- ਨਿਵੇਸ਼ਕਾਂ ਦਾ ਇਕਵਿਟੀ ਬਾਜ਼ਾਰ ਨੂੰ ਲੈ ਕੇ ਭਰੋਸਾ ਵਧਿਆ

- ਅਪ੫ੈਲ ਮਹੀਨੇ ਨਾਲੋਂ ਮਈ 'ਚ 2.6 ਫ਼ੀਸਦੀ ਦਾ ਹੋਇਆ ਵਾਧਾ

ਨਵੀਂ ਦਿੱਲੀ (ਏਜੰਸੀ) : ਇਕਵਿਟੀ ਮਿਊਚੁਅਲ ਫੰਡ 'ਚ ਮਈ 'ਚ 10,790 ਕਰੋੜ ਰੁਪਏ ਦਾ ਪ੫ਵਾਹ ਹੋਇਆ ਜੋ ਦੋ ਸਾਲ ਦਾ ਸਭ ਤੋਂ ਵੱਧ ਮਾਸਿਕ ਨਿਵੇਸ਼ ਹੈ। ਇਸਦਾ ਕਾਰਨ ਨਿਵੇਸ਼ਕਾਂ 'ਚ ਬਾਜ਼ਾਰ ਨੂੰ ਲੈ ਕੇ ਭਰੋਸਾ ਅਤੇ ਫੰਡ ਹਾਊਸ ਦੀ ਤਰ੍ਹਾਂ ਮਿਊਚੁਅਲ ਫੰਡ ਨੂੰ ਲੈ ਕੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਹੈ। ਇਹ ਲਗਾਤਾਰ 14ਵਾਂ ਮਹੀਨਾ ਹੈ ਜਦੋਂ ਇਕਵਿਟੀ ਯੋਜਨਾਵਾਂ 'ਚ ਨਿਵੇਸ਼ ਵਧਿਆ ਹੈ। ਇਸ ਤੋਂ ਪਹਿਲਾਂ ਮਾਰਚ 2016 'ਚ ਇਸੇ ਤਰ੍ਹਾਂ ਦੇ ਫੰਡ 'ਚੋਂ 1370 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ।

ਮਜ਼ਬੂਤ ਪੂੰਜੀ ਪ੫ਵਾਹ ਨਾਲ ਇਕਵਿਟੀ ਮਿਊਚੁਅਲ ਫੰਡ (ਐੱਮਐੱਫ) ਦਾ ਜਾਇਦਾਦ ਆਧਾਰ ਮਈ 'ਚ ਇਸ ਤੋਂ ਪਹਿਲਾਂ ਦੇ ਮਹੀਨੇ ਦੇ ਮੁਕਾਬਲੇ 2.6 ਫ਼ੀਸਦੀ ਵਧਿਆ। ਬਜਾਜ ਕੈਪੀਟਲ ਦੇ ਸੀਈਓ ਰਾਹੁਲ ਪਾਰੀਖ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਜਾਗਰੂਕ ਕਰਨ ਦਾ ਪ੫ੋਗਰਾਮ ਅਤੇ ਮਿਊਚੁਅਲ ਫੰਡ ਨਿਵੇਸ਼ ਲਈ ਕਾਗ਼ਜ਼ ਰਹਿਤ ਨਿਵੇਸ਼ ਪਲੇਟਫਾਰਮ ਨਾਲ ਸ਼ੁੱਧ ਪ੫ਵਾਹ 'ਚ ਸ਼ੁੱਧ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਿਵੇਸ਼ਕਾਂ ਦਾ ਮਿਊਚੁਅਲ ਫੰਡ ਨੂੰ ਲੈ ਕੇ ਭਰੋਸਾ ਵਧਿਆ ਹੈ। ਹੁਣ ਉਹ ਇਕਵਿਟੀ ਨਿਵੇਸ਼ 'ਚ ਲੰਮੇ ਸਮੇਂ ਲਈ ਰੁਕ ਰਹੇ ਹਨ।

ਐਸੋਸੀਏਸ਼ਨ ਆਫ਼ ਮਿਊਚੁਅਲ ਫੰਡ ਇਨ ਇੰਡੀਆ (ਏਐੱਮਐੱਫਆਈ) ਦੇ ਅੰਕੜਿਆਂ ਮੁਤਾਬਿਕ ਇਕਵਿਟੀ ਫੰਡ ਮਈ 'ਚ 10790 ਕਰੋੜ ਰੁਪਏ ਦਾ ਪ੫ਵਾਹ ਹੋਇਆ ਜੋ ਇਸ ਤੋਂ ਪਹਿਲਾਂ ਦੇ ਮਹੀਨੇ 'ਚ 9429 ਕਰੋੜ ਰੁਪਏ ਸੀ। ਇਹ ਜੂਨ 2015 ਤੋਂ ਬਾਅਦ ਸਭ ਤੋਂ ਵੱਧ ਸ਼ੁੱਧ ਪ੫ਵਾਹ ਹੈ। ਉਸ ਸਮੇਂ 12273 ਕਰੋੜ ਰੁਪਏ ਦਾ ਸ਼ੁੱਧ ਪ੫ਵਾਹ ਹੋਇਆ ਸੀ। ਇਕਵਿਟੀ ਮਿਊਚੁਅਲ ਫੰਡ ਦੇ ਮੈਨੇਜਮੈਂਟ ਅਧੀਨ ਅਸਾਸੇ ਮਈ 2017 ਦੇ ਅਖ਼ੀਰ 'ਚ 5.83 ਲੱਖ ਕਰੋੜ ਰੁਪਏ ਪਹੁੰਚ ਗਈ ਜੋ ਅਪ੫ੈਲ ਦੇ ਅਖ਼ੀਰ 'ਚ 5.69 ਲੱਖ ਕਰੋੜ ਰੁਪਏ ਸੀ।