ਪੱਤਰ ਪ੍ਰੇਰਕ, ਕਰਨਾਲ : ਨਵੀਆਂ-ਨਵੀਆਂ ਖੋਜਾਂ ਲਈ ਪ੍ਰਸਿੱਧ ਐਨਡੀਆਈਆਈ ਨੇ ਿਘਓ ਉਤਪਾਦਨ ਦੇ ਖੇਤਰ 'ਚ ਨਵਾਂ ਅਧਿਆਏ ਜੋੜਿਆ ਹੈ। ਹੁਣ ਘੱਟ ਕੋਲੈਸਟ੫ਾਲ ਵਾਲੀ ਿਘਓ ਜਲਦ ਹੀ ਬਾਜ਼ਾਰ 'ਚ ਹੋਵੇਗਾ। ਇਸ ਿਘਓ ਨਾਲ 85 ਫ਼ੀਸਦੀ ਕੋਲੈਸਟ੫ਾਲ ਨੂੰ ਘੱਟ ਕੀਤਾ ਜਾ ਸਕਦਾ ਹੈ। ਐਨਡੀਆਈਆਈ (ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਸ਼ਨ) ਦੇ ਡਾਇਰੈਕਟਰ ਡਾ. ਏਕੇ ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਿਘਓ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਿਟੀ ਦੇ ਮਾਪਦੰਡਾਂ 'ਤੇ ਪੂਰਾ ਉਤਰੇਗਾ। ਇਸ ਦੀ ਖ਼ੁਸ਼ਬੂ ਤੇ ਰੰਗ ਆਮ ਿਘਓ ਵਰਗਾ ਹੀ ਹੋਵੇਗਾ। ਐਨਡੀਆਈਆਈ ਨੇ ਬੁੱਧਵਾਰ ਨੂੰ ਰਿਸਰਚ ਐਡਵਾਇਜਰੀ ਕਮੇਟੀ ਦੀ ਮੀਟਿੰਗ ਦੌਰਾਨ ਦੇਸ਼ 'ਚ ਵਿਕਸਿਤ ਘੱਟ ਕੋਲੈਸਟ੫ਾਲ ਿਘਓ ਦੀ ਤਕਨੀਕ ਨੂੰ ਵਿਸ਼ਾਲ ਪਾਟਲੀ ਪੁੱਤਰ ਦੁਗੰਧ ਉਤਪਾਦਨ ਸਹਿਕਾਰੀ ਸੰਘ ਪ੍ਰਾਈਵੇਟ ਲਿਮਟਿਡ ਪਟਨਾ ਨੂੰ ਟਰਾਂਸਫਰ ਕੀਤਾ। ਵਿਸ਼ਾਲ ਪਾਟਲੀ ਪੁੱਤਰ ਦੁਗੰਧ ਉਤਪਾਦਕ ਸਹਿਕਾਰੀ ਸੰਘ ਦੇ ਮੈਨੇਜਿੰਗ ਡਾਇਰੈਕਟਰ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਘੱਟ ਕੋਲੈਸਟ੫ਾਲ ਵਾਲੇ ਿਘਓ ਮਾਰਕੀਟ 'ਚ ਉਪਲੱਬਧ ਹੋਣਾ ਸਿਹਤ ਨਾਲ ਸਬੰਧਤ ਜਾਗਰੂਕ ਲੋਕਾਂ ਲਈ ਚੰਗੀ ਖ਼ਬਰ ਹੈ। ਪਟਨਾ ਡੇਅਰੀ ਇਸ ਉਤਪਾਦ ਨੂੰ ਸਿਰਫ਼ ਦੋ ਮਹੀਨਿਆਂ 'ਚ ਹੀ ਮਾਰਕਿਟ 'ਚ ਲੈ ਆਵੇਗੀ।