ਨਵੀਂ ਦਿੱਲੀ (ਪੀਟੀਆਈ) : ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਦੇ ਬਾਵਜੂਦ ਮੌਜੂਦਾ ਪੱਧਰਾਂ 'ਤੇ ਗਹਿਣੇ ਬਣਾਉਣ ਵਾਲਿਆਂ ਅਤੇ ਰਿਟੇਲਰਾਂ ਨੇ ਸੋਨੇ 'ਚ ਲਿਵਾਲੀ ਤੋਂ ਹੱਥ ਖਿੱਚ ਕੇ ਰੱਖੇ। ਇਸ ਨਾਲ ਸਥਾਨਕ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਪੀਲੀ ਧਾਤ 135 ਰੁਪਏ ਟੁੱਟ ਕੇ 27,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ। ਇਸ ਦੇ ਉਲਟ ਸਨਅਤੀ ਇਕਾਈਆਂ ਅਤੇ ਸਿੱਕਾ ਬਣਾਉਣ ਵਾਲਿਆਂ ਦੀ ਮੰਗ ਦਾ ਸਹਾਰਾ ਲੈ ਕੇ ਚਾਂਦੀ 385 ਰੁਪਏ ਚੜ੍ਹ ਕੇ 37,285 ਰੁਪਏ ਪ੍ਰਤੀ ਕਿਲੋ ਹੋ ਗਈ।

ਸਿੰਗਾਪੁਰ ਦੇ ਅੰਤਰਰਾਸ਼ਟਰੀ ਬਾਜ਼ਾਰ 'ਚ ਪੀਲੀ ਧਾਤ ਦੇ ਨਾਲ 1169.40 ਡਾਲਰ ਪ੍ਰਤੀ ਅੌਂਸ 'ਤੇ ਪਹੁੰਚ ਗਈ। ਹਾਲਾਂਕਿ ਘਰੇਲੂ ਬਾਜ਼ਾਰ ਦੀ ਕਾਰੋਬਾਰੀ ਧਾਰਨਾ 'ਤੇ ਇਸ ਦਾ ਅਸਰ ਨਹੀਂ ਪਿਆ।

ਇਥੇ ਸੋਨੇ ਦੇ ਗਹਿਣਿਆਂ ਦਾ ਮੁੱਲ 135 ਰੁਪਏ ਟੁੱਟ ਕੇ 27,050 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ ਪੁਰਾਣੇ ਪੱਧਰ 'ਤੇ 22,400 ਰੁਪਏ 'ਤੇ ਕਾਇਮ ਰਹੀ। ਹਫਤਾਵਰੀ ਡਿਲੀਵਰੀ ਵਾਲੀ ਚਾਂਦੀ 225 ਰੁਪਏ ਦਾ ਲਾਭ 'ਚ 37,160 ਰੁਪਏ ਪ੍ਰਤੀ ਕਿਲੋ ਬੋਲੀ ਗਈ। ਚਾਂਦੀ ਸਿੱਕਾ 1,000 ਰੁਪਏ ਉਛਲ ਕੇ 52,000-53,000 ਰੁਪਏ ਪ੍ਰਤੀ ਸੈਂਕੜੇ 'ਤੇ ਪਹੁੰਚ ਗਿਆ।