲਿਊਐੱਨ-982 ਜਾਂ ਕੇਜੀ-ਡੀ5 ਬਲਾਕ ਦੇ ਨੇੜੇ ਹੈ।

ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਕੇਜੀ-ਡੀ5 'ਚ ਖੋਜ ਨੂੰ ਤਿੰਨ ਸਮੂਹ 'ਚ ਵੰਡਿਆ ਹੈ। ਸੰਕੁਲ-1 ਲਈ ਜੀਐੱਸਪੀ ਬਲਾਕ ਬੁਨਿਆਦੀ ਢਾਂਚੇ ਨਾਲ ਗਠਜੋੜ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਓਐੱਨਜੀਸੀ ਨੇ ਸੰਕੁਲ-ਦੋ ਦੇ 2019-20 ਤਕ ਵਿਕਾਸ ਲਈ 5.07 ਅਰਬ ਡਾਲਰ ਦੀ ਯੋਜਨਾ ਬਣਾਈ ਹੈ। ਸਭ ਤੋਂ ਪਹਿਲਾਂ ਜੂਨ 2019 ਤਕ ਗੈਸ ਉਤਪਾਦਨ 'ਤੇ ਜ਼ੋਰ ਹੋਵੇਗਾ ਤੇ ਮਾਰਚ 2020 ਤਕ ਤੇਲ ਦਾ ਉਤਪਾਦਨ ਸ਼ੁਰੂ ਹੋਵੇਗਾ। ਸੰਕੁਲ-1 'ਚ ਡੀ, ਈ ਤੇ ਜੀ4 ਫੀਲਡ ਸ਼ਾਮਿਲ ਹਨ। ਇਹ ਫੀਲਡ ਰਿਲਾਇੰਸ ਇੰਡਸਟ੫ੀਜ਼ ਦੇ ਕੇਜੀ-ਡੀ6 ਬਲਾਕ ਨਾਲ ਲੱਗਾ ਹੈ।

ਓਐੱਨਜੀਸੀ ਨੇ ਮੁਕੇਸ਼ ਅੰਬਾਨੀ ਦੀ ਕੰਪਨੀ 'ਤੇ ਇਨ੍ਹਾਂ ਫੀਲਡਾਂ 'ਚੋਂ ਗੈਸ ਕੱਢਣ ਦਾ ਦੋਸ਼ ਲਗਾਇਆ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਉਸ ਖੋਜ ਨੂੰ ਨਹੀਂ ਵੇਖ ਰਹੇ ਜਿਥੋਂ ਗੈਸ ਕੱਢੀ ਗਈ। ਸੰਕੁਲ-1 ਦੇ ਬਾਕੀ ਹਿੱਸਿਆਂ ਲਈ ਜੀਐੱਸਪੀ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਨੂੰ ਲੈ ਕੇ ਗਠਜੋੜ ਕੀਤਾ ਜਾਵੇਗਾ। ਓਐੱਨਜੀਸੀ ਨੇ ਸੰਕੁਲ-ਦੋ ਦੇ 10 ਤੇਲ ਤੇ ਗੈਸ ਫੀਲਡਾਂ ਤੋਂ ਉਤਪਾਦਨ ਲਈ 34,012 ਕਰੋੜ (ਕਰੀਬ 5 ਅਰਬ ਡਾਲਰ) ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਇਸ ਤੋਂ ਇਲਾਵਾ ਕੰਪਨੀ ਦੀ 2022-23 ਤਕ ਡੂੰਘੇ ਸਾਗਰ 'ਚ ਸਥਿਤ ਯੂਡੀ-1 ਦੇ ਵਿਕਾਸ ਲਈ 21528.10 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ।