ਮੁੰਬਈ (ਏਜੰਸੀ) : ਮਿਊਚਲ ਫੰਡ ਸਨਅਤ ਦਾ ਸੰਪਤੀ ਆਧਾਰ ਅਗਸਤ ਦੇ ਅੰਤ ਵਿਚ ਰਿਕਾਰਡ 15600 ਅਰਬ ਡਾਲਰ 'ਤੇ ਪੁੱਜ ਗਿਆ। ਬਾਂਡ ਅਤੇ ਇਕੁਇਟੀ ਸੈਕਸ਼ਨ ਵਿਚ ਮਜ਼ਬੂਤ ਪੂੰਜੀ ਵਹਾਅ ਨਾਲ ਮਿਊਚਲ ਫੰਡ ਦਾ ਸੰਪਤੀ ਆਧਾਰ ਵਧਿਆ ਹੈ। ਐਸੋਸੀਏਸ਼ਨ ਆਫ ਮਿਊਚਲ ਫੰਡਜ਼ ਇਨ ਇੰਡੀਆ (ਏਐੱਮਐੱਫਆਈ) ਦੇ ਅੰਕੜਿਆਂ ਮੁਤਾਬਿਕ ਇਸ ਉਦਯੋਗ ਵਿਚ 41 ਕੰਪਨੀਆਂ ਸਰਗਰਮ ਰੂਪ ਵਿਚ ਕੰਮ ਕਰ ਰਹੀਆਂ ਹਨ ਅਤੇ ਜੁਲਾਈ ਦੇ ਅੰਤ ਵਿਚ ਇਨ੍ਹਾਂ ਦੀ ਪ੍ਰਬੰਧਨ ਅਧੀਨ ਸੰਪਤੀ 15.2 ਲੱਖ ਕਰੋੜ ਰੁਪਏ ਰਹੀ। ਉਦਯੋਗ ਮਾਹਿਰਾਂ ਨੇ ਸੰਪਤੀ ਆਧਾਰ ਵਿਚ ਵਾਧੇ ਦਾ ਕਾਰਨ ਆਮਦਨ ਤੇ ਇਕੁਇਟੀ ਸ੍ਰੇਣੀ ਵਿਚ ਪੂੰਜੀ ਵਹਾਅ ਹੈ। ਇਸ ਦੇ ਇਲਾਵਾ ਨਿਵੇਸ਼ਕਾਂ ਦੀ ਮਜ਼ਬੂਤ ਧਾਰਨਾ ਨਾਲ ਵੀ ਪ੍ਰਬੰਧਨ ਅਧੀਨ ਸੰਪਤੀ ਵਿਚ ਵਾਧਾ ਹੋਇਆ ਹੈ। ਮਿਊਚਲ ਫੰਡ ਯੋਜਨਾਵਾਂ ਵਿਚ ਕੁੱਲ ਵਹਾਅ ਬੀਤੇ ਮਹੀਨੇ ਦੇ ਅੰਤ ਵਿਚ 25332 ਕਰੋੜ ਰੁਪਏ ਰਿਹਾ ਜੋ ਜੁਲਾਈ ਦੇ ਅੰਤ ਵਿਚ 1.03 ਲੱਖ ਕਰੋੜ ਰੁਪਏ ਸੀ।