ਏਸ਼ੀਆ-ਪ੍ਰਸ਼ਾਂਤ ਖੇਤਰ ਦੀਆਂ ਚੋਟੀ ਦੀਆਂ 50 ਕੰਪਨੀਆਂ ਵਿਚ ਇਸ ਸਾਲ ਦੇਸ਼ ਦੀਆਂ 11 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਰਸਾਲੇ ਫੋਰਬਜ਼ ਦੀ ਇਸ ਸੂਚੀ ਵਿਚ ਸਭ ਤੋਂ ਵੱਧ ਕੰਪਨੀਆਂ ਦੇ ਮਾਮਲੇ ਵਿਚ ਭਾਰਤ ਦਾ ਨਾਂਅ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਰਿਹਾ। ਬੀਤੇ ਸਾਲ ਦੇਸ਼ ਦੀਆਂ 7 ਕੰਪਨੀਆਂ ਇਸ ਸੂਚੀ ਵਿਚ ਸ਼ਾਮਲ ਕੀਤੀਆਂ ਗਈਆਂ ਸਨ। ਸੂਚੀ ਵਿਚ ਇਸ ਸਾਲ ਆਈਟੀ ਖੇਤਰ ਦੀਆਂ ਮੁੱਖ ਕੰਪਨੀਆਂ ਐਚਸੀਐਲ ਅਤੇ ਟਾਟਾ ਕੰਸਲਟੈਂਸੀ ਦੀ ਵਾਪਸੀ ਹੋਈ ਹੈ। ਓਥੇ ਹੀ ਫਾਰਮਾ ਖੇਤਰ ਦੀ ਇਕ ਕੰਪਨੀ ਸਨ ਫਾਰਮਾਸਿਊਟੀਕਲਜ਼ ਨੇ ਵੀ ਸੂਚੀ ਵਿਟ ਥਾਂ ਬਣਾਈ ਹੈ। ਟਾਟਾ ਕੰਸਲਟੈਂਸੀ ਨੂੰ ਸੂਚੀ ਵਿਚ ਚੌਥਾ, ਆਈਟੀਸੀ ਨੂੰ ਪੰਜਵਾਂ, ਐਚਡੀਐਫਸੀ ਬੈਂਕ ਨੂੰ ਛੇਵਾਂ, ਭਾਰਤੀ ਏਅਰਟੈਲ ਨੂੰ ਨੌਵਾਂ, ਟਾਟਾ ਮੋਟਰਜ਼ ਨੂੰ ਸੋਲਵਾਂ, ਸਨਫਾਰਮਾ ਨੂੰ ਅਠਾਰਵਾਂ, ਬਜਾਜ ਆਟੋ ਨੂੰ ਸਤਾਈਵਾਂ ਸਥਾਨ ਮਿਲਿਆ ਹੈ। ਸੂਚੀ ਵਿਚ ਸ਼ਾਮਲ ਹੋਰ ਭਾਰਤੀ ਕੰਪਨੀਆਂ ਕੋਟਕ ਮਹਿੰਦਰਾ ਬੈਂਕ, ਐਚਸੀਐਲ ਟੈਕਨਾਲੌਜੀਜ਼, ਟਾਈਟਨ ਇੰਡਸਟ੫ੀਜ਼ ਅਤੇ ਏਸ਼ੀਅਨ ਪੇਂਟਸ(41) ਹਨ। ਚੀਨ 23 ਕੰਪਨੀਆਂ ਨਾਲ ਇਕ ਵਾਰ ਮੁੜ ਅੱਵਲ ਰਿਹਾ। ਮਲੇਸ਼ੀਆ, ਜਾਪਾਨ, ਫਿਲਪੀਨਜ਼ ਅਤੇ ਸਿੰਗਾਪੁਰ ਦੀ 1-1 ਕੰਪਨੀ ਇਸ ਸਾਲ ਇਸ ਸੂਚੀ ਵਿਚ ਜਗ੍ਹਾ ਬਣੀ ਸਕੀ। ਇਸ ਸਾਲ ਦੱਖਣੀ ਕੋਰੀਆ ਦੀਆਂ ਸਿਰਫ 4 ਕੰਪਨੀਆਂ ਹੀ ਸੂਚੀ ਵਿਚ ਸਾਮਲ ਹੋ ਸਕੀਆਂ ਜਦਕਿ ਬੀਤੇ ਸਾਲ ਉੱਥੋਂ ਦੀਆਂ 8 ਕੰਪਨੀਆਂ ਦੇ ਨਾਂਅ ਦਰਜ ਹੋਏ ਸਨ। ਫੋਰਬਜ਼ ਨੇ ਕਿਹਾ ਹੈ ਕਿ ਅਰਥਚਾਰੇ ਵਿਚ ਸੁਸਤੀ ਕਾਰਨ ਦਿੱਗਜ਼ ਕੰਪਨੀਆਂ ਦੀ ਇਸ ਸੂਚੀ ਤੋਂ ਕਮਜ਼ੋਰ ਪ੍ਰਦਰਸ਼ਨ ਕਰਨ ਵਾਲੀਆਂ ਕੰਪਨੀਆਂ ਬਾਹਰ ਹੋ ਗਈਆਂ ਹਨ। ਸੂਚੀ ਵਿਚ ਇਸ ਸਾਲ 15 ਨਵੀਆਂ ਕੰਪਨੀਆਂ ਸ਼ਾਮਲ ਹੋਈਆਂ। ਜਦਕਿ 10 ਕੰਪਨੀਆਂ ਦੀ ਮੜ ਵਾਪਸੀ ਹੋਈ ਹੈ। ਆਸਟ੍ਰੇਲੀਆ ਦੀ ਵੇਸਫਾਰਮਰਜ਼, ਭਾਰਤ ਦੀ ਮਹਿੰਦਰਾ ਐਂਡ ਮਹਿੰਦਰਾ ਅਤੇ ਤਾਈਵਾਨ ਦੀ ਐਚਟੀਸੀ ਇਸ ਸਾਲ ਦੀ ਸੂਚੀ ਵਿਚ ਸਥਾਨ ਨਹੀਂ ਬਣਾ ਸਕੀਆਂ। ਜਦਕਿ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਕੰਪਨੀਆਂ ਨੂੰ ਸੂਚੀ ਵਿਚ ਜਗ੍ਹਾ ਮਿਲ ਰਹੀ ਸੀ।

मोबाइल पर ताजा खबरें, फोटो, वीडियो व लाइव स्कोर देखने के लिए जाएं m.jagran.com पर