-ਤਿੱਬਤੀ ਅਤਿਆਤਮਕ ਗੁਰੂ ਨੇ ਨੀਦਰਲੈਂਡ 'ਚ ਪੀੜਤਾਂ ਨਾਲ ਕੀਤੀ ਮੁਲਾਕਾਤ

ਹੇਗ (ਏਐੱਫਪੀ) : ਤਿੱਬਤੀ ਅਧਿਆਤਮਕ ਗੁਰੂ ਦਲਾਈਲਾਮਾ ਨੇ ਐਤਵਾਰ ਨੂੰ ਇਥੇ ਕਿਹਾ ਬੋਧ ਭਿਕਸ਼ੂਆਂ 'ਤੇ ਲੱਗ ਰਹੇ ਜਿਨਸੀ ਸ਼ੋਸ਼ਣ ਦੇ ਦੋਸ਼ ਉਨ੍ਹਾਂ ਲਈ ਨਵੇਂ ਨਹੀਂ ਹਨ। ਚਾਰ ਰੋਜ਼ਾ ਨੀਦਰਲੈਂਡ ਦੌਰੇ 'ਤੇ ਆਏ ਦਲਾਈਲਾਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਇਹ ਤਿੰਨ ਦਹਾਕੇ ਪਹਿਲੇ ਤੋਂ ਵਾਕਿਫ਼ ਹਨ।

ਦੁਨੀਆ ਭਰ ਦੇ ਲੱਖਾਂ ਬੋਧ ਸ਼ਰਧਾਲੂਆਂ ਦੇ ਗੁਰੂ ਦਲਾਈਲਾਮਾ ਇਸ ਸਮੇਂ ਯੂਰਪ ਦੀ ਯਾਤਰਾ 'ਤੇ ਹਨ। ਇਸੇ ਯਮ ਵਿਚ ਉਹ ਨੀਦਰਲੈਂਡ ਪੱੁਜੇ ਹਨ। ਉਨ੍ਹਾਂ ਇਥੇ ਬੋਧ ਭਿਕਸ਼ੂਆਂ ਦੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਇਹ ਲੋਕ ਲੰਬੇ ਸਮੇਂ ਤੋਂ ਦਲਾਈਲਾਮਾ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਖੁੱਲ੍ਹੇ ਦਿਲ ਨਾਲ ਬੋਧ ਧਰਮ ਦੀ ਸ਼ਰਨ ਲਈ ਸੀ ਪ੍ਰੰਤੂ ਉਸੇ ਦੇ ਨਾਂ 'ਤੇ ਸਾਡੇ ਨਾਲ ਕੁਕਰਮ ਹੋਇਆ। ਇਸ ਦੇ ਜਵਾਬ ਵਿਚ 83 ਸਾਲਾ ਦਲਾਈਲਾਮਾ ਨੇ ਕਿਹਾ ਕਿ ਮੈਂ ਇਨ੍ਹਾਂ ਸਭ ਤੋਂ ਪਹਿਲੇ ਤੋਂ ਵਾਕਿਫ਼ ਹਾਂ। ਕਰੀਬ 25 ਸਾਲ ਪਹਿਲੇ ਵੀ ਭਾਰਤ ਦੇ ਧਰਮਸ਼ਾਲਾ ਵਿਚ ਹੋਏ ਪੱਛਮੀ ਬੋਧ ਭਿਕਸ਼ੂਆਂ ਦੇ ਸੰਮੇਲਨ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਮੁੱਦਾ ਉੱਿਠਆ ਸੀ। ਜਿਨਸੀ ਸ਼ੋਸ਼ਣ ਵਰਗੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਬੁੱਧ ਦੀਆਂ ਸਿੱਖਿਆਵਾਂ ਦੀ ਪ੍ਰਵਾਹ ਨਹੀਂ ਕਰਦੇ। ਅਜਿਹੇ ਅਪਰਾਧੀਆਂ ਨੂੰ ਖ਼ੁਦ 'ਤੇ ਸ਼ਰਮ ਆਉਣੀ ਚਾਹੀਦੀ ਹੈ। ਯੂਰਪ ਵਿਚ ਉਨ੍ਹਾਂ ਦੇ ਪ੍ਰਤੀਨਿਧੀ ਦਾ ਕਹਿਣਾ ਹੈ ਕਿ ਦਲਾਈਲਾਮਾ ਹਮੇਸ਼ਾ ਹੀ ਅਜਿਹੇ ਕੰਮਾਂ ਦੀ ਨਿੰਦਾ ਕਰਦੇ ਰਹੇ ਹਨ। ਇਸ ਸਾਲ ਨਵੰਬਰ ਵਿਚ ਧਰਮਸ਼ਾਲਾ ਵਿਚ ਤਿੱਬਤੀ ਧਰਮ ਗੁਰੂਆਂ ਦੀ ਬੈਠਕ ਹੋਣੀ ਹੈ। ਦਲਾਈਲਾਮਾ ਨੇ ਇਸ ਬੈਠਕ ਵਿਚ ਇਸ ਮੁੱਦੇ 'ਤੇ ਚਰਚਾ ਕਰਨ ਦੀ ਗੱਲ ਕਹੀ ਹੈ।