ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਨੇ ਟਰੈਕਟਰ, ਪਾਵਰ ਟਿਲਰ, ਡੰਪਰ, ਬੁਲਡੋਜ਼ਰ, ਰੋਡ ਰੋਲਰ ਤੇ ਕੰਬਾਇੰਡ ਹਾਰਵੈਸਟਰ ਵਰਗੇ ਖੇਤੀਬਾੜੀ ਤੇ ਨਿਰਮਾਣ ਉਪਸਕਰ ਵਾਹਨਾਂ 'ਚ ਡੀਜ਼ਲ ਦੇ ਨਾਲ-ਨਾਲ ਸੀਐੱਨਜੀ ਤੇ ਬਾਓ ਸੀਐੱਨਜੀ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਡਿਊਲ ਫਿਊਲ ਯੂਜਿਜ਼ ਨੀਤੀ ਦਾ ਐਲਾਨ ਕੀਤਾ ਹੈ। ਇਸ ਲਈ ਕੇਂਦਰੀ ਮੋਟਰ ਵਾਹਨ ਨਿਯਮ 1980 ਦੇ ਨਿਯਮ 115ਏਏ ਅਤੇ 115 ਬੀਬੀ 'ਚ ਸੋਧ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਡਿਊਲ ਫਿਊਲ ਵਾਹਨਾਂ ਨਾਲ ਹਾਨੀਕਾਰਕ ਧੂੰਏ ਤੇ ਭਾਫ ਦੇ ਪੈਦਾ ਹੋਣ ਦੇ ਨਿਯਮ (ਮਾਸ ਏਮੀਸ਼ਨ ਨਾਰਮ) ਓਹੀ ਹੋਣਗੇ ਜੋ ਡੀਜ਼ਲ ਵਾਹਨਾਂ 'ਤੇ ਲਾਗੂ ਹਨ। ਸਿਰਫ ਮਾਪ ਦੇ ਆਧਾਰ 'ਤੇ ਹਾਈਡਰੋਕਾਰਬਨ (ਐੱਚਸੀ) ਦੀ ਥਾਂ ਨਾਨ-ਮੀਥੇਨ ਹਾਈਡਰੋਕਾਰਬਨ (ਐੱਨਐੱਮਐੱਚਸੀ) ਲੈ ਲਵੇਗਾ। ਜਿਸ ਤਰ੍ਹਾਂ ਕਿ ਨਿਯਮ 115ਏ 'ਚ ਦਿੱਤਾ ਗਿਆ ਹੈ। ਪਾਰਟੀਕੁਲੇਟ ਮੈਟਰ ਤੇ ਦਿ੫ਸ਼ਯਮਾਨ ਪ੍ਰਦੂਸ਼ਕਾਂ ਦੀ ਨਿਕਾਸੀ ਦੇ ਪ੍ਰੀਖਣ ਵੀ 115ਏ ਅਨੁਸਾਰ ਉਸੇ ਤਰ੍ਹਾਂ ਲਾਗੂ ਹੋਣਗੇ, ਜਿਵੇਂ ਕਿ ਸੀਐੱਨਜੀ ਜਾਂ ਬਾਓ ਫਿਊਲ ਜਾਂ ਐੱਲਐੱਨਜੀ ਇੰਜਣ ਵਾਲੇ ਡਿਊਲ ਫਿਊਲ ਵਾਹਨਾਂ ਦੇ ਮਾਮਲੇ 'ਚ ਲਾਗੂ ਹੁੰਦੇ ਹਨ। ਰਿਟਰੋ ਫਿਟਮੈਂਟ ਲਈ ਸੀਐੱਨਜੀ ਜਾਂ ਬਾਓਫਿਊਲ ਜਾਂ ਐੱਲਐੱਨਜੀ ਡਿਊਲ ਫਿਊਲ ਕਿਟ ਲਈ ਟਾਈਪ ਅਪਰੂਵਲ ਸਰਟੀਫਿਕੇਟ ਤਿੰਨ ਸਾਲ ਲਈ ਵੈਧ ਰਹੇਗਾ। ਇਸ ਮਗਰੋਂ ਇਸ ਦਾ ਨਵੀਨੀਕਰਨ ਹੋਵੇਗਾ। ਮੂਲ ਨਿਰਮਾਤਾ ਕੰਪਨੀ ਜਾਂ ਰਿਟਰੋ ਫਿਟਮੈਂਟ ਕਰਨ ਵਾਲੀ ਏਜੰਸੀ ਵਾਹਨ ਜਾਂ ਇੰਜਣ ਜਾਂ ਕਿਟ ਦੀ ਸੁਰੱਖਿਆ ਸਬੰਧੀ ਮਾਪਦੰਡ ਤੇ ਕੋਡ ਨੂੰ ਪੂਰਾ ਕਰਨ ਲਈ ਜ਼ਿੰਮੇਵਾਰ ਹੋਵੇਗੀ।