ਮੈਲਬੌਰਨ (ਏਜੰਸੀ) : ਜੇ ਭਾਰਤੀ ਅੰਬ ਆਸਟ੫ੇਲੀਆ ਦੇ ਜੈਵਿਕ ਸੁਰੱਖਿਆ ਮਾਪਦੰਡਾਂ 'ਤੇ ਖਰੇ ਉਤਰਦੇ ਹਨ ਤਾਂ ਭਾਰਤ ਪਹਿਲੀ ਵਾਰ ਆਸਟ੫ੇਲੀਆ ਨੂੰ ਅੰਬਾਂ ਦੀ ਬਰਾਮਦ ਕਰ ਸਕਦਾ ਹੈ। ਇਸ ਬਰਾਮਦ ਦੀ ਸੰਭਾਵਨਾ ਦੋਵੇਂ ਦੇਸ਼ਾਂ ਵਿਚਾਲੇ ਪੋ੍ਰਟੋਕਾਲ ਨੂੰ ਸੋਧੇ ਜਾਣ ਤੋਂ ਬਾਅਦ ਬਣੀ ਹੈ ਤਾਂ ਕਿ ਭਾਰਤੀ ਅੰਬਾਂ ਨੂੰ ਆਸਟ੫ੇਲੀਆਈ ਬਾਜ਼ਾਰ 'ਚ ਪੁੱਜਣ ਦਾ ਮੌਕਾ ਮਿਲ ਸਕੇ। ਆਸਟ੫ੇਲੀਆਈ ਮੈਂਗੋ ਸਨਅਤ ਐਸੋਸੀਏਸ਼ਨ ਦੇ ਰਾਬਰਟ ਗ੍ਰੇ ਨੇ ਕਿਹਾ ਕਿ ਭਾਰਤੀ ਅੰਬਾਂ ਨੂੰ ਆਸਟ੫ੇਲੀਆਈ ਅੰਬਾਂ ਦਾ ਮੌਸਮ ਨਿਕਣ ਜਾਣ ਤੋਂ ਬਾਅਦ ਵੇਚਿਆ ਜਾਵੇਗਾ। ਆਸਟ੫ੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਗ੍ਰੇ ਨੇ ਕਿਹਾ, 'ਕੌਮਾਂਤਰੀ ਵਪਾਰ 'ਚ ਭਾਈਵਾਲ ਵੱਲੋਂ ਜੇ ਅਸੀਂ ਆਸਟ੫ੇਲੀਆਈ ਅੰਬਾਂ ਦੀ ਬਰਾਮਦ ਲਈ ਵਿਸ਼ਵ ਦੇ ਹੋਰ ਦੇਸ਼ਾਂ 'ਚ ਜਾਣਾ ਚਾਹੁੰਦੇ ਹਨ ਤਾਂ ਸਾਡਾ ਕਦਮ ਇਹ ਹੈ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਫਲ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਕੀਟਨਾਸ਼ਕ ਅਤੇ ਬਿਮਾਰੀ ਨੂੰ ਲੈ ਕੇ ਇਥੇ ਤਾਂ ਨਹੀਂ ਆ ਰਹੇ ਉਦੋਂ ਅਸੀਂ ਦੂਜੇ ਦੇਸ਼ਾਂ ਨੂੰ ਆਪਣੇ ਬਾਜ਼ਾਰਾਂ 'ਚ ਆਉਣ ਦੀ ਆਗਿਆ ਦੇ ਸਕਦੇ ਹਨ।' ਪਿਛਲੇ ਸਾਲਾਂ 'ਚ ਮੈਕਸੀਕੋ, ਫਿਲਪੀਨ ਅਤੇ ਪਾਕਿਸਤਾਨ ਨੇ ਆਪਣੇ ਅੰਬ ਆਸਟ੫ੇਲੀਆ ਭੇਜੇ ਹਨ।

ਗ੍ਰੇ ਨੇ ਕਿਹਾਕਿ ਭਾਰਤ ਨੇ ਅਮਰੀਕਾ ਨੂੰ ਵੀ ਅੰਬਾਂ ਦੀ ਬਰਾਮਦ ਸ਼ੁਰੂ ਕੀਤੀ ਹੈ ਪਰ ਇਹ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਆਸਟ੫ੇਲੀਆ 'ਚ ਇਹ ਕਿੰਨੀ ਮਾਤਰਾ 'ਚ ਆਉਂਦੇ ਹਨ। ਉਨ੍ਹਾਂ ਨੇ ਕਿਹਾ, 'ਭਾਰਤ ਇਕ ਬਹੁਤ ਵੱਡਾ ਅੰਬ ਉਤਪਾਦਕ ਦੇਸ਼ ਹੈ। ਉਨ੍ਹਾਂ ਦਾ ਅੰਬ ਬਰਾਮਦ ਕਾਰੋਬਾਰ ਸਾਡੀ ਤਰ੍ਹਾਂ ਹੀ ਹੈ। ਭਾਰਤ ਅਜਿਹੇ ਬਾਜ਼ਾਰਾਂ ਨੂੰ ਟੀਚਾ ਬਣਾਏਗਾ ਜਿਥੇ ਉਹ ਉੱਚ ਮੁੱਲ ਵਾਲੇ ਉਤਪਾਦਾਂ ਨੂੰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਵੇਚ ਸਕੇ।' ਇਸ ਰਿਪੋਰਟ 'ਚ ਕੇਬੀ ਬਰਾਮਦਕਾਰ ਦੇ ਮੁੱਖ ਕਾਰਜਕਾਰੀ ਕੌਸ਼ਲ ਖਾਖਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਸਟ੫ੇਲੀਆ ਨੂੰ ਸਾਰੀ ਬਰਾਮਦ ਹਵਾਈ ਮਾਰਗ ਨਾਲ ਕੀਤੀ ਜਾਵੇਗੀ। ਸ਼ੁਰੁੂ 'ਚ ਉਨ੍ਹਾਂ ਦੀ ਕੰਪਨੀ ਦਾ ਧਿਆਨ ਅਲਫਾਂਸੋ ਅਤੇ ਕੇਸਰ ਦੀ ਕਿਸਮ ਨੂੰ ਬਰਾਮਦ ਕਰਨ 'ਤੇ ਹੋਵੇਗੀ।

ਖਾਖਰ ਨੇ ਕਿਹਾ, 'ਅਲਫਾਂਸੋ ਭੇਜਣਾ ਥੋੜ੍ਹਾ ਅੌਖਾ ਹੈ ਪਰ ਇਹ ਸਹੀ ਰਹਿੰਦਾ ਹੈ ਅਤੇ ਭਾਰਤ ਦੀਆਂ ਸਰਬੋਤਮ ਕਿਸਮਾਂ ਵਿਚੋਂ ਇਕ ਹੈ। ਉਥੇ ਕੇਸਰ ਕਾਰੋਬਾਰੀ ਤੌਰ 'ਤੇ ਸਭ ਤੋਂ ਸਫਲ ਕਿਸਮ ਹੈ ਕਿਉਂਕਿ ਇਸ ਦੀ ਕੀਮਤ ਕਾਫੀ ਚੰਗੀ ਹੈ, ਸੁਆਦ ਚੰਗਾ ਹੈ ਅਤੇ ਇਸ ਨੂੰ ਭੇਜਣਾ ਵੀ ਸੌਖਾ ਹੈ।' ਭਾਰਤ 'ਚ ਅੰਬ ਦਾ ਮੌਸਮ ਮਾਰਚ ਤੋਂ ਜੁਲਾਈ ਦੇ ਅੰਤ ਤਕ ਹੁੰਦਾ ਹੈ। ਮੌਜੂਦਾ ਵਿੱਤੀ ਵਰ੍ਹੇ 'ਚ ਭਾਰਤ ਤੋਂ ਆਮ ਦੀ ਬਰਾਮਦ 50,000 ਟਨ ਦੇ ਅੰਕੜੇ ਨੂੰ ਪਾਰ ਕਰਨ ਦਾ ਅੰਦਾਜ਼ਾ ਹੈ।