ਜੇਐੱਨਐੱਨ (ਭਰਤਪੁਰ) : ਕੋਰੋਨਾ ਵਾਇਰਸ : ਮੌਜੂਦਾ ਤਿੰਨ ਜਾਂ ਚਾਰ ਪੀੜ੍ਹੀਆਂ ਤੋਂ ਅਜਿਹੀ ਤ੍ਰਾਸਦੀ ਕਦੇ ਨਹੀਂ ਦੇਖੀ ਹੋਵੇਗੀ, ਜੋ ਇਸ ਸਮੇਂ ਕੋਰੋਨਾ ਪੂਰੀ ਦੁਨੀਆ ਨੂੰ ਦਿਖਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਦੇਸ਼ ਭਰ 'ਚ ਲਾਕਡਾਊਨ ਹੈ ਅਤੇ ਕੁਝ ਲੋਕ ਇਸ 'ਚ ਸਹਿਯੋਗ ਵੀ ਕਰ ਰਹੇ ਹਨ। ਲਾਕਡਾਊਨ ਦੌਰਾਨ ਵੈਸੇ ਤਾਂ ਜ਼ਰੂਰੀ ਦੇ ਸਾਮਾਨ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ ਪਰ ਬਹੁਤ ਸਾਰੇ ਪਰਿਵਾਰਾਂ 'ਚ ਜਿਥੇ ਸਿਰਫ਼ ਬਜ਼ੁਰਗ ਅਤੇ ਔਰਤਾਂ ਹੀ ਹਨ ਉਥੇ ਘਰ ਤਕ ਰਾਸ਼ਨ, ਦੁੱਧ, ਦਵਾਈ ਵਰਗੀਆਂ ਚੀਜ਼ਾਂ ਆਖ਼ਰ ਕਿਵੇਂ ਪਹੁੰਚ ਪਾਉਣਗੀਆਂ? ਇਸੀ ਸਵਾਲ ਦੇ ਜਵਾਬ 'ਚ ਰਾਜਸਥਾਨ ਦੇ ਭਰਤਪੁਰ ਨੇੜੇ ਬਿਆਨਾ ਕਸਬੇ ਦੇ ਨੌਜਵਾਨਾਂ ਨੇ ਚੰਗੀ ਪਹਿਲ ਕੀਤੀ ਹੈ। ਇਹ ਸਿਰਫ਼ ਭਾਰਤ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਮਿਸਾਲ ਹੈ।

ਸੋਸ਼ਲ ਮੀਡੀਆ 'ਤੇ ਬਿਆਨਾ ਦੇ ਇਕ ਫੇਸਬੁੱਕ ਪੇਜ 'ਤੇ 23 ਮਾਰਚ 2020 ਨੂੰ ਜਨਤਾ ਕਰਫਿਊ ਤੋਂ ਬਾਅਦ ਇਕ ਯੂਜ਼ਰ ਪੁਸ਼ਪਿੰਦਰ ਬੈਂਸਲਾ ਨੇ ਇਕ ਮੈਸੇਜ ਪੋਸਟ ਕੀਤਾ। ਸੰਦੇਸ਼ ਇਹ ਸੀ — 'ਮੇਰਾ ਨਾਮ ਪੁਸ਼ਪਿੰਦਰ ਬੈਂਸਲਾ ਹੈ, ਮੇਰਾ ਮੋਬਾਈਲ ਨੰਬਰ ਇਹ ਹੈ ਅਤੇ ਕੋਈ ਵੀ ਜ਼ਰੂਰਤਮੰਦ ਚੀਜ਼ ਚਾਹੀਦੀ ਹੋਵੇ ਤਾਂ ਮੈਨੂੰ ਫੋਨ ਕਰੇ, ਮੈਂ ਇਸ ਇਲਾਕੇ 'ਚ ਰਹਿੰਦਾ ਹਾਂ।' ਇਸ ਸੰਦੇਸ਼ ਦਾ ਅਸਰ ਇਹ ਹੋਇਆ ਕਿ ਲਾਕਡਾਊਨ ਦੌਰਾਨ ਪਰੇਸ਼ਾਨ ਲੋਕਾਂ ਦੇ ਪੁਸ਼ਪਿੰਦਰ ਬੈਂਸਲਾ ਨੂੰ ਫੋਨ ਆਉਣ ਲੱਗੇ। ਇਹ ਨੌਜਵਾਨ ਲੋਕਾਂ ਦੀ ਲਿਸਟ ਅਨੁਸਾਰ ਬਾਜ਼ਾਰ ਤੋਂ ਜ਼ਰੂਰੀ ਸਾਮਾਨ ਖ਼ਰੀਦ ਕੇ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਲੱਗੇ। ਜਦੋਂ ਉਨ੍ਹਾਂ ਨੇ ਇਸ ਸੋਸ਼ਲ ਵਰਕ ਦੀ ਫੋਟੋ ਸੋਸ਼ਲ ਮੀਡੀਆ 'ਤੇ ਪਾਈ ਤਾਂ ਦੇਖਦੇ ਹੀ ਦੇਖਦੇ ਕੁਝ ਘੰਟਿਆਂ 'ਚ ਦਸ ਵਾਲੰਟੀਅਰ ਇਸ ਮੁਹਿੰਮ 'ਚ ਸ਼ਾਮਲ ਹੋ ਗਏ। 25 ਮਾਰਚ ਦੀ ਸ਼ਾਮ ਤਕ 70 ਵਾਲੰਟੀਅਰ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਤੇ ਇਸ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸੰਵਾਦ 4 ਯੂ ਪੇਜ਼ ਦੇ 75 ਹਜ਼ਾਰ ਫੋਲੋਅਰ ਹਨ। ਇਸ ਨੂੰ ਬਿਆਨ ਕਸਬੇ ਦੇ ਰਾਜੀਵ ਸ਼ਰਮਾ ਚਲਾ ਰਹੇ ਹਨ। ਰਾਜੀਵ ਨੇ ਜਾਗਰਣ ਡਾਟ ਕਾਮ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਵੀ ਨੌਜਵਾਨਾਂ ਦੀ ਇਸ ਪਹਿਲ ਨੂੰ ਸਰਾਹਿਆ ਹੈ। ਵਾਲੰਟੀਅਰਸ ਆਪਣੀ ਸੁਰੱਖਿਆ ਦਾ ਵੀ ਖ਼ਿਆਲ ਰੱਖ ਰਹੇ ਹਨ। ਉਹ ਸੈਨੇਟਾਈਜ਼ੇਸ਼ਨ ਤੋਂ ਲੈ ਕੇ ਮਾਸਕ ਤਕ ਸਾਰੇ ਸਾਵਧਾਨੀ ਵਰਤ ਰਹੇ ਹਨ। ਲੋਕਾਂ ਦੀ ਡਿਮਾਂਡ ਅਨੁਸਾਰ ਉਹ ਪ੍ਰਚੂਨ ਅਤੇ ਦਵਾਈ ਦੀ ਦੁਕਾਨ ਤੋਂ ਜ਼ਰੂਰਤ ਦਾ ਸਾਮਾਨ ਲੈ ਕੇ ਘਰਾਂ ਤਕ ਪਹੁੰਚਾ ਰਹੇ ਹਨ। ਸਾਮਾਨ ਦੀ ਉਹੀ ਕੀਮਤ ਵਸੂਲੀ ਜਾ ਰਹੀ ਹੈ, ਜਿਸ 'ਚ ਖਰੀਦਿਆ ਗਿਆ।

ਇਸ ਕੰਮ 'ਚ ਘਰ ਤਕ ਪਹੁੰਚਾਉਣ 'ਚ ਲੱਗਣ ਵਾਲਾ ਪੈਟਰੋਲ ਦਾ ਖ਼ਰਚਾ ਵਾਲੰਟੀਅਰਸ ਖੁਦ ਚੁੱਕ ਰਹੇ ਹਨ। ਰਾਜੀਵ ਨੂੰ ਇਲਾਕੇ ਦੇ ਡੀਐੱਸਪੀ ਖੀਂਵਸਿੰਘ ਰਾਠੌਰ ਨੇ ਭਰੋਸਾ ਦਿਵਾਇਆ ਕਿ ਵਾਲੰਟੀਅਰਜ਼ ਨੂੰ ਕਿਤੇ ਵੀ ਰੋਕਿਆ ਨਹੀਂ ਜਾਵੇਗਾ, ਜ਼ਰੂਰਤ ਪੈਣ 'ਤੇ ਉਨ੍ਹਾਂ ਲਈ ਪਾਸ ਵੀ ਜਾਰੀ ਕਰ ਦਿੱਤੇ ਜਾਣਗੇ। ਇਸ ਮੁਹਿੰਮ ਦਾ ਆਈਡਿਆ ਕ੍ਰਿਏਟ ਕਰਨ ਵਾਲੇ ਪੁਸ਼ਪਿੰਦਰ ਬੈਂਸਲਾ ਦੱਸਦੇ ਹਨ ਕਿ ਪਹਿਲਾਂ-ਪਹਿਲਾਂ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਸੰਦੇਸ਼ ਦੇਖ ਕੇ ਲੋਕਾਂ ਨੇ ਮਜ਼ਾਕ ਵੀ ਉਡਾਇਆ ਪਰ ਉਨ੍ਹਾਂ ਦੀ ਟੀਮ ਨੇ ਸ਼ਾਂਤੀ ਨਾਲ ਸਿਰਫ਼ ਜ਼ਰੂਰੀ ਚੀਜ਼ਾਂ ਹੀ ਸਪਲਾਈ ਕਰਨ ਦੀ ਗੱਲ ਕਹੀ।

Posted By: Rajnish Kaur