ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ 'ਚ ਦਿੱਲੀ ਯੂਨੀਵਰਸਿਟੀ (Delhi University) ਤਹਿਤ ਆਉਣ ਵਾਲੀ ਮਸ਼ਹੂਰ ਸੰਸਥਾ ਸ਼੍ਰੀਰਾਮ ਕਾਲਜ ਆਫ ਕਾਮਰਸ (Shri Ram College of Commerce) ਦੇ ਗਲਰਜ਼ ਹੋਸਟਲ ਤੋਂ ਵਾਰ-ਵਾਰ ਕੀਮਤੀ ਸਾਮਾਨ ਸਮੇਤ ਨਗਦੀ, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਗਾਇਬ ਹੋਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਅਸਲ ਵਿਚ ਜਾਂਚ-ਪੜਤਾਲ ਤੋਂ ਬਾਅਦ ਦਿੱਲੀ ਪੁਲਿਸ (Delhi Police) ਨੇ ਵੇਖਿਆ ਕਿ ਔਰਤ ਦੇ ਭੇਸ 'ਚ ਇਕ ਪੁਰਸ਼ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਖੰਗਾਲੇ ਗਏ ਤਾਂ ਹੈਰਾਨਕੁੰਨ ਜਾਣਕਾਰੀ ਸਾਹਮਣੇ ਆਈ। ਸੀਸੀਟੀਵੀ ਫੁਟੇਜ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਸਾਹਮਣੇ ਆਇਆ ਜਿਹੜਾ ਔਰਤ ਦੇ ਕੱਪੜਿਆਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਚੋਰੀ ਦੇ ਡੈਬਿਟ ਕਾਰਡ ਤੋਂ ਉਸ ਨੇ 70 ਹਜ਼ਾਰ ਰੁਪਏ ਦੀ ਖ਼ਰੀਦਦਾਰੀ ਵੀ ਕਰ ਲਈ ਹੈ। ਹੋਸਟਲ 'ਚ ਰਹਿਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮੁਲਜ਼ਮ ਸ਼ਖ਼ਸ ਨੇ ਡੈਬਿਟ ਕਾਰਡਾਂ ਤੋਂ 50,000 ਦੇ ਲੈਣ-ਦੇਣ ਕੀਤੇ ਅਤੇ ਕਮਰਿਆਂ ਤੋਂ 3,000 ਰੁਪਏ ਨਕਦੀ ਵੀ ਚੋਰੀ ਕੀਤੀ। ਗਲਜ਼ ਹੋਟਲ 'ਚ ਨਕਦੀ ਅਤੇ ਕ੍ਰੈਡਿਟ-ਡੈਬਿਟ ਕਾਰਡਾਂ ਦੀ ਲਗਾਤਾਰ ਹੋ ਰਹੀ ਚੋਰੀ ਤਹਿਤ ਵਿਦਿਆਰਥੀਆਂ 'ਚ ਖ਼ਾਸਾ ਰੋਸ ਸੀ। ਸ਼ੁਰੂ 'ਚ ਵਿਦਿਆਰਥੀਆਂ ਨੇ ਨਕਦੀ ਅਤੇ ਕ੍ਰੈਡਿਟ ਕਾਰਡ ਗੁਆਚਣ ਦਾ ਅੰਦਾਜ਼ਾ ਲਗਾਇਆ ਪਰ ਕਈ ਵਿਦਿਆਰਥੀਆਂ ਨਾਲ ਅਜਿਹੀ ਵਾਰਦਾਤ ਹੋਈ ਤਾਂ ਉਨ੍ਹਾਂ ਇਸ ਬਾਰੇ ਮੌਰਿਸ ਨਗਰ ਥਾਣੇ 'ਚ ਮਾਮਲਾ ਦਰਜ ਕਵਰਾਇਆ।

DUSU ਚੋਣਾਂ ਦੌਰਾਨ ਹੋਈ ਵਾਰਦਾਤ

ਜਾਣਕਾਰੀ ਮੁਤਾਬਿਕ 12 ਸਤੰਬਰ ਨੂੰ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (Delhi University Student Union) ਦੀਆਂ ਚੋਣਾਂ ਸੀ। ਚੋਰੀ ਦੀ ਵਾਰਦਾਤ ਦੁਪਹਿਰੋਂ ਬਾਅਦ ਹੋਈ, ਜਦੋਂ ਵਿਦਿਆਰਥਣਾਂ ਮੈੱਸ 'ਚ ਖਾਣਾ-ਖਾਣ ਗਈਆਂ ਸੀ ਕਿਉਂਕਿ ਮੈੱਸ -12 ਵਜੇ ਦੇ ਵਿਚਕਾਰ ਹੀ ਖੁੱਲ੍ਹਦਾ ਹੈ।

Posted By: Seema Anand