ਨਵੀਂ ਦਿੱਲੀ (ਏਜੰਸੀ) ਜਨਤਕ ਖੇਤਰ ਦੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਦੇ ਵਿਨਿਵੇਸ਼ ਪ੍ਰੋਗਰਾਮ 'ਚ ਕੰਪਨੀ ਦੇ ਲਗਪਗ 50 ਫ਼ੀਸਦੀ ਕਾਮਿਆਂ ਨੇ ਭਾਈਵਾਲੀ ਕੀਤੀ। ਇਸ ਨਾਲ ਸਰਕਾਰ ਨੂੰ 203.78 ਕਰੋੜ ਰੁਪਏ ਦੀ ਪ੍ਰਾਪਤੀ ਹੋਈ। ਸਰਕਾਰ ਵੱਲੋਂ ਐੱਨਟੀਪੀਸੀ ਦੇ ਪਾਤਰ ਕਾਮਿਆਂ ਨੂੰ ਸ਼ੇਅਰ ਜਾਰੀ ਕਰਨ ਦੀ ਪੇਸ਼ਕਸ਼ 27 ਜੂਨ ਤੋਂ ਪੰਜ ਜੁਲਾਈ ਵਿਚਾਲੇ ਕੀਤੀ ਗਈ।

ਵਿੱਤ ਮੰਤਰਾਲਾ ਤੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ, 'ਐੱਨਟੀਪੀਸੀ ਲਿਮਟਿਡ ਦੇ ਕਾਮਿਆਂ ਲਈ ਕੀਤੀ ਗਈ ਵਿਕਰੀ ਪੇਸ਼ਕਸ਼ ਨੂੰ ਕਾਮਿਆਂ ਵੱਲੋਂ ਕਾਫੀ ਚੰਗਾ ਸਮਰਥਨ ਮਿਲਿਆ ਅਤੇ ਲਗਪਗ 50 ਫ਼ੀਸਦੀ ਕਾਮਿਆਂ ਨੇ ਇਸ 'ਚ ਭਾਈਵਾਲੀ ਕੀਤੀ। ਕਰਮਚਾਰੀਆਂ ਨੇ ਵਿਕਰੀ ਪੇਸ਼ਕਸ਼ ਲਈ ਰੱਖੇ ਗਏ ਕੁਲ ਦੋ ਕਰੋੜ ਸ਼ੇਅਰਾਂ 'ਚੋਂ 85.3 ਫ਼ੀਸਦੀ ਲਈ ਬਿਨੈ ਕੀਤਾ। ਉਨ੍ਹਾਂ ਲਈ ਸ਼ੇਅਰ ਦੀ ਵਿਕਰੀ 115.9 ਰੁਪਏ ਪ੍ਰਤੀ ਸ਼ੇਅਰ ਰੱਖਿਆ ਗਿਆ। ਮੰਤਰਾਲਾ ਮੁਤਾਬਕ ਕਿਸੇ ਵੀ ਕੰਪਨੀ 'ਚ ਸ਼ੇਅਰਾਂ ਦੀ ਜਨਦਕ ਵਿਕਰੀ ਪੇਸ਼ਕਸ਼ ਤੋਂ ਬਾਅਦ ਕਾਮਿਆਂ ਲਈ ਵੱਖਰੇ ਤੌਰ 'ਤੇ ਕੀਤੀ ਪੇਸ਼ਕਸ਼ 'ਚ ਕਾਮਿਆਂ ਦੀ ਜਨਤਕ ਭਾਈਵਾਲੀ ਰਹੀ ਹੈ। ਇਹ ਕਾਮਿਆਂ ਦੀ ਵਿਨਿਵੇਸ਼ ਪ੍ਰਕਿਰਿਆ 'ਚ ਭਾਈਵਾਲੀ ਰਹੀ ਹੈ। ਕਾਮਿਆਂ ਲਈ ਸ਼ੇਅਰ ਵਿਕਰੀ ਦੀ ਇਹ ਪੇਸ਼ਕਸ਼ ਸਰਕਾਰ ਵੱਲੋਂ ਪਿਛਲੇ ਸਾਲ 13 ਮਈ ਨੂੰ ਲਏ ਗਏ ਪੰਜ ਫ਼ੀਸਦੀ ਵਿਨਿਵੇਸ਼ ਦੇ ਫ਼ੈਸਲੇ ਤੋਂ ਬਾਅਦ ਕੀਤਾ ਗਿਆ ਹੈ। ਕੰਪਨੀ ਦੀ ਜਨਤਕ ਵਿਕਰੀ ਪੇਸ਼ਕਸ਼ ਅਰਥਾਤ ਓਏਐੱਫਐੱਸ ਨੂੰ 24 ਫ਼ਰਵਰੀ ਨੂੰ ਪੂਰਾ ਕਰ ਲਿਆ ਗਿਆ, ਜਿਸ ਨਾਲ 5,014.55 ਕਰੋੜ ਰੁਪਏ ਪ੍ਰਾਪਤ ਹੋਏ। ਓਏਐੱਪਐੱਸ 'ਚ ਸਭ ਤੋਂ ਘੱਟ ਕਟ-ਆਫ 122 ਰੁਪਏ ਪ੍ਰਤੀ ਸ਼ੇਅਰ ਸੀ ਜਿਸ ਤੋਂ ਬਾਅਦ ਕਾਮਿਆਂ ਦੇ ਪੰਜ ਫ਼ੀਸਦੀ ਘੱਟ 115.90 ਰੁਪਏ ਪ੍ਰਤੀ ਸ਼ੇਅਰ ਦਾ ਮੁੱਲ ਰੱਖਿਆ ਗਿਆ।