ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਅਤੇ ਸ਼ਾਦੀ ਵਿਆਹ ਦੀ ਮੌਸਮ ਮੰਗ ਪੂਰੀ ਕਰਨ ਲਈ ਗਹਿਣੇ ਬਣਾਉਣ ਵਾਲਿਆਂ ਅਤੇ ਨਿਵੇਸ਼ਕਾਂ ਨੇ ਕੀਮਤੀ ਧਾਤੂਆਂ 'ਚ ਲਿਵਾਲੀ ਕੀਤੀ। ਇਸ ਕਾਰਨ ਮੰਗਲਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ 'ਚ ਸੋਨੇ 'ਚ ਲਗਾਤਾਰ ਦੋ ਦਿਨਾਂ ਤੋਂ ਜਾਰੀ ਗਿਰਾਵਟ ਥੰਮ ਗਈ। ਇਹ ਪੀਲੀ ਧਾਤੂ 90 ਰੁਪਏ ਸੁਧਰ ਕੇ 25,740 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਬੀਤੇ ਦੋ ਦਿਨਾਂ 'ਚ ਇਹ 250 ਰੁਪਏ ਟੁੱਟੀ ਸੀ। ਇਸ ਤਰ੍ਹਾਂ ਸਨਅਤੀ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਦਾ ਸਹਾਰਾ ਲੈ ਕੇ ਚਾਂਦੀ 350 ਰੁਪਏ ਚੜ੍ਹ ਕੇ 34,150 ਰੁਪਏ ਪ੍ਰਤੀ ਕਿਲੋ ਹੋ ਗਈ।

ਸਿੰਗਾਪੁਰ ਦੇ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ 'ਚ ਇਸ ਦਿਨ ਸੋਨੇ ਦੀ ਕੀਮਤ 0.3 ਫ਼ੀਸਦੀ ਚੜ੍ਹ ਕੇ 1072.72 ਡਾਲਰ ਪ੍ਰਤੀ ਅੌਂਸ ਹੋ ਗਈ। ਇਸ ਦਾ ਅਸਰ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ ਵੀ ਪਿਆ।

ਇਥੇ ਸੋਨੇ ਦੇ ਗਹਿਣਿਆਂ ਦੀ ਕੀਮਤ 90 ਰੁਪਏ ਸੁਧਰ ਕੇ 25,590 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 22,200 ਰੁਪਏ 'ਤੇ ਕਾਇਮ ਰਹੀ। ਹਫਤਾਵਰੀ ਡਲਿਵਰੀ ਵਾਲੀ ਚਾਂਦੀ 335 ਰੁਪਏ ਦੇ ਫ਼ਾਇਦੇ 'ਚ 33,635 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਬਿਨਾਂ ਕਿਸੇ ਬਦਲਾਅ ਦੇ 48,000-49,000 ਰੁਪਏ ਪ੍ਰਤੀ ਸੈਂਕੜੇ 'ਤੇ ਜਿਉਂ ਦਾ ਤਿਉਂ ਬੰਦ ਹੋਇਆ।