National news ਜੇਐੱਨਐੱਨ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਸਾਲ ‘ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਗਪਗ 80 ਕਰੋੜ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਇਸ ਯੋਜਨਾ ਦਾ ਲਾਭ ਸਿਰਫ਼ ਉਹੀ ਲੋਕ ਉਠਾ ਸਕਦੇ ਹਨ ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ ਹੈ। ਜੇ ਤੁਸੀਂ ਇਸ ਯੋਜਨਾ ਦਾ ਲਾਭ ਉਟਾਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪਾਸ ਰਾਸ਼ਨ ਕਾਰਡ ਨਹੀਂ ਹੈ ਤਾਂ ਪਹਿਲਾਂ ਆਪਣਾ ਰਾਸ਼ਨ ਕਾਰਡ ਬਣਵਾਓ। ਰਾਸ਼ਨ ਕਾਰਡ ਬਣਵਾਉਣ ਲਈ ਤੁਹਾਨੂੰ ਕਿਸੇ ਵੀ ਸਰਕਾਰੀ ਦਫ਼ਤਰ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਹੁਣ ਰਾਸ਼ਨ ਕਾਰਡ ਬਣਵਾਉਣ ਦੀ ਪ੍ਰਕਿਰਿਆ ਆਨਲਾਈਨ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਰਾਸ਼ਨ ਕਾਰਡ ਦੋ ਕੈਟੇਗਰੀ ’ਚ ਬਣਾਏ ਜਾਂਦੇ ਹਨ। ਗ਼ਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਲਈ ਤੇ ਬੀਪੀਐੱਲ ਰਾਸ਼ਨ ਕਾਰਡ ਤੇ ਗ਼ਰੀਬੀ ਰੇਖਾ ਤੋਂ ਉਪਰ ਰਹਿਣ ਵਾਲਿਆਂ ਲਈ ਬਿਨਾਂ ਬੀਪੀਐੱਲ ਰਾਸ਼ਨ ਕਾਰਡ ਹੁੰਦਾ ਹੈ।


ਜਾਣੋ ਕੌਣ ਕਰ ਸਕਦਾ ਹੈ ਅਪਲਾਈ

ਭਾਰਤ ’ਚ 18 ਸਾਲ ਤੋਂ ਜ਼ਿਆਦਾ ਉਮਰ ਦਾ ਵਿਅਕਤੀ ਰਾਸ਼ਨ ਕਾਰ ਲਈ ਅਪਲਾਈ ਕਰ ਸਕਦਾ ਹੈ। ਤੁਹਾਡੇ ਕੋਲ ਸਿਰਫ਼ ਇਕ ਹੀ ਸੂਬੇ ਦਾ ਰਾਸ਼ਨ ਕਾਰ ਹੋਣਾ ਚਾਹੀਦਾ ਹੈ। ਰਾਸ਼ਨ ਕਾਰਡ ’ਚ ਮੁਖੀਆ ਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਨਾਂ ਹੁੰਦਾ ਹੈ।


ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ

ਰਾਸ਼ਨ ਕਾਰਡ ਲਈ ਜਿੱਥੇ ਪਹਿਲਾ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸੀ, ਉੱਥੇ ਹੀ ਹੁਣ ਘਰ ਬੈਠੇ ਆਨਲਾਈਨ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹੋ। ਇਸ ਲਈ ਤੁਸੀਂ ਆਪਣੇ ਸੂਬੇ ਦੇ ਫੂਡ ਪੋਰਟਲ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਉੱਤਰ ਪ੍ਰਦੇਸ਼ ਦੇ ਨਿਵਾਸੀ ਹੈ ਤਾਂ ਤੁਡਾਨੂੰ https://fcs.up.gov.in/FoodPortal.aspx ਵੈੱਬਸਾਈਟ ’ਤੇ ਜਾਣਾ ਪਵੇਗਾ। ਜਿੱਥੇ ਰਾਸ਼ਨ ਕਾਰਡ ਦਾ ਫਾਰਮ ਡਾਊਨਲੋਡ ਕਰਨਾ ਪਵੇਗਾ। ਰਾਸ਼ਨ ਕਾਰਡ ਬਣਾਉਣ ਲਈ ਤੁਹਾਨੂੰ ਆਧਾਰ ਕਾਰਡ, ਵੋਟਰ ਕਾਰਡ, ਡ੍ਰਾਈਵਿੰਗ ਲਾਇਸੈਂਸ ਜਾਂ ਕੋਈ ਆਈਡਾ ਦੇਣਾ ਪਵੇਗਾ।

Posted By: Sarabjeet Kaur