ਨਵੀਂ ਦਿੱਲੀ (ਪੀਟੀਆਈ) : ਸਾਊਦੀ ਅਰਬ ਅਤੇ ਈਰਾਨ ਵਿਚਾਲੇ ਤਣਾਅ ਵਧਣ ਕਾਰਨ ਵਿਦੇਸ਼ 'ਚ ਕੀਮਤੀ ਧਾਤੂਆਂ ਦੀ ਮੰਗ ਵਧ ਗਈ। ਇਸ ਨੂੰ ਦੇਖ ਘਰੇਲੂ ਨਿਵੇਸ਼ਕਾਂ ਅਤੇ ਗਹਿਣੇ ਬਣਾਉਣ ਵਾਲਿਆਂ ਨੇ ਵੀ ਇਨ੍ਹਾਂ 'ਚ ਲਿਵਾਲੀ ਕੀਤੀ। ਇਸ ਨਾਲ ਸਥਾਨਕ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨਾ 195 ਰੁਪਏ ਚੜ੍ਹ ਕੇ 25,615 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਬੀਤੇ ਕਾਰੋਬਾਰੀ ਸੈਸ਼ਨ 'ਚ ਇਹ ਪੀਲੀ ਧਾਤੂ 90 ਰੁਪਏ ਟੁੱਟੀ ਸੀ। ਇਸ ਤਰ੍ਹਾਂ ਚਾਂਦੀ ਵੀ 325 ਰੁਪਏ ਦੀ ਤੇਜ਼ੀ ਨਾਲ 33,625 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ।

ਸਿੰਗਾਪੁਰ ਦੇ ਅੰਤਰਰਾਸ਼ਟਰੀ ਸਰਾਫਾ ਬਾਜ਼ਾਰ 'ਚ ਸੋਨਾ 0.9 ਫ਼ੀਸਦੀ ਉਛਲ ਕੇ 1070.27 ਡਾਲਰ ਪ੍ਰਤੀ ਅੌਂਸ ਹੋ ਗਿਆ। ਚਾਂਦੀ 0.8 ਫ਼ੀਸਦੀ ਚਮਕ ਕੇ 13.93 ਡਾਲਰ ਪ੍ਰਤੀ ਅੌਂਸ ਬੋਲੀ ਗਈ। ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਵੀ ਇਸ ਦਾ ਅਸਰ ਪਿਆ। ਰਾਜਨੀਤਕ ਉਤਰਾਅ-ਚੜ੍ਹਾਅ ਦੌਰਾਨ ਅਕਸਰ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਉਂਦੀ ਹੈ। ਨਿਵੇਸ਼ਕ ਇਸ ਨੂੰ ਇਸ ਤੋਂ ਸੁਰੱਖਿਅਤ ਨਿਵੇਸ਼ ਬਦਲ ਵਜੋਂ ਦੇਖਦੇ ਹਨ। ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 195 ਰੁਪਏ ਚੜ੍ਹ ਕੇ 25,465 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 22,200 ਰੁਪਏ 'ਤੇ ਕਾਇਮ ਰਹੀ। ਚਾਂਦੀ ਹਫਤਾਵਰੀ ਡਲਿਵਰੀ 235 ਰੁਪਏ ਦੇ ਲਾਭ 'ਚ 33,570 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ ਪੁਰਾਣੇ ਪੱਧਰ 47,000-48,000 ਰੁਪਏ ਪ੍ਰਤੀ ਸੈਂਕੜੇ 'ਤੇ ਕਾਇਮ ਰਿਹਾ।