ਨਵੀਂ ਦਿੱਲੀ : India vs West Indies Test Series : ਭਾਰਤੀ ਇੰਡੀਆ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ 'ਤੇ ਹੈ। ਕੈਰੇਬਿਆਈ ਦੀ ਧਰਤੀ 'ਤੇ ਟੀਮ ਇੰਡੀਆ ਨੇ ਮੇਜ਼ਬਾਨ ਟੀਮ ਨੂੰ ਟੀ-20 ਤੇ ਵਨਡੇਅ ਸੀਰੀਜ਼ 'ਚ ਕਲੀਨ ਸਵੀਪ ਕਰ ਦਿੱਤਾ ਹੈ। ਹੁਣ ਦੋਵਾਂ ਟੀਮਾਂ 22 ਅਗਸਤ ਮਤਲਬ ਅੱਜ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਭਿੜਨ ਵਾਲੀ ਹੈ। ਇਸ ਮੁਕਾਬਲੇ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਖੂਬ ਮਸਤੀ ਕੀਤੀ ਹੈ।

ਇਸ ਤਹਿਤ 'ਚ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬੁਮਰਾਹ ਤੇ ਕੋਹਲੀ ਦੇ ਸਿਕਸ ਪੈਕ ਐਬਸ ਦੇਖੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਵੀ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ ਇਕ ਫੋਟੋੇ ਸ਼ੇਅਰ ਕੀਤੀ ਸੀ। ਉਸ ਤਸਵੀਰ 'ਚ ਵੀ ਕੋਈ ਖਿਡਾਰੀ ਨਹਾਉਂਦੇ ਹੋਏ ਨਜ਼ਰ ਆਏ।


ਹੁਣ ਜੋ ਫੋਟੋ ਜਸਪ੍ਰੀਤ ਬੁਮਰਾਹ ਨੇ ਸ਼ੇਅਰ ਕੀਤੀ ਹੈ ਉਸ 'ਤੇ ਭਾਰਤੀ ਟੀਮ ਦੇ ਸਾਬਕਾ ਮਿਡਲ ਆਰਡਰ ਬੈਟਸਮੈਨ ਯੁਵਰਾਜ ਸਿੰਘ ਨੇ ਇਕ ਕੁਮੈਂਟ ਕੀਤਾ ਹੈ ਜੋ ਹਰ ਕਿਸੇ ਲਈ ਇਕ ਪ੍ਰੇਰਨਾਦਾਇਕ ਹੈ। ਦਰਅਸਲ, ਯੁਵਰਾਜ ਸਿੰਘ ਨੇ ਜਸਪ੍ਰੀਤ ਬੁਮਰਾਹ ਤੇ ਵਿਰਾਟ ਕੋਹਲੀ ਦੀ ਫੋਟੋ 'ਤੇ ਲਿਖਿਆ ਹੈ , 'ਚੰਗਾ, ਫਿਟਨੈੱਸ ਆਇਡਲ'

ਯੁਵਰਾਜ ਸਿੰਘ ਨੇ ਆਪਣੇ ਇਸ ਕੁਮੈਂਟ 'ਚ ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕੀਤਾ ਹੈ ਜੋ ਕ੍ਰਿਕਟਰ ਬਣਨਾ ਚਾਹੁੰਦੇ ਹਨ ਪਰ ਆਪਣੇ ਸਰੀਰ 'ਤੇ ਮਿਹਨਤ ਨਹੀਂ ਕਰਨਾ ਚਾਹੁੰਦੇ।ਇਹ ਸਿਰਫ ਕ੍ਰਿਕਟਰ ਹੀ ਨਹੀਂ ਸਗੋਂ ਹਰ ਕਿਸੇ ਲਈ ਚੰਗਾ ਹੈ ਕਿ ਉਸ ਨੂੰ ਕਸਰੱਤ ਕਰਨੀ ਚਾਹੀਦੀ ਹੈ।

Posted By: Jaskamal