ਮਹਿੰਗੀਆਂ ਸਬਜ਼ੀਆਂ ਤੇ ਕੱਚੇ ਤੇਲ ਨਾਲ ਇਸ ਮਹੀਨੇ 4 ਫ਼ੀਸਦੀ ਦਾ ਲੈਵਲ ਪਾਰ ਕਰੇਗੀ ਮਹਿੰਗਾਈ

ਨਵੀਂ ਦਿੱਲੀ (ਏਜੰਸੀ) : ਅਕਤੂਬਰ 'ਚ 7 ਮਹੀਨਿਆਂ 'ਚ ਉੱਚੇ ਲੈਵਲ 'ਤੇ ਪਹੁੰਚੇ ਰਿਟੇਲ ਇਨਫਲੈਸ਼ਨ ਆਉਣ ਵਾਲੇ ਮਹੀਨਿਆਂ 'ਚ ਹੋਰ ਵਧ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਤੇ ਕੱਚੇ ਤੇਲ ਦੇ ਰੇਟਾਂ 'ਚ ਤੇਜ਼ੀ ਦੇ ਚਲਦੇ ਨਵਬੰਰ 'ਚ ਮਹਿੰਗਾਈ 4 ਫ਼ੀਸਦੀ ਦਾ ਅੰਕੜਾ ਪਾਰ ਕਰ ਸਕਦੀ ਹੈ। ਨੋਮੁਰਾ, ਬੈਂਕ ਆਫ਼ ਅਮਰੀਕਾ, ਮੇਰਲਿ ਿਲੰਚ ਤੇ ਮੋਰਗਨ ਸਟੈਨਲੀ ਵਰਗੀ ਦਿੱਗਜ਼ ਫਾਈਨੈਂਸ਼ਲ ਸਰਵਸਿਜ ਫਰਮ ਦਾ ਕਹਿਣਾ ਹੈ ਕਿ ਇਕੋਨਾਮੀ 'ਚ ਸਾਈਕਲਸ ਰਿਕਵਰੀ ਦੇ ਨਾਲ ਸਬਜ਼ੀਆਂ ਤੇ ਕੱਚੇ ਤੇਲ ਦੇ ਰੇਟ 'ਚ ਉਛਾਲ ਨਾਲ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ ਦੀ ਮਾਰ ਵਧ ਸਕਦੀ ਹੈ।

ਨੋਮੁਰਾ ਨੇ ਆਪਣੇ ਰਿਸਰਚ ਨੋਟ 'ਚ ਲਿਖਿਆ ਹੈ ਕਿ ਸਾਡੇ ਹਿਸਾਬ ਨਾਲ ਕੰਜ਼ਿਊਮਰ ਪ੫ਾਈਸ ਇੰਡੈਕਸ ਵੈਸਟ ਇੰਨਫਲੈਕਸ਼ਨ ਨਵੰਬਰ 'ਚ 4 ਫ਼ੀਸਦੀ ਤੋਂ ਉੱਪਰ ਜਾ ਸਕਦਾ ਹੈ ਤੇ ਅਗਲੇ ਪੂਰੇ ਸਾਲ ਇਹ ਆਰਬੀਆਈ ਦੇ 4 ਫ਼ੀਸਦੀ ਦੇ ਟਾਰਗੈਟ ਤੋਂ ਉੱਪਰ ਬਣਿਆ ਰਹਿ ਸਕਦਾ ਹੈ। ਫੂਡ ਤੇ ਫਿਊਲ ਦੇ ਰੇਟ 'ਚ ਉਛਾਲ ਆਉਣ ਦੀ ਵਜ੍ਹਾ ਨਾਲ ਸੀਪੀਆਈ ਵੈਸਡ ਇਨਫਲੇਸ਼ਨ ਅਕਤੂੁਬਰ 'ਚ 7 ਮਹੀਨਿਆਂ ਦੇ ਉੱਚ ਭਾਵ 3.58 ਫ਼ੀਸਦੀ 'ਤੇ ਪਹੰੁਚ ਗਿਆ ਸੀ। ਬੈਂਕ ਆਫ ਅਮਰੀਕਾ ਮੇਰਿਲ ਿਲੰਚ ਦੇ ਮੁਤਾਬਕ ਨਵੰਬਰ 'ਚ ਸੀਬੀਆਈ ਵੇਸਡ ਇਨਫਲੈਕਸ਼ਨ ਲਗਪਗ 4.5 ਫ਼ੀਸਦੀ ਰਹਿ ਸਕਦਾ ਹੈ। ਉਸ 'ਚ ਇਹ ਵੀ ਕਿਹਾ ਗਿਆ ਹੈ ਕਿ ਪਿਆਜ਼ ਇੰਪੋਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਹੀ ਜਮ੍ਹਾਖੋਰੀ 'ਤੇ ਲਗਾਮ ਲਾਉਣ ਵਰਗੇ ਸਰਕਾਰੀ ਉਪਾਵਾਂ ਨਾਲ ਖਾਣ-ਪੀਣ ਦੇ ਸਾਮਾਨ ਦੇ ਰੇਟ 'ਤੇ ਕਾਬੂ 'ਚ ਰੱਖਣ 'ਚ ਬਹੁਤ ਮਦਦ ਮਿਲੇਗੀ।

ਫੈਕਟਰੀ ਪ੫ੋਡਕਸ਼ਨ ਦਾ ਅਨੁਮਾਨ ਦੇਣ ਵਾਲੇ ਇੰਡੇਕਸ ਆਫ ਇਡਸਟ੫ੀਅਲ ਪ੫ੋਡਕਸ਼ਨ ਆਈਆਈਪੀ 'ਚ ਇਸ ਸਾਲ ਜੂਨ ਤੋਂ ਗਿਰਾਵਟ ਆ ਰਹੀ ਹੈ ਜਦੋਂ ਕਿ ਰਿਟੇਲ ਇਨਫਲੈਸ਼ਨ 'ਚ ਵਾਧਾ ਹੋ ਰਿਹਾ ਹੈ। ਮਾਰਗਨ ਸਟੈਨਲੀ ਦੇ ਅਰਥ ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਫੂਡ ਤੇ ਤੇਲ ਦੇ ਰੇਟ 'ਚ ਉਛਾਲ ਤੋਂ ਇਲਾਵਾ ਐੱਚਆਰਏ ਵਾਧਾ ਲਾਗੂ ਕਰਨ ਵਾਲੇ ਸੂਬਿਆਂ ਅਤੇ ਸੈਕਟਰਸ ਦੀ ਗਿਣਤੀ 'ਚ ਵਾਧਾ ਹੋਣ ਨਾਲ ਵੀ ਮਹਿੰਗਾਈ ਦਾ ਦਬਾਅ ਵਧੇਗਾ।

ਇਕ ਗਲੋਬਲ ਬੋ੫ਕਰਜ਼ ਫਰਮ ਨੇ ਹਾਲੀਆ ਰਿਪੋਰਟ 'ਚ ਲਿਖਿਆ ਹੈ ਕਿ ਇੰਟਰਨੈਸ਼ਨਲ ਮਾਰਕਿਅ 'ਚ ਤੇਲ ਮਹਿੰਗਾ ਹੋਣ ਨਾਲ ਨੇੜਲੇ ਭਵਿੱਖ 'ਚ ਮਹਿੰਗਾਈ ਵਧ ਸਕਦੀ ਹੈ ਪਰ ਵੱਡੇ ਪੈਮਾਨੇ 'ਤੇ ਵਰਤੋਂ ਹੋਣ ਵਾਲੇ ਸਾਮਾਨ 'ਤੇ ਲਾਗੂ ਜੀਐੱਸਟੀ 'ਚ ਹਾਲ ਹੀ 'ਚ ਕੀਤੀ ਗਈ ਕਟੌਤੀ ਨਾਲ ਥੋੜੀ ਰਾਹਤ ਮਿਲ ਸਕਦੀ ਹੈ।

ਆਰਬੀਆਈ ਰੇਟ ਕੱਟ 'ਤੇ ਫ਼ੈਸਲਾ ਲੈਣ ਤੋਂ ਪਹਿਲਾਂ ਜਿਸ ਡਾਟਾ 'ਤੇ ਗੌਰ ਕਰੇਗਾ, ਉਨ੍ਹਾਂ 'ਚ ਇਸ ਮਹੀਨੇ ਦੇ ਇਨਫਲੈਸ਼ਨ ਤੇ ਜੀਡੀਪੀ ਗ੫ੋਥ ਡਾਟਾ ਅਹਿਮ ਹੋਵੇਗਾ। ਆਰਬੀਆਈ ਨੇ ਮਹਿੰਗਾਈ 'ਚ ਵਾਧੇ ਨੂੰ ਵੇਖਦਿਆਂ 4 ਅਕਤੂੁੁਬਰ ਦੇ ਪਾਲਸੀ ਰੈਵਿਊ 'ਚ ਬੈਂਚ ਮਾਰਕ ਇਨਵੈਸਟ ਰੇਟ ਨੂੰ ਜਿਉਂ ਦਾ ਤਿਉਂ ਰੱਖਿਆ ਸੀ। ਉਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ ਲਈ ਜੀਡੀਪੀ ਗ੫ੋਥ ਰੇਟ ਅੰਦਾਜੇ ਨੂੰ ਘਟਾ ਕੇ 6.7 ਫ਼ੀਸਦੀ ਕਰ ਦਿੱਤਾ ਸੀ।