ਕੋਲਕਾਤਾ (ਏਜੰਸੀ) : ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਵਿਸ਼ੇਸ਼ ਉਪਜ ਆਮਰਪਾਲੀ ਅੰਬ ਦੇ ਗੁਣ ਦੇ ਗਾਹਕ ਹੁਣ ਦੁਬਈ, ਹਾਂਗਕਾਂਗ ਅਤੇ ਮਲੇਸ਼ੀਆ 'ਚ ਰਹਿਣੇ ਵਾਲੇ ਵੀ ਹੋ ਗਏ ਹਨ। ਸੂਬੇ ਦੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬਾਂਕੁਰਾ ਦੇ ਅੰਬ ਉਤਪਾਦਕਾਂ ਨੂੰ ਇਸ ਮੌਸਮ 'ਚ ਦੁਬਈ ਤੋਂ ਅੱਠ ਟਨ ਆਮਰਪਾਲੀ ਆਮ ਬਰਾਮਦ ਦਾ ਆਰਡਰ ਮਿਲਿਆ ਹੈ। ਵਿਭਾਗ ਦੇ ਅਧਿਕਾਰੀ ਸੰਜੇ ਸੈਨਗੁਪਤਾ ਨੇ ਕਿਹਾ, 'ਉਤਪਾਦਕਾਂ ਨੇ ਖੇਤੀ ਤੇ ਪ੍ਰੋਸੈਸਿੰਗ ਖ਼ੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਨਾਲ ਗੁਣਵੱਤਾ ਪ੍ਰੀਖਣ ਰਿਪੋਰਟ ਮਿਲਣ ਤੋਂ ਬਾਅਦ ਇਨ੍ਹਾਂ ਦੀ ਬਰਾਮਦ ਸ਼ੁਰੂ ਕਰ ਦਿੱਤੀ ਹੈ।' ਉਨ੍ਹਾਂ ਨੇ ਕਿਹਾ ਕਿ ਇਸ ਸੁਆਦਲੇ ਅੰਬ ਦੀ ਲੋਕਪਿ੍ਰਅਤਾ ਵਧਦੀ ਜਾ ਰਹੀ ਹੈ। ਹੁਣ ਤਕ ਸੂਬੇ ਦੇ ਸਿਰਫ ਮਾਲਦਾ ਅਤੇ ਮੁਰਸ਼ੀਦਾਬਾਦ ਦੇ ਅੰਬ ਲੋਕਪਿ੍ਰਆ ਸਨ। ਅਧਿਕਾਰੀਆਂ ਨੇ ਕਿਹਾ, 'ਹੁਣ ਅਸੀਂ ਬਾਂਕੁਰਾ ਨੂੰ ਅੰਬ ਦੀ ਦੁਨੀਆ 'ਚ ਬ੍ਰਾਂਡ ਦੇ ਤੌਰ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਥੋਂ ਦੀ ਲਾਲ ਲੈਟੇਰਾਈਟ ਮਿੱਟੀ ਇਕ ਵਿਸ਼ੇਸ਼ ਕਿਸਮ ਦਾ ਸੁਆਦ ਪੈਦਾ ਕਰਦੀ ਹੈ।' ਸੈਨਗੁਪਤਾ ਨੇ ਕਿਹਾ ਕਿ ਹਾਂਗਕਾਂਗ ਅਤੇ ਮਲੇਸ਼ੀਆ ਤੋਂ ਵੀ ਇਸ ਬਾਰੇ 'ਚ ਸੂਚਨਾ ਮੰਗੀ ਗਈ ਹੈ। ਉਥੇ ਅਗਲੇ ਸਾਲ ਇਸ ਦੀ ਬਰਾਮਦ ਹੋਵੇਗੀ।