ਜੇਐੱਨਐੱਨ, ਰਾਂਚੀ : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਤੋਂ ਬੇਹਦ ਹੈਰਾਨ ਕਰਨ ਵਾਲਾ ਵਾਕਿਆ ਸਾਹਮਣੇ ਆਇਆ ਹੈ। ਇੱਥੇ ਆਪਣੀ ਹੀ ਬੇਟੀ ਦੀ ਘਿਨਾਉਣੀ ਕਰਤੂਤ ਕਾਰਨ ਸ਼ਮਸਾਰ ਇਕ ਪਿਤਾ ਨੇ ਜਿਉਂਦੇ ਜੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸ਼ਮਸ਼ਾਨ ਘਾਟ 'ਚ ਪੂਰੀ ਰੀਤੀ-ਰਿਵਾਜ ਦੇ ਨਾਲ ਧੀ ਦਾ ਪੁਤਲਾ ਬਣਾ ਕੇ ਪਹਿਲਾਂ ਉਸ ਦੀ ਚਿਤਾ ਸਜਾਈ। ਫਿਰ ਅਗਨੀ ਦੇ ਕੇ ਉਸ ਨੂੰ ਪੰਜ ਤੱਤਾਂ 'ਚ ਵਿਲੀਨ ਕੀਤਾ ਗਿਆ। ਅੰਤਿਮ ਸੰਸਕਾਰ ਦੀ ਰਸਮ ਅਦਾਇਕੀ 'ਚ ਲੜਕੀ ਦੇ ਸਾਰੇ ਪਰਿਵਾਰਕ ਮੈਂਬਰ ਮੌਜੂਦ ਰਹੇ। ਇਹ ਮਾਮਲਾ ਪ੍ਰੇਮ ਪ੍ਰਸੰਗ ਨਾਲ ਜੁੜਿਆ ਹੈ। ਲੜਕੀ ਨੇ ਘਰੋਂ ਭੱਜ ਕੇ ਆਪਣੀ ਹੀ ਚਚੇਰੇ ਭਰਾ ਨਾਲ ਵਿਆਹ ਕਰ ਲਿਆ। ਇਸ ਤੋਂ ਬਾਅਦ ਪੂਰੇ ਪਿੰਡ ਵਿਚ ਪਰਿਵਾਰ ਦੀ ਇੱਜ਼ਤ ਨੀਲਾਮ ਹੋ ਗਈ।

ਰਾਮਗੜ੍ਹ ਜ਼ਿਲ੍ਹੇ ਦੇ ਰਜੱਪਾ ਥਾਣੇ ਦੇ ਚਿਤਰਪੁਰ ਪ੍ਰਖੰਡ 'ਚ ਹੋਈ ਇਸ ਹੈਰਾਨ ਕਰਨ ਵਾਲੀ ਘਟਨਾ ਨਾਲ ਪਿੰਡ-ਜੇਵਾਰ ਸੰਨ ਹੈ। ਇੱਥੇ ਆਪਣੀ ਹੀ ਬੇਟੀ ਦੀ ਘਿਨਾਉਣੀ ਕਰਤੂਤ ਕਾਰਨ ਸ਼ਰਮਸਾਰ ਇਕ ਪਰਿਵਾਰ ਨੇ ਜਿਉਂਦੇ ਜੀਅ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਪੂਰੇ ਘਟਨਾ ਕ੍ਰਮ ਦੀ ਚਰਚਾ ਪੂਰੇ ਇਲਾਕੇ 'ਚ ਹੋ ਰਹੀ ਹੈ। ਇੱਥੇ ਲੜਕੀ ਨੇ ਭੱਜ ਕੇ ਆਪਣੇ ਹੀ ਚਾਚੇ ਦੇ ਮੁੰਡੇ ਨਾਲ ਵਿਆਹ ਕਰ ਲਿਆ। ਇਸ ਲੜਕੀ ਦਾ ਵਿਆਹ ਤੈਅ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਉਸ ਦਾ ਤਿਲਕ ਸਮਾਗਮ ਹੋਣ ਵਾਲਾ ਸੀ। ਚਚੇਰੇ ਭੈਣ-ਭਰਾ ਦੇ ਵਿਆਹ ਦੀ ਪੂਰੇ ਇਲਾਕੇ 'ਚ ਚਰਚਾ ਹੋ ਰਹੀ ਹੈ।

Posted By: Seema Anand