ਨਵੀਂ ਦਿੱਲੀ (ਏਜੰਸੀ) : ਕੌਮੀ ਰਾਜਧਾਨੀ ਦੀ ਖ਼ਾਨ ਮਾਰਕੀਟ ਦੁਨੀਆ ਦਾ 24ਵਾਂ ਸਭ ਤੋਂ ਮਹਿੰਗਾ ਖੇਤਰ ਹੈ। ਭਾਰਤ 'ਚ ਦੁਕਾਨ ਕਿਰਾਏ 'ਤੇ ਲੈਣ ਲਈ ਖ਼ਾਨ ਮਾਰਕੀਟ ਦੇਸ਼ ਦੀ ਸਭ ਤੋਂ ਮਹਿੰਗੀ ਜਗ੍ਹਾ ਬਣੀ ਹੋਈ ਹੈ। ਕੁਸ਼ਮੈਨ ਐਂਡ ਵੈਕਫੀਲਡ ਦੀ ਰਿਪੋਰਟ ਅਨੁਸਾਰ ਮਹਿੰਗੇ ਪ੫ਚੂਨ ਖੇਤਰਾਂ ਦੀ ਸੂਚੀ 'ਚ ਖ਼ਾਨ ਮਾਰਕੀਟ ਨੇ ਪਿਛਲੀ ਵਾਰ ਦੀ ਤੁਲਨਾ 'ਚ ਚਾਰ ਸਥਾਨਾਂ ਦੀ ਛਾਲ ਲਾਈ ਹੈ। ਖ਼ਾਨ ਮਾਰਕੀਟ 'ਚ ਮਾਸਿਕ ਕਿਰਾਇਆ ਪਿਛਲੇ ਇਕ ਸਾਲ ਤੋਂ 1250 ਰੁਪਹੇ ਪ੫ਤੀ ਵਰਗ ਫੁੱਟ 'ਤੇ ਸਥਿਰ ਹੈ। ਇਸ ਦੇ ਬਾਵਜੂਦ ਇਸ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ। ਸਾਲ 2016 ਦੀ ਰਿਪੋਰਟ 'ਚ ਖ਼ਾਨ ਮਾਰਕੀਟ ਦੁਨੀਆ ਦੇ ਮਹਿੰਗੇ ਪ੫ਚੂਨ ਸਥਾਨਾਂ ਦੀ ਸੂਚੀ 'ਚ 28ਵੇਂ ਸਥਾਨ 'ਤੇ ਸੀ। ਖ਼ਾਨ ਮਾਰਕੀਟ ਦੀ ਰੈਂਕਿੰਗ ਵਧਣ ਦੀ ਵਜ੍ਹਾ ਇਹ ਹੈ ਕਿ ਦੁਨੀਆ ਦੇ ਕੁਝ ਮੁੱਖ ਬਾਜ਼ਾਰਾਂ 'ਚ ਕਿਰਾਏ 'ਚ ਕਮੀ ਆਈ ਹੈ। ਇਸ ਸੂਚੀ 'ਚ ਨਿਊਯਾਰਕ ਦਾ ਅਪਰ ਕਿਫਥ ਐਵਨਿਊ ਪਹਿਲੇ ਸਥਾਨ 'ਤੇ ਕਾਇਮ ਹੈ। ਹਾਂਗਕਾਂਗ ਦਾ ਕੋਜਰਵੇ ਵੇ ਦੂਜੇ ਤੇ ਲੰਡਨ ਦਾ ਬਾਡ ਸਟ੫ੀਟ ਤੀਜੇ ਸਥਾਨ 'ਤੇ ਹੈ। ਸਾਲਾਨਾ ਸਰਵੇ 'ਚ 66 ਦੇਸ਼ਾ 'ਚ 400 ਪ੫ਚੂਨ ਮਜਿੰਲਾਂ ਦਾ ਮੁਲਾਂਕਣ ਕੀਤਾ ਗਿਆ ਹੈ।

ਕੁਸ਼ਮੈਨ ਐਂਡ ਵੈਕਫੀਲਡ ਦੇ ਕੰਟਰੀ ਮੁੁਖੀ ਤੇ ਪ੫ਬੰਧਕ ਨਿਰਦੇਸ਼ਕ-ਭਾਰਤ ਅੰਸ਼ੂਲ ਜੈਨ ਨੇ ਕਿਹਾ ਕਿ ਭਾਰਤ 'ਚ ਪ੫ਚੂਨ ਖੇਤਰ 'ਚ ਚੌਕਸੀ ਦਾ ਰੁਖ਼ ਬÎਣਿਆ ਹੋਇਆ ਹੈ। ਹਾਲਾਂਕਿ ਦੇਸ਼ ਦੇ ਕੁਝ ਮੁੱਖ ਬਾਜ਼ਾਰਾਂ ਤੇ ਸ਼ਾਪਿੰਗ ਕੇਂਦਰ 'ਚ ਲੀਜਿੰਗ ਗਤੀਵਿਧੀਆਂ 'ਚ ਕੁਝ ਤੇਜੀ ਵੇਖਦ ਨੂੰ ਮਿਲੀ ਹੈ। ਏਸ਼ੀਆ ਪ੫ਸ਼ਾਂਤ 'ਚ ਭਾਰਤੀ ਬਾਜ਼ਾਰਾਂ ਦਾ ਪ੫ਦਰਸ਼ਨ ਵਧੀਆ ਰਿਹਾ ਹੈ। ਖ਼ਾਨ ਮਾਰਕੀਟ 11ਵੇਂ ਸਥਾਨ 'ਤੇ ਹੈ।

ਗੁਰੂਗ੫ਾਮ ਦਾ ਡੀਐੱਲਐੱਫ਼ ਗੈਲੇਰੀਆ 19ਵੇਂ ਤੇ ਮੁੰਬਈ ਦਾ ਿਲੰਕਿੰਗ ਰੋਡ 20ਵੇਂ ਸਥਾਨ 'ਤੇ ਹੈ। ਜਿਥੋਂ ਤਕ ਕਿਰਾਏ 'ਚ ਵਾਧੇ ਦੀ ਗੱਲ ਹੈ ਤਾਂ ਨਵੀਂ ਦਿੱਲੀ ਦੇ ਕਨਾਟ ਪੈਲੇਸ 'ਚ ਸਾਲਾਨਾ ਆਧਾਰ 'ਤੇ ਕਿਰਾਇਆ ਸਭ ਤੋਂ ਜ਼ਿਆਦਾ 11.8 ਫ਼ੀਸਦੀ ਵਧ ਕੇ ਮਾਸਿਕ 950 ਰੁਪਏ ਪ੫ਤੀ ਵਰਗ ਫੁੱਟ ਹੋ ਗਿਆ।