ਮੁਲਾਕਾਤ : ਡੀਕੇ ਸਰਾਫ

ਕਿਸੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਨਾਲ ਹੀ ਹੁਣ ਉਸ ਦੀ ਊਰਜਾ ਸੁਰੱਖਿਆ ਵੀ ਬੇਹੱਦ ਮਹੱਤਵਪੂਰਨ ਹੋ ਗਈ ਹੈ। ਭਾਰਤ ਦੀ ਊਰਜਾ ਸੁਰੱਖਿਆ ਮਜ਼ਬੂਤ ਬਣਾਉਣ ਲਈ ਸਰਕਾਰ ਵੱਲੋਂ ਹੋ ਰਹੀਆਂ ਕੋਸ਼ਿਸ਼ਾਂ 'ਚ ਓਐੱਨਜੀਸੀ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ। ਓਐੱਨਸੀਜੀ ਦੇ ਸੀਐੱਮਡੀ ਡੀਕੇ ਸਰਾਫ ਨੇ ਇਸ ਸੰਦਰਭ 'ਚ ਆਪਣੀ ਕੰਪਨੀ ਦੀ ਭੂਮਿਕਾ ਬਾਰੇ 'ਚ ਵਿਸ਼ੇਸ਼ ਸੰਵਾਦਦਾਤਾ ਜੈਪ੍ਰਕਾਸ਼ ਰੰਜਨ ਨਾਲ ਗੱਲਬਾਤ ਕੀਤੀ :

ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਓਐੱਨਜੀਸੀ ਨੇ ਪਿਛਲੇ ਦੋ ਸਾਲਾਂ 'ਚ ਕੀ ਕੀਤਾ ਹੈ?

-ਪੈਟਰੋਲੀਅਮ ਉਤਪਾਦਾਂ ਦੀ ਖੋਜ ਨਾਲ ਜੁੜੀ ਕਿਸੇ ਕੰਪਨੀ ਨੇ ਕੀ ਕੀਤਾ ਹੈ ਇਸ ਦਾ ਪਤਾ ਲਗਾਉਣ ਲਈ ਤਿੰਨ ਫਾਰਮੂਲੇ ਅਜਮਾਏ ਜਾਂਦੇ ਹਨ। ਇਸ ਨਾਲ ਈਪੀਡੀ (ਐਕਸਪਲੋਰੇਸ਼ਨ, ਪ੍ਰੋਡਕਸ਼ਨ ਤੇ ਡਿਵੈੱਲਪਮੈਂਟ) ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਐਕਸਪਲੋਰੇਸ਼ਨ ਅਰਥਾਤ ਤੇਲ ਤੇ ਗੈਸ ਦੀ ਖੋਜ ਦੀ ਗੱਲ ਕਰੀਏ ਤਾਂ ਇਨ੍ਹਾਂ ਦੋ ਸਾਲਾਂ 'ਚ ਸਾਡਾ ਰਿਜ਼ਰਵ ਤੇਜ਼ੀ ਨਾਲ ਵਧਿਆ ਹੈ। ਅਸੀਂ ਸਾਲ ਦਰ ਸਾਲ ਜ਼ਿਆਦਾ ਐਕਸਪਲੋਰੇਸ਼ਨ ਕਰ ਰਹੇ ਹਨ। ਇਸ ਤੋਂ ਬਾਅਦ ਖੋਜੇ ਗਏ ਬਲਾਕਾਂ ਦੇ ਵਿਕਾਸ ਦੇ ਮਾਮਲੇ 'ਚ ਵੀ ਹੁਣ ਲਗਾਤਾਰ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਕੰਮ ਕਰ ਰਿਹਾ ਹੈ। ਜਿਥੋਂ ਤਕ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਕੱਚੇ ਤੇਲ ਦੇ ਉਤਪਾਦਨ ਵਧਣ ਲੱਗਾ ਹੈ। ਪਿਛਲੇ ਸੱਤ ਸਾਲਾ ਤੋਂ ਕੰਪਨੀ ਦਾ ਤੇਲ ਉਤਪਾਦਨ ਘਟ ਰਿਹਾ ਸੀ। ਸਾਲ 2014-15 'ਚ ਇਹ ਸਥਿਤ ਹੋਇਆ ਸੀ। ਸਾਲ 2015-16 'ਚ ਇਸ 'ਚ 0.4 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਅਸੀਂ ਗੈਸ ਉਤਪਾਦਨ ਵਧਾਉਣ ਲਈ ਜੋ ਨਵੇਂ ਕਦਮ ਚੁੱਕੇ ਹਨ, ਉਸ ਨਾਲ ਸਾਲ 2020 ਤਕ ਸਾਡੀ ਗੈਸ ਉਤਪਾਦਨ 'ਚ ਕਾਫੀ ਵਾਧਾ ਹੋਵੇਗਾ।

ਤੇਲ ਤੇ ਗੈਸ ਉਤਪਾਦਨ ਵਧਾਉਣ ਲਈ ਓਐੱਨਜੀਸੀ ਨੇ ਕੀ ਕਦਮ ਚੁੱਕੇ ਹਨ?

-ਸਭ ਤੋਂ ਅਹਿਮ ਕਦਮ, ਅਸੀਂ ਕੇਜੀ ਬੇਸਿਨ ਤੇ ਡੀਡਬਲਿਊਐੱਨ 98/2 ਬਲਾਕ 'ਚ ਓਐੱਨਜੀਸੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਗੈਸ ਤੇ ਤੇਲ ਉਤਪਾਦਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੀ ਕੁਲ ਲਾਗਤ 34,012 ਕਰੋੜ ਰੁਪਏ ਦੀ ਹੈ। ਇਸ ਬਲਾਕ ਦੇ ਦੋ ਕਲਸਟਰਾਂ ਤੋਂ ਗੈਸ ਦਾ ਉਤਪਾਦਨ ਜੂਨ, 2019 ਤੋਂ ਹੋਰ ਕੱਚੇ ਤੇਲ ਦਾ ਮਾਰਚ, 2020 ਤੋਂ ਸ਼ੁਰੂ ਹੋ ਜਾਵੇਗਾ। ਇਨ੍ਹਾਂ ਦੋਵੇਂ ਬਲਾਕਾਂ 'ਚ ਸਾਂਝੇ ਤੌਰ 'ਤੇ 2.353 ਕਰੋੜ ਟਨ ਕੱਚਾ ਤੇਲ (ਕਰੂਡ) ਅਤੇ ਤਕਰੀਬਨ 51 ਅਰਬ ਘਣਮੀਟਰ ਗੈਸ ਹੋਣ ਦੇ ਅਸਾਰ ਹਨ। ਇਸ ਨਾਲ ਕੰਪਨੀ ਦੇ ਗੈਸ ਉਤਪਾਦਨ 'ਚ 20 ਫ਼ੀਸਦੀ ਅਤੇ ਕਰੂਡ ਉਤਪਾਦਨ 'ਚ 16 ਫ਼ੀਸਦੀ ਦਾ ਇਜ਼ਾਫਾ ਹੋਵੇਗਾ। ਇਹ ਯੋਜਨਾ ਆਪਣੇ ਆਪ 'ਚ ਹੀ ਊਰਜਾ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਅਹਿਮ ਸਾਬਤ ਹੋਵੇਗੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਹਾਲੇ ਸਭ ਤੋਂ ਵੱਡਾ ਖੋਜ ਪ੍ਰਾਜੈਕਟ ਹੋਵੇ, ਪਰ ਇਹ ਆਖ਼ਰੀ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਕਈ ਵੱਡੇ ਪ੍ਰਾਜੈਕਟਾਂ 'ਤੇ ਅਸੀਂ ਕੰਮ ਕਰ ਰਹੇ ਹਨ। ਇਸ ਦੀ ਜਾਣਕਾਰੀ ਸਮੇਂ ਆਉਣ ਦੇ ਦੇਵਾਂਗੇ।

ਇਕ ਸਮੇਂ ਓਐੱਨਜੀਸੀ ਊਰਜਾ ਨਾਲ ਜੁੜੇ ਖੇਤਰਾਂ 'ਚ ਵਿਸਥਾਰ ਨੂੰ ਲੈ ਕੇ ਕਾਫੀ ਉਤਸ਼ਾਹਤ ਸੀ, ਪਰ ਹੁਣ ਸ਼ਾਇਦ ਫੋਕਸ ਬਦਲ ਗਿਆ ਹੈ?

-ਓਐੱਨਜੀਸੀ ਦੂਜੇ ਖੇਤਰਾਂ 'ਚ ਵਿਸਥਾਰ ਨੂੰ ਲੈ ਕੇ ਖੁੱਲ੍ਹੇ ਦਿਮਾਗ ਨਾਲ ਕੰਮ ਕਰ ਰਹੀ ਹੈ, ਪਰ ਸਾਡੀ ਤਰਜੀਹੀ ਆਧਾਰ ਸਾਫ ਹੈ ਕਿ ਅਸੀਂ ਸਭ ਤੋਂ ਪਹਿਲਾਂ ਦੇਸ਼ ਦੀ ਊਰਜਾ ਸੁਰੱਖਿਆ 'ਤੇ ਸਭ ਤੋਂ ਜ਼ਿਆਦਾ ਧਿਆਨ ਦੇਣਾ ਹੈ। ਤਿ੫ਪੁਰਾ 'ਚ ਗੈਸ ਆਧਾਰਤ ਬਿਜਲੀ ਪਲਾਂਟ ਲਗਾਉਣ ਦੀ ਸਾਡੀ ਯੋਜਨਾ (ਓਟੀਪੀਸੀ) ਉਮਦੀ ਤੋਂ ਬਿਹਤਰ ਕੰਮ ਕਰ ਰਹੀ ਹੈ। ਪੂਰੇ ਪੂਰਬ ਉੱਤਰ ਖੇਤਰ 'ਚ ਇਸ ਨਾਲ ਬਿਜਲੀ ਸੰਕਟ ਦੂਰ ਕਰਨ 'ਚ ਮਦਦ ਮਿਲੀ ਹੈ। ਬੰਗਲਾਦੇਸ਼ ਨੂੰ ਬਰਾਮਦ ਹੋ ਰਿਹਾ ਹੈ। ਦਾਹੇਜ 'ਚ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਪੈਟ੫ੋਕੈਮੀਕਲ ਪਲਾਂਟ ਲਗਾਉਣ ਦਾ ਕੰਮ ਲਗਪਗ ਪੂਰਾ ਹੋਣ ਵਾਲਾ ਹੈ। ਇਹ ਪ੍ਰਾਜੈਕਟ ਸਬਸਿਡਰੀ ਓਐੱਨਜੀਸੀ ਪੈਟ੫ੋ ਐਡੀਸ਼ਨਜ਼ ਲਿਮਟਿਡ (ਓਪੀਏਐੱਲ) ਲਗਾ ਰਹੀ ਹੈ। ਓਐੱਨਜੀਸੀ ਮੰਗਲੌਰ ਪੈਟ੫ੋਕੈਮੀਕਲਜ਼ ਲਿਮਟਿਡ ਕੰਮ ਵੀ ਬਹੁਤ ਵਧੀਆ ਤਰੱਕੀ ਕਰ ਰਹੀ ਹੈ। ਇਹ ਸਭ ਸਾਡੇ ਕੰਮਕਾਜ ਦੇ ਵਿਸਥਾਰ ਦਾ ਹੀ ਹਿੱਸਾ ਹੈ।

ਕੰਪਨੀ ਕੋਲ ਪੈਟਰੋਲ ਪੰਪ ਖੋਲ੍ਹਣ ਦਾ ਵੀ ਲਾਇਸੈਂਸ ਸੀ, ਉਸ ਦਾ ਕੀ ਹੋਇਆ?

-ਹਾ, ਓਐੱਨਜੀਸੀ ਨੂੰ ਬਹੁਤ ਪਹਿਲੇ ਪੈਟ੫ੋ ਉਤਪਾਦਾਂ ਦੇ ਰਿਟੇਲ ਕਾਰੋਬਾਰ ਅਰਥਾਤ ਪੈਟਰੋਲ ਪੰਪ ਖੋਲ੍ਹਣ ਦਾ ਲਾਇਸੈਂਸ ਮਿਲਿਆ ਸੀ। ਸਾਨੂੰ 1,100 ਪੈਟਰੋਲ ਪੰਪ ਲਈ ਲਾਇਸੈਂਸ ਹਾਸਲ ਹੋਇਆ ਸੀ। ਪਰ ਬਾਅਦ 'ਚ ਸਬਸਿਡੀ ਦਾ ਮਸਲਾ ਹੋਣ ਕਾਰਨ ਇਹ ਫ਼ਾਇਦੇ ਦਾ ਸੌਦਾ ਨਹੀਂ ਰਿਹਾ। ਇਸੇ ਦੌਰਾਨ ਸਾਡੀ ਸਬਸਿਡਰੀ ਐੱਮਆਰਪੀਐੱਲ ਨੂੰ ਵੀ ਪੈਟਰੋਲ ਪੰਪ ਦਾ ਲਾਇਸੈਂਸ ਮਿਲਿਆ ਸੀ। ਹੁਣ ਅਸੀਂ ਫ਼ੈਸਲਾ ਕੀਤਾ ਹੈ ਕਿ ਓਐੱਨਜੀਸੀ ਆਪਣੇ ਹਿੱਸੇ ਦਾ ਪੈਟਰੋਲ ਪੰਪ ਲਾਇਸੈਂਸ ਵੀ ਐੱਮਆਰਪੀਐੱਲ ਨੂੰ ਦੇ ਦੇਵੇਗੀ। ਇਸ ਤਰ੍ਹਾਂ, ਐੱਮਆਰਪੀਐੱਲ ਫਿਲਹਾਲ ਲਗਪਗ 1,600 ਪੈਟਰੋਲ ਪੰਪ ਖੋਲ੍ਹ ਸਕੇਗੀ। ਐੱਮਆਰਪੀਐੱਲ ਪਹਿਲੇ ਪੜਾਅ ਦੱਖਣੀ ਭਾਰਤ 'ਚ ਪੈਟਰੋਲ ਪੰਪਾਂ ਦਾ ਨੈੱਟਵਰਕ ਬਣਾਏਗੀ। ਉਸ ਤੋਂ ਬਾਅਦ ਦੂਜੇ ਹਿੱਸਿਆਂ 'ਚ ਨੈੱਟਵਰਕ ਦਾ ਵਿਸਥਾਰ ਕਰੇਗੀ। ਪਿਛਲੇ ਦੋ ਸਾਲਾਂ ਦੇ ਅੰਦਰ ਕੇਂਦਰ ਨੇ ਪੈਟਰੋਲੀਅਮ ਖੇਤਰ ਲਈ ਜਿਨ੍ਹਾਂ ਨਵੀਆਂ ਨੀਤੀਆਂ ਦਾ ਐਲਾਨ ਕੀਤਾ ਹੈ, ਸਾਡੇ ਲਈ ਫਿਲਹਾਲ ਐਕਸਪਲੋਰੇਸ਼ਨ ਤੇ ਪ੍ਰੋਡਕਸ਼ਨ 'ਚ ਹੀ ਬਣੇ ਰਹਿਣ 'ਚ ਜ਼ਿਆਦਾ ਲਾਭ ਹੈ। ਦੇਸ਼-ਵਿਦੇਸ਼ 'ਚ ਤੇਲ ਤੇ ਗੈਸ ਖੋਜ 'ਚ ਸਾਡੇ ਕੋਲ ਕਈ ਮੌਕੇ ਪੈਦਾ ਹੋਣਗੇ। ਉਹ ਚਾਹੇ ਗੈਸ ਪ੍ਰਾਈਜਿੰਗ ਪਾਲਿਸੀ ਹੋਵੇ ਜਾਂ ਛੋਟੇ ਤੇਲ ਫੀਲਡਾਂ ਨੂੰ ਨਵੇਂ ਸਿਰੇ ਤੋਂ ਵੇਚਣ ਦੀ ਨੀਤੀ ਜਾਂ ਓਪਨ ਐਕਰੇਜ ਪਾਲਿਸੀ ਹੋਵੇ। ਇਨ੍ਹਾਂ ਨਾਲ ਸਾਡੇ ਲਈ ਕਾਫੀ ਸੰਭਾਵਨਾਵਾਂ ਪੈਦਾ ਹੋਣਗੀਆਂ।