ਮੁੰਬਈ (ਏਜੰਸੀ) : ਸਰਕਾਰ ਦਾ ਐਲਪੀਜੀ ਸਬਸਿਡੀ ਸਕੀਮ ਹੁਣ ਗਿੰਨੀਜ਼ ਵਰਲਡ ਰਿਕਾਰਡ 'ਚ ਸ਼ਾਮਲ ਹੋ ਗਿਆ ਹੈ। ਇਸ ਨੂੰ ਦੁਨੀਆਂ 'ਚ 'ਸਭ ਤੋਂ ਵੱਡਾ (ਘਰੇਲੂ) ਨਗਦ ਲਾਭ ਪ੍ਰੋਗਰਾਮ' ਮੰਨਿਆ ਗਿਆ ਹੈ।

ਪੈਟ੫ੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਭਾਰਤ ਪੈਟ੫ੋਲੀਅਮ ਨੇ ਇਸ ਲਈ 15 ਜੂਨ ਨੂੰ ਗਿੰਨੀਜ਼ ਵਰਲਡ ਰਿਕਾਰਡ ਨੂੰ ਆਵੇਦਨ ਦਿੱਤਾ ਸੀ। ਇਸ ਆਵੇਦਨ 'ਚ ਕਿਹਾ ਗਿਆ ਸੀ ਕਿ 'ਤੇਲ ਕੰਪਨੀਆਂ ਨੇ ਆਪਣੇ 80 ਫ਼ੀਸਦੀ ਖ਼ਪਤਕਾਰਾਂ ਨੂੰ ਇਸ ਸਕੀਮ ਨਾਲ ਜੋੜ ਰੱਖਿਆ ਹੈ।'

ਇਨ੍ਹਾਂ ਕੰਪਨੀਆਂ ਨੇ ਦੇਸ਼ ਭਰ ਦੇ ਉਨ੍ਹਾਂ 12 ਕਰੋੜ 57 ਲੱਖ ਖ਼ਪਤਕਾਰਾਂ ਨੂੰ ਬੈਂਕ ਅਕਾਊਂਟ 'ਚ ਕੁਲ 1 ਖ਼ਰਬ 98 ਅਰਬ 50 ਕਰੋੜ ਰੁਪਏ ਪਾਏ ਹਨ, ਜੋ ਇਸ ਸਬਸਿਡੀ ਸਕੀਮ ਨਾਲ ਜੁੜੇ ਹਨ। ਹਾਲਾਂਕਿ, ਹੁਣ 13 ਕਰੋੜ 90 ਲੱਖ ਕੰਜਿਊਮਰ ਇਸ ਸਕੀਮ ਨਾਲ ਜੁੜ ਚੁਕੇ ਹਨ ਅਤੇ 2 ਖ਼ਰਬ 36 ਅਰਬ 18 ਕਰੋੜ ਰੁਪਏ ਉਨ੍ਹਾਂ ਦੇ ਖਾਤਿਆਂ 'ਚ ਜਾ ਚੁੱਕੇ ਹਨ।

ਗਿੰਨੀਜ਼ ਵਰਲਡ ਰਿਕਾਰਡਜ਼ ਨੇ ਆਪਣੀ ਜਾਂਚ 'ਚ ਇਸ ਦਾਅਵੇ ਨੂੰ ਸਹੀ ਪਾਇਆ। ਉਸ ਨੇ ਅਮਰੀਕਾ, ਚੀਨ ਸਮੇਤ ਦੂਸਰੇ ਦੇਸ਼ਾਂ 'ਚ ਸਖ਼ਤ ਮਾਪਦੰਡਾਂ ਤਹਿਤ ਇਸ ਤਰ੍ਹਾਂ ਦੇ ਨਗਦ ਟਰਾਂਸਫਰ ਦੀ ਪਾਲਣਾ ਦੇ ਦਾਅਵੇ ਦੀ ਜਾਂਚ ਕੀਤੀ ਅਤੇ ਭਾਰਤ ਪੈਟ੫ੋਲੀਅਮ ਦੇ ਆਵੇਦਨ ਦੇ ਆਧਾਰ 'ਤੇ ਐਲਪੀਜੀ ਸਬਸਿਡੀ ਸਕੀਮ ਨੂੰ ਗਿੰਨੀਜ਼ ਵਰਲਡ ਰਿਕਾਰਡ 'ਚ ਸ਼ਾਮਲ ਕਰ ਲਿਆ ਹੈ।