ਜੇਐਨਐਨ, ਲਖਨਊ : ਲਾਕਡਾਊਨ ਤੋਂ ਪ੍ਰਭਾਵਿਤ ਪਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਮਜ਼ਦੂਰ ਕਲਿਆਣ ਕਮਿਸ਼ਨ ਦੇ ਗਠਨ ਦੀ ਤਿਆਰੀ ਵਿਚ ਲੱਗ ਗਈ ਹੈ। ਮਜ਼ਦੂਰਾਂ ਨੂੰ ਰੁਜ਼ਗਾਰ ਕਰਾਉਣ ਲਈ ਸਰਕਾਰ ਉਨ੍ਹਾਂ ਦੀ ਸਕਿੱਲ ਮੈਪਿੰਗ ਕਰਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਹੁਣ ਤਕ 14.75 ਲੱਖ ਪਰਵਾਸੀ ਮਜ਼ਦੂਰ ਦੀ ਸਕਿੱਲ ਮੈਪਿੰਗ ਹੋ ਚੁੱਕੀ ਹੈ।

ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸੋਮਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਟੀਮ 11 ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵਿਚ ਸ਼੍ਰਮਿਕ ਕਲਿਆਣ ਕਮਿਸ਼ਨ ਦੇ ਗਠਨ ਅਤੇ ਮਜ਼ਦੂਰਾਂ ਤੇ ਕਾਰੀਗਰਾਂ ਨੂੰ ਸੂਬੇ ਵਿਚ ਰੁਜ਼ਗਾਰ ਮੁਹੱਈਆ ਕਰਾਉਣ ਦੀ ਯੋਜਨਾ 'ਤੇ ਚਰਚਾ ਕੀਤੀ ਹੈ। ਪਰਵਾਸੀ ਮਜ਼ਦੂਰਾਂ ਅਤੇ ਕਾਮਿਆਂ ਦੀ ਸਕਿੱਲ ਮੈਪਿੰਗ ਤੋਂ ਬਾਅਦ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਦੌਰਾਨ ਸਰਕਾਰ ਉਨ੍ਹਾਂ ਨੂੰ ਸਿਖਲਾਈ ਭੱਤਾ ਵੀ ਦੇਵੇਗੀ।

ਸੀਐੱਮ ਯੋਗੀ ਨੇ ਦੱਸਿਆ ਕਿ 25 ਲੱਖ ਪਰਵਾਸੀ ਮਜ਼ਦੂਰਾਂ ਅਤੇ ਕਾਮੇ ਹੁਣ ਤਕ ਯੂਪੀ ਆ ਚੁੱਕੇ ਹਨ। ਯੋਗੀ ਸਰਕਾਰ ਇਨ੍ਹਾਂ ਸਾਰਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀਆਂ ਤਿਆਰੀਆਂ ਕਰ ਰਹੀ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਕਾਮਿਆਂ ਅਤੇ ਮਜ਼ਦੂਰਾਂ ਨਾਲ ਖੜ੍ਹੀ ਹੈ। ਉਨ੍ਹਾਂ ਦੀ ਸੋਸ਼ਲ ਸਕਿਓਰਿਟੀ ਦੀ ਗਰੰਟੀ 'ਤੇ ਹੀ ਹੋਰ ਰਾਜਾਂ ਨੂੰ ਲੋੜੀਂਦੀ ਮੈਨ ਪਾਵਰ ਮੁਹੱਈਆ ਕਰਵਾਈ ਜਾਵੇਗੀ। ਹਰ ਪਰਵਾਸੀ ਮਜ਼ਦੂਰ ਅਤੇ ਕਾਮੇ ਨੂੰ ਬੀਮੇ ਦੀ ਸੁਰੱਖਿਆ ਦੇ ਨਾਲ ਨਾਲ ਰਿਹਾਇਸ਼ ਦੀ ਵਿਵਸਥਾ ਵੀ ਕਰਵਾਈ ਜਾਵੇਗੀ।


Posted By: Tejinder Thind